newslineexpres

Home Crime ???? ਬਰਜਿੰਦਰ ਸਿੰਘ ਪਰਵਾਨਾ ‘ਤੇ ਦੰਗੇ ਕਰਵਾਉਣ, ਹਿੰਦੂ-ਸਿੱਖ ਭਾਈਚਾਰਕ ਸਾਂਝ ‘ਚ ਦਰਾੜ ਪੈਦਾ ਕਰਨ ਅਤੇ ਨਫਰਤ ਭਰੇ ਭਾਸ਼ਣ ਦੇਣ ਅਤੇ ਭਾਰਤੀ ਫ਼ੌਜ ਲਈ ਅਪਸ਼ਬਦ ਕਹਿਣ ‘ਤੇ ਪਰਚਾ ਦਰਜ ਕੀਤਾ ਜਾਵੇ: ਭਵਯ ਭਾਰਦਵਾਜ

???? ਬਰਜਿੰਦਰ ਸਿੰਘ ਪਰਵਾਨਾ ‘ਤੇ ਦੰਗੇ ਕਰਵਾਉਣ, ਹਿੰਦੂ-ਸਿੱਖ ਭਾਈਚਾਰਕ ਸਾਂਝ ‘ਚ ਦਰਾੜ ਪੈਦਾ ਕਰਨ ਅਤੇ ਨਫਰਤ ਭਰੇ ਭਾਸ਼ਣ ਦੇਣ ਅਤੇ ਭਾਰਤੀ ਫ਼ੌਜ ਲਈ ਅਪਸ਼ਬਦ ਕਹਿਣ ‘ਤੇ ਪਰਚਾ ਦਰਜ ਕੀਤਾ ਜਾਵੇ: ਭਵਯ ਭਾਰਦਵਾਜ

by Newslineexpres@1

???? ਬਰਜਿੰਦਰ ਸਿੰਘ ਪਰਵਾਨਾ ‘ਤੇ ਦੰਗੇ ਕਰਵਾਉਣ, ਹਿੰਦੂ-ਸਿੱਖ ਭਾਈਚਾਰਕ ਸਾਂਝ ‘ਚ ਦਰਾੜ ਪੈਦਾ ਕਰਨ ਅਤੇ ਨਫਰਤ ਭਰੇ ਭਾਸ਼ਣ ਦੇਣ ਅਤੇ ਭਾਰਤੀ ਫ਼ੌਜ ਲਈ ਅਪਸ਼ਬਦ ਕਹਿਣ ‘ਤੇ ਪਰਚਾ ਦਰਜ ਕੀਤਾ ਜਾਵੇ: ਭਵਯ ਭਾਰਦਵਾਜ

