Skip to main content

newslineexpres

Breaking News
🚩ਮੁਫ਼ਤ ਸਹੂਲਤਾਂ (Freebies) ’ਤੇ ਹੋ ਰਹੀ ਸਿਆਸਤ ਸੂਬੇ ਦੇ ਭਵਿੱਖ ਲਈ ਵੱਡਾ ਖ਼ਤਰਾ : ਐਡਵੋਕੇਟ ਪ੍ਰਭਜੀਤ ਪਾਲ ਸਿੰਘ ਪੰਜਾਬ ਸਰਕਾਰ ਨੇ ਹੜਤਾਲ ਤੇ ਗਏ ਮੁਲਾਜ਼ਮਾਂ ਦੀ ਮੰਗੀ ਲਿਸਟ, ਕਰਮਚਾਰੀਆਂ ‘ਤੇ ਵੱਡੇ ਐਕਸ਼ਨ ਦੀ ਤਿਆਰੀ 🚩ਹੜਤਾਲ ਖ਼ਤਮ ਕਰਨ ਦੀ ਸ਼ਰਤ ਲਗਾ ਕੇ ਗੱਲਬਾਤ ਦੀ ਪੇਸ਼ਕਸ਼ ਮੁਲਾਜ਼ਮ ਸੰਘਰਸ਼ ਨੂੰ ਦਬਾਉਣ ਦੀ ਕੋਸ਼ਿਸ਼: ਹਰਦਿਆਲ ਸਿੰਘ ਭੱਟੀ 🚩ਰੱਖੜੀ ਦੇ ਤਿਉਹਾਰ ਮੌਕੇ ਵੀਰ ਹਕੀਕਤ ਰਾਏ ਸਕੂਲ ਵਿਖੇ ਕਰਵਾਏ ਰੱਖੜੀ ਬਣਾਉਣ ਦੇ ਮੁਕਾਬਲੇ, ਵਿਦਿਆਰਥੀਆਂ ਨੇ ਦਿਖਾਈ ਕਲਾਤਮਕ ਪ੍ਰਤਿਭਾ 🚩 ਅਦਾਕਾਰਾ ਅਰੁਣਾ ਇਰਾਨੀ ਦੇ ਪਤੀ ਅਤੇ ਮਸ਼ਹੂਰ ਫਿਲਮ ਨਿਰਦੇਸ਼ਕ ਕੁਕੂ ਕੋਹਲੀ ਦਾ ਦੇਹਾਂਤ, ਬਾਲੀਵੁੱਡ ਜਗਤ ‘ਚ ਸੋਗ ਦੀ ਲਹਿਰ 🚩 ਤਿੱਬਤ ‘ਚ ਫਟਿਆ ਗਲੇਸ਼ੀਅਰ; ਨੇਪਾਲ ਵਿੱਚ ਭਿਆਨਕ ਹੜ੍ਹ ਨੇ ਮਚਾਈ ਤਬਾਹੀ, ਲਗਭਗ 1000 ਲੋਕਾਂ ਦੇ ਰੁੜ੍ਹ ਜਾਣ ਦਾ ਖਦਸ਼ਾ
Joe Rogan Podcasts You Must Listen
Home Education ???? ਐਨਸੀਸੀ ਕੈਂਪ ਦੌਰਾਨ ਉਤਸਾਹ ਨਾਲ ਟ੍ਰੇਨਿੰਗ ਲੈ ਰਹੇ ਹਨ ਕੈਡਿਟ : ਗਰੁੱਪ ਕੈਪਟਨ ਅਜੈ ਭਾਰਦਵਾਜ

???? ਐਨਸੀਸੀ ਕੈਂਪ ਦੌਰਾਨ ਉਤਸਾਹ ਨਾਲ ਟ੍ਰੇਨਿੰਗ ਲੈ ਰਹੇ ਹਨ ਕੈਡਿਟ : ਗਰੁੱਪ ਕੈਪਟਨ ਅਜੈ ਭਾਰਦਵਾਜ

by Newslineexpres@1

???? ਐਨਸੀਸੀ ਕੈਂਪ ਦੌਰਾਨ ਉਤਸਾਹ ਨਾਲ ਟ੍ਰੇਨਿੰਗ ਲੈ ਰਹੇ ਹਨ ਕੈਡਿਟ : ਗਰੁੱਪ ਕੈਪਟਨ ਅਜੈ ਭਾਰਦਵਾਜ

