newslineexpres

Home Fitness ???? ਵਿਰਾਸਤੀ ਖੇਡਾਂ ਵੱਲ ਧਿਆਨ ਦੇਣ ਪਿੰਡ ਅਤੇ ਪੰਚਾਇਤਾਂ: ਐਡਵੋਕੇਟ ਪ੍ਰਭਜੀਤ ਪਾਲ ਸਿੰਘ

???? ਵਿਰਾਸਤੀ ਖੇਡਾਂ ਵੱਲ ਧਿਆਨ ਦੇਣ ਪਿੰਡ ਅਤੇ ਪੰਚਾਇਤਾਂ: ਐਡਵੋਕੇਟ ਪ੍ਰਭਜੀਤ ਪਾਲ ਸਿੰਘ

by Newslineexpres@1

???? ਰਸੂਲਪੁਰ ਵਿਖੇ ਕਰਵਾਇਆ ਦੂਸਰਾ ਵਿਸ਼ਾਲ ਕੁਸ਼ਤੀ ਦੰਗਲ

???? ਵਿਰਾਸਤੀ ਖੇਡਾਂ ਵੱਲ ਧਿਆਨ ਦੇਣ ਪਿੰਡ ਅਤੇ ਪੰਚਾਇਤਾਂ: ਐਡਵੋਕੇਟ ਪ੍ਰਭਜੀਤ ਪਾਲ ਸਿੰਘ

ਰਸੂਲਪੁਰ, 18 ਨਵੰਬਰ – ਨਿਊਜ਼ਲਾਈਨ ਐਕਸਪ੍ਰੈਸ – ਨਸ਼ਾ ਮੁਕਤ ਪੰਜਾਬ ਨਵੀਂ ਸੋਚ ਵੈੱਲਫੇਅਰ ਐਂਡ ਸਪੋਟਸ ਕਲੱਬ ਵੱਲੋ ਪਿੰਡ ਰਸੂਲਪੁਰ ਵਿਖੇ ਦੂਸਰਾ ਵਿਸ਼ਾਲ ਕੁਸ਼ਤੀ ਦੰਗਲ ਕਰਵਾਇਆ ਗਿਆ ਗਿਆ ਜਿੱਥੇ ਪਿੰਡ ਤੋ ਇਲਾਵਾ ਸਹਿਰੀ ਇਲਾਕੇ ਦਰਸ਼ਨ ਨਗਰ,ਅਪਚਲ ਨਗਰ,ਅਜ਼ਾਦ ਨਗਰ,ਭਾਰਤ ਨਗਰ ਇਲਾਕਾ ਨਿਵਾਸੀਆਂ ਵਿੱਚ ਵੀ ਕੁਸ਼ਤੀ ਪ੍ਰਤੀ ਵੱਡਾ ਉਤਸ਼ਾਹ ਦੇਖਣ ਨੂੰ ਮਿਲਿਆਂ।ਪੰਜਾਬ ਭਰ ਤੋ ਵੱਡੇ-ਵੱਡੇ ਪਹਿਲਵਾਨਾਂ ਨੇ ਕੁਸ਼ਤੀ ਵਿੱਚ ਜ਼ੋਰ ਅਜਮਾਇਸ਼ ਰਾਹੀ ਜੌਹਰ ਦਿਖਾਏ।

