ਚੰਡੀਗੜ੍ਹ, 16 ਦਸੰਬਰ – ਨਿਊਜ਼ਲਾਈਨ ਐਕਸਪ੍ਰੈਸ – ਦੋ ਦਿਨ ਪਹਿਲਾਂ ‘ਸਿਟੀ ਬਿਊਟੀਫੁਲ’ ਚੰਡੀਗੜ੍ਹ ਵਿਖੇ ਨਾਮਵਰ ਪੰਜਾਬੀ ਗਾਇਕ ਤੇ ਐਕਟਰ ਦਿਲਜੀਤ ਦੋਸਾਂਝ ਦੇ ਹੋਏ ਸੈਕਟਰ 34 ਵਿਚ ਹੋਏ ਸੋਅ ਦੌਰਾਨ ਚੋਰਾਂ ਨੂੰ ਖ਼ੂਬ ਮੌਜਾਂ ਲੱਗੀਆਂ। ਇਸ ਸ਼ੋਅ ਦੇ ਦੌਰਾਨ ਦਰਸ਼ਕਾਂ ਦੇ 150 ਤੋਂ ਵੱਧ ਮੋਬਾਇਲ ਫ਼ੋਨ ਚੋਰੀ ਹੋ ਗਏ। ਜਦੋਂਕਿ ਪਰਸਾਂ ਅਤੇ ਹੋਰ ਸਮਾਨ ਦੀ ਗਿਣਤੀ ਅਲੱਗ ਤੋਂ ਹੈ। ਇਲਾਕੇ ਦੇ ਥਾਣੇ ਵਿਚ ਹੀ ਮੋਬਾਇਲ ਫ਼ੋਨ ਚੋਰੀ ਹੋਣ ਦੀਆਂ ਸਵਾ ਦੇ ਕਰੀਬ ਸਿਕਾਇਤਾਂ ਪੁਲਿਸ ਨੂੰ ਮਿਲੀਆਂ ਹਨ। ਮੀਡੀਆ ਵਿਚ ਸਾਹਮਣੇ ਆਈਆਂ ਰੀਪੋਰਟਾਂ ਮੁਤਾਬਕ ਸੈਕਟਰ 34 ਦੇ ਥਾਣੇ ਵਿਚ ਮੋਬਾਇਲ ਤੇ ਪਰਸ ਚੋਰੀ ਦੀਆਂ ਸਿਕਾਇਤਾਂ ’ਤੇ ਢੇਰ ਲੱਗ ਗਏ ਹਨ। ਇਸਤੋਂ ਪਹਿਲਾਂ ਪੰਜਾਬੀ ਗਾਇਕ ਕਰਨ ਔਜਲਾ ਦੇ ਸੋਅ ਦੌਰਾਨ ਵੀ 100 ਤੋਂ ਵੱਧ ਮੋਬਾਇਲ ਤੇ ਪਰਸ ਚੋਰੀ ਹੋਣ ਦੀਆਂ ਸਿਕਾਇਤਾਂ ਆਈਆਂ ਸਨ।
ਜਾਣਕਾਰੀ ਅਨੁਸਾਰ ਇਹ ਚੋਰੀ ਦੀਆਂ ਘਟਨਾਵਾਂ ਉਦੋਂ ਵਾਪਰੀਆਂ ਜਦੋਂ ਲੋਕ ਆਪਣੇ ਪਸੰਦੀਦਾ ਗਾਇਕ ਦੇ ਸ਼ੋਅ ‘ਚ ਮਗਨ ਸਨ ਅਤੇ ਲੁਤਫ਼ ਲੈਣ ਦੀ ਤਿਆਰੀ ਕਰ ਰਹੇ ਸਨ। ਇਸ ਦੌਰਾਨ ਜਦੋਂ ਸ਼ੋਅ ਵੇਖਣ ਲਈ ਉਤਸ਼ਾਹ ਵਿੱਚ ਲੋਕਾਂ ਦੇ ਐਂਟਰੀ ਗੇਟ ‘ਤੇ ਮੋਬਾਈਲ ਚੋਰੀ ਹੋਣ ਦੀ ਗੱਲ ਸਾਹਮਣੇ ਆਈ। ਲੋਕਾਂ ਦੇ ਜ਼ਿਆਦਾਤਰ ਮੋਬਾਈਲ ਐਂਟਰੀ ਗੇਟ ‘ਤੇ ਚੋਰੀ ਹੋਏ, ਜਿਸ ਦੀ ਕਈ ਪੀੜਤਾਂ ਨੇ ਪੁਲਿਸ ਸਟੇਸ਼ਨ ‘ਤੇ ਸ਼ਿਕਾਇਤ ਦਰਜ ਕਰਵਾਈ।
previous post