???? ਏਅਰ ਵਿੰਗ ਦੇ ਕੈਂਪ ਦੌਰਾਨ ਡੀ.ਐਸ.ਪੀ. ਕਰਨੈਲ ਸਿੰਘ ਨੇ ਟਰੈਫਿਕ ਨਿਯਮਾਂ ਪ੍ਰਤੀ ਕੀਤਾ ਜਾਗਰੂਕ

           ਮੋਹਾਲੀ/ਚੰਡੀਗੜ੍ਹ, 19 ਦਸੰਬਰ – ਅਸ਼ੋਕ ਵਰਮਾ / ਨਿਊਜ਼ਲਾਈਨ ਐਕਸਪ੍ਰੈਸ –  ਡਾਇਰੈਕਟਰ ਜਨਰਲ ਐਨ.ਸੀ..ਸੀ. ਅਤੇ ਏ.ਡੀ.ਜੀ. ਐਨ.ਸੀ.ਸੀ. ਦੀ ਹਦਾਇਤਾਂ ਅਨੁਸਾਰ ਐਨ.ਸੀ.ਸੀ. ਏਅਰ ਵਿੰਗ ਦਾ 10 ਰੋਜਾ ਕੈਂਪ (ਸਾਲਾਨਾ ਕੈਂਪ –CATC 98) ਗਰੁੱਪ ਕੈਪਟਨ ਅਜੇ ਭਾਰਦਵਾਜ ਦੀ ਅਗਵਾਈ ਹੇਠ ਕੀਤਾ ਜਾ ਰਿਹਾ ਹੈ। ਇਹ ਕੈਂਪ 13 ਦਸੰਬਰ ਤੋਂ 22 ਦਸੰਬਰ 2024 ਤੱਕ ਚਲ ਰਿਹਾ ਹੈ। ਕੈਂਪ ਦੇ ਸਤਵੇਂ ਦਿਨ ਕੈਡਿਟਾਂ ਨੇ ਸੀਪੀਆਰ ਅਤੇ ਫਸਟ ਏਡ ਅਤੇ ਟਰੈਫਿਕ ਨਿਯਮਾਂ ਸਬੰਧੀ ਗਿਆਨ ਪ੍ਰਾਪਤ ਕੀਤਾ। 