ਕੁਸ਼ਤੀ ਦੀ ਸ਼ੁਰੂਆਤ ਸਮਾਜ ਸੇਵੀ, ਕਿਸਾਨ ਆਗੂ ਅਤੇ ਸੀਨੀਅਰ ਵਕੀਲ ਪ੍ਰਭਜੀਤਪਾਲ ਸਿੰਘ ਅਤੇ ਸਾਥੀਆ ਵਲੋ ਝੰਡੀ ਦੇਕੇ ਕੀਤੀ ਗਈ ਵਿਸੇਸ ਤੌਰ ਕੁਸ਼ਤੀ ਲਈ ਵੱਡਾ ਸਹਿਯੋਗ ਸੰਜੀਵ ਕੁਮਾਰ ਬਬਲੂ ਠੇਕੇਦਾਰ,ਰਜਵੰਤ ਸਿੰਘ ਸੰਧੂ ਕਬੱਡੀ ਕੋਚ ਪੀ.ਐਲ.ਡਬਲਿਊ. ਸੋਨੂੰ ਚੌਹਾਨ ਅਲੀਪੁਰ,ਲਖਵਿੰਦਰ ਸਿੰਘ ਸਰਪੰਚ ਰਸੂਲਪੁਰ ਜੋੜਾ,ਸੰਜੀਵ ਗੁਪਤਾ ਸਟੇਟ ਵਾਈਸ ਪ੍ਰਧਾਨ ਪੰਜਾਬ ਅਤੇ ਜਿਲਾਂ ਪ੍ਰਧਾਨ ਟ੍ਰੈਡ ਵਿੰਗ ਆਮ ਆਦਮੀ ਪਾਰਟੀ,ਤਰਨਜੀਤ ਸਿੰਘ ਵਿੱਕੀ ਜਿਲਾਂ ਯੂਥ ਜੁਆਇੰਟ ਸੈਕਟਰੀ ਆਮ ਆਦਮੀ ਪਾਰਟੀ,ਵਾਸੂਦੇਵ ਬਲੋਕ ਪ੍ਰਧਾਨ ਆਮ ਆਦਮੀ ਪਾਰਟੀ ,ਸੁਰਿੰਦਰ ਪਾਲ ਸਿੰਘ ਚਾਹਲ, ਗੁਰਿੰਦਰ ਸਿੰਘ ਐਡਵੋਕੇਟ, ਦਵਿੰਦਰ ਸਿੰਘ ਗੋਲਡੀ, ਚੌਧਰੀ ਰਣਧੀਰ ਸਿੰਘ, ਪ੍ਰਿੰਸ ਤਿਆਗੀ, ਭੁਪਿੰਦਰ ਸਿੰਘ ਲੰਬੜਦਾਰ, ਜਸਵੰਤ ਸਿੰਘ, ਹਰਮੇਸ਼ ਸਿੰਘ ਪੰਜਾਬ ਪ੍ਰਧਾਨ ਦਲਿਤ ਸਮਾਜ ਸੇਵਾ ਸੁਸਾਇਟੀ ਦਾ ਰਿਹਾ। ਕੁਸ਼ਤੀ ਦੰਗਲ ਵਿੱਚ ਵਿਸ਼ੇਸ਼ ਤੌਰ ਤੇ ਇੰਦਰਜੀਤ ਸੰਧੂ ਲੋਕ ਸਭਾ ਇੰਚਾਰਜ ਅਤੇ ਚੇਅਰਮੈਨ, ਮਸ਼ਹੂਰ ਪੰਜਾਬੀ ਐਕਟਰ ਸੋਨੂੰ ਪ੍ਰਧਾਨ, ਪੰਜਾਬੀ ਸਿੰਗਰ ਗੁਰੀ ਧਾਲੀਵਾਲ ਅਤੇ ਨਗਰ ਨਿਗਮ ਦੇ ਚੀਫ਼ ਸੰਜੀਵ ਜੀ ਪੋਹਚੇ ਇਸ ਤੋ ਇਲਾਵਾ ਕਈ ਸਮਾਜਿਕ ਸੰਸਥਾਵਾ, ਧਾਰਮਿਕ ਸਕਸੀਅਤਾਂ ਅਤੇ ਖੇਡ ਪ੍ਰੇਮੀਆਂ ਨੂੰ ਸਨਮਾਨ ਪੱਤਰ ਰਾਹੀ ਸਨਮਾਨਤ ਕੀਤਾ, ਸਨਮਾਨ ਚਿੰਨ ਲਈ ਸਹਿਯੋਗ ਸੰਜੀਵ ਕੁਮਾਰ ਮਾਲਕ ਡਿਵਾਈਨ ਐਸਟੇਟ ਐਂਡ ਹੋਸਪਿਟੈਲਿਟੀ ਵੱਲੋਂ ਕੀਤਾ ਗਿਆ। ਕਲੱਬ ਪ੍ਰਧਾਨ ਸੋਨੀ ਪਹਿਲਵਾਨ ਅਤੇ ਮੈਂਬਰਾ ਨੇ ਪਹਿਲਵਾਨਾ ਅਤੇ ਕੁਸ਼ਤੀ ਵਿੱਚ ਸਭ ਦੇ ਸਹਿਯੋਗ ਲਈ ਧੰਨਵਾਦ ਕੀਤਾ।

Related Articles

Leave a Comment