Skip to main content

newslineexpres

Breaking News
Joe Rogan Podcasts You Must Listen
Home Corruption ???? ਕੋਲਡ ਸਟੋਰ ਵੇਚਣ ਦੇ ਨਾਂ ’ਤੇ ਮਾਰੀ 20 ਲੱਖ ਦੀ ਠੱਗੀ, ਮਾਮਲਾ ਦਰਜ

???? ਕੋਲਡ ਸਟੋਰ ਵੇਚਣ ਦੇ ਨਾਂ ’ਤੇ ਮਾਰੀ 20 ਲੱਖ ਦੀ ਠੱਗੀ, ਮਾਮਲਾ ਦਰਜ

by Newslineexpres@1

???? ਕੋਲਡ ਸਟੋਰ ਵੇਚਣ ਦੇ ਨਾਂ ’ਤੇ 20 ਲੱਖ ਦੀ ਮਾਰੀ ਠੱਗੀ, ਮਾਮਲਾ ਦਰਜ

ਪਟਿਆਲਾ/ਰਾਜਪੁਰਾ, 30 ਦਸੰਬਰ – ਸੰਨੀ /ਨਿਊਜ਼ਲਾਈਨ ਐਕਸਪ੍ਰੈਸ- ਕੋਲਡ ਸਟੋਰ ਵੇਚਣ ਦੇ ਨਾਂ ’ਤੇ 20 ਲੱਖ ਰੁਪਏ ਦੀ ਠੱਗੀ ਮਾਰੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਬੀਤੀ 26-11-2024 ਨੂੰ ਮੋਹਿਤ ਕੁਮਾਰ ਪੁੱਤਰ ਅਸ਼ੋਕ ਕੁਮਾਰ, ਸੰਨੀ ਪੁੱਤਰ ਰਮੇਸ਼ ਕੁਮਾਰ ਅਤੇ ਨਿਤੀਨ ਵਧਵਾ ਪੁੱਤਰ ਦਰਸ਼ਨ ਕੁਮਾਰ ਨੇ ਬਲਜੀਤ ਸਿੰਘ ਉਰਫ ਸਾਬਾ ਪੁੱਤਰ ਜਸਵੰਤ ਸਿੰਘ ਵਾਸੀ ਨੇੜੇ ਜੋਤੀ ਸਰੂਪ ਗੁਰਦੁਆਰਾ, ਫੋਕਲ ਪੁਆਇੰਟ ਰਾਜਪੁਰਾ ਖਿਲਾਫ਼ ਥਾਣੇ ਵਿਚ ਸ਼ਿਕਾਇਤ ਦਿੱਤੀ ਸੀ ਕਿ ਉਕਤ ਵਿਅਕਤੀ ਨੇ ਉਨ੍ਹਾਂ ਨਾਲ ਕੋਲਡ ਸਟੋਰ ਵੇਚਣ ਦੇ ਨਾਮ ’ਤੇ 20 ਲੱਖ ਰੁਪਏ ਲਏ ਸਨ। ਉਨ੍ਹਾਂ ਦੱਸਿਆ ਕਿ ਸਾਡਾ ਤਿੰਨਾਂ ਦਾ ਸਾਂਝਾ ਪ੍ਰਾਪਰਟੀ ਖਰੀਦ ਫਰੋਖਤ ਦਾ ਕੰਮ ਹੈ। 26 ਅਕਤੂਬਰ 2024 ਨੂੰ ਬਲਜੀਤ ਸਿੰਘ ਉਰਫ਼ (ਸਾਬਾ) ਸਾਡੇ ਕੋਲ ਆਇਆ ਅਤੇ ਅਪਣਾ ਕੋਲਡ ਸਟੋਰ ਜੋ ਕਿ ਪਟਿਆਲਾ ਬਾਈਪਾਸ ਨੇੜੇ ਸਕਾਲਰ ਸਕੂਲ ਰਾਜਪੁਰਾ ਵਿਖੇ ਹੈ, ਨੂੰ ਵੇਚਣ ਲਈ ਸੌਦਾ ਕੀਤਾ, ਤਾਂ ਦੋਵਾਂ ਧਿਰਾਂ ਦਾ ਆਪਸ ਵਿਚ 3 ਕਰੋੜ 80 ਲੱਖ ਰੁਪਏ ਵਿਚ ਸੌਦਾ ਮੁੱਕ ਗਿਆ। ਇਸ ਦੌਰਾਨ ਬਲਜੀਤ ਸਿੰਘ ਉਰਫ਼ ਸਾਬਾ ਨੇ 5 ਲੱਖ ਰੁਪਏ ਬਤੌਰ ਸਾਈ ਕੀਤੀ ਸੀ, ਜਿਸ ਦੀ ਰਸੀਦ ਵੀ ਦਿੱਤੀ ਗਈ ਸੀ ਅਤੇ ਉਸ ਉਪਰ ਬਲਜੀਤ ਸਿੰਘ ਦੇ ਦਸਤਖ਼ਤ ਵੀ ਹਨ। ਇਸ ਤੋਂ ਬਾਅਦ 30 ਅਕਤੂਬਰ 2024 ਨੂੰ ਅਸੀਂ 15 ਲੱਖ ਰੁਪਏ ਹੋਰ ਬਲਜੀਤ ਸਿਘ ਨੂੰ ਇਸ ਦੇ ਆਫ਼ਿਸ ਗਗਨ ਚੌਂਕ ਨੇੜੇ ਰਾਜਪੁਰਾ ਵਿਖੇ ਜਾ ਕੇ ਦਿੱਤੇ। ਇਸ ਸੌਦੇ ਮੁਤਾਬਕ ਬਲਜੀਤ ਸਿੰਘ ਨਾਲ ਕੋਲਡ ਸਟੋਰ ਦਾ ਕੁੱਲ 39 ਲੱਖ ਦਾ ਬਿਆਨਾ ਮਿਤੀ 8 ਨਵੰਬਰ 2024 ਨੂੰ ਕਰਨਾ ਸੀ ਜੋ 39 ਲੱਖ ਵਿਚੋਂ 20 ਲੱਖ ਰੁਪਏ ਅਸੀਂ ਬਲਜੀਤ ਸਿੰਘ ਨੂੰ ਦੇ ਦਿੱਤੇ ਸੀ ਅਤੇ ਬਾਕੀ 19 ਲੱਖ ਰੁਪਏ ਬਾਕੀ ਸਨ। ਲੇਕਿਨ ਜਦੋਂ ਬਿਆਨੇ ਦੀ ਮਿਤੀ ਆਈ ਤਾਂ ਬਲਜੀਤ ਸਿੰਘ ਟਾਲ ਮਟੋਲ ਕਰਨ ਲੱਗਾ ਅਤੇ ਇਹ ਕੋਲਡ ਸਟੋਰ ਕਿਸੇ ਦਿੱਲੀ ਦੀ ਪਾਰਟੀ ਨੂੰ ਵੇਚ ਦਿੱਤਾ। ਇਸ ਤੋਂ ਬਾਅਦ ਜਦੋਂ ਅਸੀਂ ਉਸ ਤੋਂ ਪੈਸੇ ਵਾਪਸ ਮੰਗੇ ਤਾਂ ਬਲਜੀਤ ਸਿੰਘ ਨੇ ਪੈਸੇ ਵਾਪਸ ਨਹੀਂ ਕੀਤੇ ਅਤੇ ਸਾਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਦੇਣ ਲੱਗਾ।
ਮਾਮਲੇ ਦੀ ਜਾਂਚ ਕਰ ਰਹੇ ਇੰਸਪੈਕਟਰ ਹੈਰੀ ਬੋਪਾਰਾਏ ਨੇ ਦੱਸਿਆ ਐਸ.ਐਸ.ਪੀ. ਸਾਹਿਬ ਪਟਿਆਲਾ ਦੇ ਦਿਸ਼ਾ-ਨਿਰਦੇਸ਼ਾਂ ਹੇਠ ਕੀਤੀ ਗਈ ਜਾਂਚ ਦੌਰਾਨ ਪੁਲਿਸ ਨੇ ਮਾਮਲੇ ਦੀ ਜਾਂਚ ਤੋਂ ਬਾਅਦ ਉਕਤ ਵਿਅਕਤੀ ਬਲਜੀਤ ਸਿੰਘ ’ਤੇ ਧੋਖਾਧੜੀ ਅਧੀਨ 316 (2), 318 (4) ਬੀ.ਐਨ.ਐਸ. ਦੀ ਧਾਰਾ ਤਹਿਤ ਪਰਚਾ ਦਰਜ ਕਰ ਲਿਆ ਹੈ ਅਤੇ ਮਾਮਲੇ ਦੀ ਜਾਂਚ ਤੇਜ਼ ਨਾਲ ਕੀਤੀ ਜਾ ਰਹੀ ਹੈ।

*Newsline Express*

Related Articles

Leave a Comment