     ਪਟਿਆਲਾ, 5 ਦਸੰਬਰ – ਨਿਊਜ਼ਲਾਈਨ ਐਕਸਪ੍ਰੈਸ –   ਬਜਰੰਗ ਦਲ ਹਿੰਦ ਦੇ ਕੌਮੀ ਪ੍ਰਧਾਨ ਭਵਯ ਭਾਰਦਵਾਜ ਨੇ ਕਿਹਾ ਕਿ ਬਰਜਿੰਦਰ ਸਿੰਘ ਪਰਵਾਨਾ ਖਿਲਾਫ ਬਜਰੰਗ ਦਲ ਹਿੰਦ ਦੀ ਟੀਮ ਵੱਲੋਂ ਪੁਲਿਸ ਕਪਤਾਨ ਪਟਿਆਲਾ ਮੁਹੰਮਦ ਸਰਫ਼ਰਾਜ਼ ਆਲਮ, ਆਈਪੀਐਸ, ਨੂੰ ਲਿਖਤੀ ਸ਼ਿਕਾਇਤ ਦਿਤੀ ਗਈ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ਪਰਵਾਨਾ ਵੱਲੋਂ ਭੜਕਾਊ ਭਾਸ਼ਣ ਦੇ ਕੇ ਮਾਤਾ ਕਾਲੀ ਦੇਵੀ ਮੰਦਿਰ ਵਿਖੇ ਹਿੰਦੂ ਸਿੱਖ ਵਰਗਾਂ ਵਿਚ ਦੰਗੇ ਕਰਵਾਉਣ ਦਾ ਕੰਮ ਕੀਤਾ ਗਿਆ ਸੀ, ਹੁਣ ਪਰਵਾਨਾ ਵੱਲੋਂ ਫਿਰ ਬਾਬਾ ਬਾਗੇਸ਼ਵਰ ਧਾਮ ਧਰੇਂਦਰ ਸ਼ਾਸਤਰੀ ਜੀ ਦੇ ਹਰਿ ਮੰਦਿਰ ਬਿਆਨ ਨੂੰ ਤੋੜ-ਮਰੋੜ ਕੇ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਨਾਲ ਜੋੜ ਕੇ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ। ਬਰਜਿੰਦਰ ਸਿੰਘ ਪਰਵਾਨਾ ਵੱਲੋਂ ਸੋਸ਼ਲ ਮੀਡੀਆ ‘ਤੇ ਵੀਡਿਓ ਪਾਈ ਗਈ ਜਿਸ ‘ਚ ਖੁੱਲ੍ਹ ਕੇ ਕਹਿ ਰਿਹਾ ਹੈ ਕਿ ਅਸੀਂ ਹੀ ਇੰਦਰਾ ਗਾਂਧੀ ਨੂੰ ਮਾਰਿਆ, ਬੇਅੰਤ ਸਿੰਘ ਨੂੰ ਮਾਰਿਆ, ਅਸੀਂ ਹੀ ਲੱਖਾਂ ਫੌਜੀ ਮਾਰੇ ਅਤੇ ਬਾਗੇਸ਼ਵਰ ਧਾਮ ਧਰੇਂਦਰ ਸ਼ਾਸਤਰੀ ਜੀ ਨੂੰ ਵੀ ਮਾਰਨ ਦੀ ਧਮਕੀ ਦੇ ਰਿਹਾ ਹੈ। ਪਰਵਾਨਾ ਸ਼ੁਰੂ ਤੋਂ ਨਫਰਤ ਭਰੇ ਭਾਸ਼ਣ ਦੇ ਕੇ ਸਮਾਜ ਵਿਚ ਦੰਗੇ ਕਰਵਾਉਣ ਦੀ ਨੀਅਤ ਨਾਲ ਪੰਜਾਬ ਚ ‘ਕਮ ਕਰਦਾ ਰਿਹਾ ਹੈ। ਭਾਰਦਵਾਜ ਨੇ ਕਿਹਾ ਕਿ ਪਰਵਾਨਾ ਹਰ ਵਾਰ ਆਪਣੇ ਭੜਕਾਊ ਬਿਆਨਾਂ ਰਾਹੀਂ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਦੀ ਸੋਚੀ-ਸਮਝੀ ਸਾਜ਼ਿਸ਼ ਰਚਦਾ ਰਹਿੰਦਾ ਹੈ ਅਤੇ ਪੰਜਾਬ ਨੂੰ ਮੁੜ ਆਤੰਕੀ ਲਹਿਰ ਵਿਚ ਝੋਕਣ ਲਈ ਹਿੰਦੂ ਸਿੱਖ ਵਰਗ ਵਿੱਚ ਦਰਾਰ ਪੈਦਾ ਕਰ ਰਿਹਾ ਹੈ ਅਤੇ ਪੰਜਾਬ ਦੇ ਨੌਜਵਾਨਾਂ ਨੂੰ ਉਕਸਾ ਕੇ ਹਥਿਆਰ ਚੁੱਕਣ ਦੀਆਂ ਗੱਲਾਂ ਕਰਦਾ ਹੈ।
ਭਵਯ ਭਾਰਦਵਾਜ ਨੇ ਕਿਹਾ ਕਿ ਬਜਰੰਗ ਦਲ ਹਿੰਦ ਦੀ ਟੀਮ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕਰਦੀ ਹੈ ਕਿ ਬਣਦੀਆਂ ਧਾਰਾਵਾਂ ਤਹਿਤ ਬਰਜਿੰਦਰ ਸਿੰਘ ਪਰਵਾਨਾ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ ਤਾਂ ਜੋ ਕੋਈ ਵੀ ਵਿਅਕਤੀ ਇਸ ਤਰ੍ਹਾਂ ਦਾ ਕੰਮ ਕਰਨ ਤੋਂ ਪਹਿਲਾਂ ਸੋ ਵਾਰ ਸੋਚੇ।
   ਇਸ ਅਹਿਮ ਮੌਕੇ ਸ਼ੰਕਰਾਨੰਦ ਗਿਰੀ ਧਰਮਾਧੀਸ਼ ਬਜਰੰਗ ਦਲ ਹਿੰਦ, ਰੋਹਿਤ ਜਲੋਟਾ ਪੰਜਾਬ ਪ੍ਰਧਾਨ ਬਜਰੰਗ ਦਲ ਹਿੰਦ, ਸੰਦੀਪ ਸ਼ਰਮਾ ਰਾਸ਼ਟਰੀਯ ਪ੍ਰਚਾਰਕ ਬਜਰੰਗ ਦਲ ਹਿੰਦ, ਗੀਤਾਂਸ਼ ਗੌਤਮ ਚੇਅਰਮੈਨ ਬਜਰੰਗ ਦਲ ਹਿੰਦ, ਵਿਸ਼ਾਲ ਪੁਰੀ ਵਾਈਸ ਚੇਅਰਮੈਨ ਬਜਰੰਗ ਦਲ ਹਿੰਦ, ਗੋਲਡੀ ਸ਼ਰਮਾ ਇੰਚਾਰਜ ਪਟਿਆਲਾ ਬਜਰੰਗ ਦਲ ਹਿੰਦ, ਹਰਦੀਪ ਜ਼ਿਲ੍ਹਾ ਪ੍ਰਧਾਨ ਪਟਿਆਲਾ ਬਜਰੰਗ ਦਲ ਹਿੰਦ, ਸੁਮਿਤ ਰਾਓ ਸ਼ਹਿਰੀ ਪ੍ਰਧਾਨ ਬਜਰੰਗ ਦਲ ਹਿੰਦ, ਗੋਰਵ ਸ਼ਰਮਾ ਪ੍ਰਧਾਨ ਪਟਿਆਲਾ 2, ਲਿਤੇਸ਼ ਮਲਹੋਤਰਾ ਵਾਈਸ ਪ੍ਰਧਾਨ ਬਜਰੰਗ ਦਲ ਹਿੰਦ, ਆਸ਼ੂਤੋਸ਼ ਸ਼ਰਮਾ ਯੂਥ ਪ੍ਰਧਾਨ ਬਜਰੰਗ ਦਲ ਹਿੰਦ, ਯੋਗੇਸ਼ ਸ਼ਰਮਾ ਆਈ ਟੀ ਸੈੱਲ ਇੰਚਾਰਜ ਬਜਰੰਗ ਦਲ ਹਿੰਦ, ਸ਼ੰਮੀ ਸ਼ਰਮਾ ਅਤੇ ਬਜਰੰਗ ਦਲ ਹਿੰਦ ਦੇ ਭਾਰੀ ਗਿਣਤੀ ਵਰਕਰ ਹਾਜ਼ਰ ਸਨ।
Newsline Express

Related Articles

Leave a Comment