  ਗਰੁੱਪ ਕੈਪਟਨ ਅਜੈ ਭਾਰਦਵਾਜ ਦੀ ਅਗਵਾਈ ਵਿੱਚ ਕਰਵਾਏ ਜਾ ਰਹੇ ਇਸ ਕੈਂਪ ਦੌਰਾਨ, ਦੀਪਕ ਪਾਰਿਕ ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ ਜਿਲ੍ਹਾ ਐਸ.ਏ.ਐਸ.ਨਗਰ, ਹਰਿੰਦਰ ਸਿੰਘ ਮਾਨ ਪੀ.ਪੀ.ਐਸ., ਕਪਤਾਨ ਪੁਲਿਸ ਟੈ੍ਫਿਕ ਵੱਲੋਂ ਨਸ਼ਿਆਂ ਖਿਲਾਫ ਅਤੇ ਟੈ੍ਫਿਕ ਨਿਯਮਾਂ ਦੀ ਜਾਗਰੂਕਤਾ ਸਬੰਧੀ ਚਲਾਈ ਗਈ ਮੁਹਿੰਮ ਤਹਿਤ ਦਿੱਤੇ ਗਏ ਦਿਸ਼ਾ ਨਿਰਦੇਸ਼ਾ ਹੇਠ ਕਰਨੈਲ ਸਿੰਘ ਪੀ.ਪੀ.ਐਸ, ਉਪ ਕਪਤਾਨ ਪੁਲਿਸ, ਟੈ੍ਫਿਕ ਤੇ ਏ.ਐਸ.ਆਈ. ਜਨਕ ਰਾਜ ਇੰਚਾਰਜ ਟੈ੍ਫਿਕ ਐਜੂਕੇਸ਼ਨ ਸੈੱਲ ਵੱਲੋਂ ਅੱਜ ਮਿਤੀ 19.12.2024 ਨੂੰ ਚੰਡੀਗੜ੍ਹ ਯੂਨੀਵਰਸਟੀ, ਘੰੜੂਆ ਵਿਖੇ ਏਅਰ ਵਿੰਗ ਕੈਂਪ (ਸਾਲਾਨਾ ਕੈਂਪ- CATC 98) ਦੇ ਸਤਵੇਂ ਦਿਨ ਵਿਦਿਆਰਥੀਆਂ ਨੂੰ ਨਸ਼ਿਆਂ ਦੀ ਵਰਤੋਂ ਨਾ ਕਰਨ ਸਬੰਧੀ ਅਤੇ ਟੈ੍ਫਿਕ ਨਿਯਮਾਂ ਦੀ ਪਾਲਣਾ ਕਰਨ ਸਬੰਧੀ ਇੱਕ ਵਿਸ਼ੇਸ਼ ਸੈਮੀਨਾਰ ਲਗਾ ਕੇ ਜਾਗਰੂਕ ਕੀਤਾ ਗਿਆ। ਇਸ ਸੈਮੀਨਾਰ ਦਾ ਮੁੱਖ ਉਪਦੇਸ਼ ਵਿਦਿਆਰਥੀਆਂ ਨੂੰ ਨਸ਼ਿਆ ਦੇ ਮਾੜੇ ਪ੍ਰਭਾਵਾ, ਟੈ੍ਫਿਕ ਨਿਯਮਾਂ ਦੀ ਪਾਲਣਾ ਕਰਨ ਅਤੇ ਖੇਡਾਂ ਵੱਲ ਜਾਣ ਲਈ ਪ੍ਰੇਰਿਤ ਕਰਨ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ ਗਿਆ। ਪੰਜਾਬ ਰਾਜ ਰੈੱਡ ਕਰਾਸ ਵੱਲੋਂ ਡਾ: ਸ਼ਾਇਨਾ ਵਰਮਾ ਦੁਆਰਾ ਕਰਵਾਏ ਗਏ ਸੀ.ਪੀ.ਆਰ. ਸੈਸ਼ਨ ਦਾ ਉਦੇਸ਼ ਮੈਡੀਕਲ ਐਮਰਜੈਂਸੀ ਦੌਰਾਨ ਸਮੇਂ ਸਿਰ ਦਖਲਅੰਦਾਜ਼ੀ ਦੀ ਮਹੱਤਤਾ ‘ਤੇ ਧਿਆਨ ਕੇਂਦਰਿਤ ਕਰਦੇ ਹੋਏ ਜੀਵਨ ਬਚਾਉਣ ਦੇ ਹੁਨਰਾਂ ਨਾਲ ਕੈਡਿਟਾਂ ਨੂੰ ਸ਼ਕਤੀ ਪ੍ਰਦਾਨ ਕਰਨਾ ਸੀ। ਕੈਂਪ ਦੇ ਦੌਰਾਨ ਸੀਨੀਅਰ ਡਿਵੀਜ਼ਿਨ ਦੇ ਕੈਡਿਟਾਂ ਨੂੰ ਫੌਜੀ ਟੈਂਟ (ਤੰਬੂ) ਬੰਨਣ ਦਾ ਮੁਕਾਬਲਾ ਕਰਵਾਇਆ ਗਿਆ ਤਾਂ ਜੋ ਇਹ ਕੈਡਿਟ ਆਉਣ ਵਾਲੇ ਸਮੇਂ ਵਿੱਚ ਕੁਦਰਤੀ ਆਫਤਾਂ ਤੋਂ ਬਚਣ ਲਈ ਤਿਆਰ ਰਹਿਣ। ਇਸ ਮੌਕੇ ਗਰੁੱਪ ਕੈਪਟਨ ਅਜੈ ਭਾਰਦਵਾਜ ਨੇ ਕੈਡਿਟਾਂ ਨੂੰ ਨਿਯਮਾਂ ਦੀ ਪਾਲਣਾ ਕਰਨ ਲਈ ਵੀ ਪ੍ਰੋਰਿਤ ਕੀਤਾ। Newsline Express

Related Articles

Leave a Comment