Skip to main content

newslineexpres

Breaking News
Joe Rogan Podcasts You Must Listen
Home FesrivalFestival ???? ਅੰਤਰ ਰਾਸ਼ਟਰੀ ਹਿੰਦੂ ਪ੍ਰੀਸ਼ਦ ਮੁਖੀ ਡਾ. ਪ੍ਰਵੀਨ ਤੋਗੜੀਆ ਪੁੱਜੇ ਪਟਿਆਲਾ

???? ਅੰਤਰ ਰਾਸ਼ਟਰੀ ਹਿੰਦੂ ਪ੍ਰੀਸ਼ਦ ਮੁਖੀ ਡਾ. ਪ੍ਰਵੀਨ ਤੋਗੜੀਆ ਪੁੱਜੇ ਪਟਿਆਲਾ

by Newslineexpres@1

???? ਅੰਤਰ ਰਾਸ਼ਟਰੀ ਹਿੰਦੂ ਪ੍ਰੀਸ਼ਦ ਮੁਖੀ ਡਾ. ਪ੍ਰਵੀਨ ਤੋਗੜੀਆ ਪੁੱਜੇ ਪਟਿਆਲਾ

???? ਤੋਗੜੀਆ ਦੋ ਦਿਨ ਰਹਿਣਗੇ ਪੰਜਾਬ ’ਚ, ਮਹਾਂਕੁੰਭ ਦੀ ਤਿਆਰੀਆਂ ਸੰਬਧੀ ਮੀਟਿੰਗਾਂ

   ਪਟਿਆਲਾ, 7 ਜਨਵਰੀ – ਨਿਊਜ਼ਲਾਈਨ ਐਕਸਪ੍ਰੈਸ ਬਿਊਰੋ-  ਅੰਤਰਰਾਸ਼ਟਰੀ ਹਿੰਦੂ ਪਰਿਸ਼ਦ ਦੇ ਸੰਸਥਾਪਕ ਪ੍ਰਧਾਨ ਡਾ. ਪ੍ਰਵੀਨ ਤੋਗੜੀਆ ਨੇ ਦੱਸਿਆ ਕਿ ਪ੍ਰਯਾਗਰਾਜ ਵਿਚ 14 ਜਨਵਰੀ ਤੋਂ 26 ਫਰਵਰੀ 2025 ਤੱਕ ਆਯੋਜਿਤ ਹੋਣ ਵਾਲੇ ਮਹਾਕੁੰਭ ਲਈ ਅੰਤਰਰਾਸ਼ਟਰੀ ਹਿੰਦੂ ਪਰਿਸਦ (ਅਹਿਪ) ਵੱਲੋਂ ਵੱਡੇ ਪੱਧਰ ’ਤੇ ਤਿਆਰੀਆਂ ਚੱਲ ਰਹੀਆਂ ਹਨ। ਇਸ ਇਤਿਹਾਸਕ ਸਮਾਰੋਹ ਦੇ ਤਹਿਤ, ਪਰਿਸ਼ਦ ਨੇ ਅੰਨਪੂਰਨਾ ਰਸੋਈ ਸੇਵਾ, ਸਫਾਈ ਅਤੇ ਸਰਧਾਲੂਆਂ ਲਈ ਕਈ ਖਾਸ ਸੁਵਿਧਾਵਾਂ ਚਲਾਉਣ ਦਾ ਫੈਸਲਾ ਕੀਤਾ ਹੈ।

ਅੰਤਰਰਾਸ਼ਟਰੀ ਹਿੰਦੂ ਪ੍ਰੀਸ਼ਦ ਦੇ ਸੂਬਾ ਕਾਰਜਕਾਰੀ ਪ੍ਰਧਾਨ ਵਿਜੇ ਕਪੂਰ ਦੇ ਘਰ ਪੁੱਜੇ ਡਾ. ਪਰਵੀਨ ਭਾਈ ਤੋਗੜੀਆ ਨੇ ਦੱਸਿਆ ਕਿ ਮਹਾਂਕੁੰਭ ਸਮਾਗਮ ਦੀਆਂ ਤਿਆਰੀਆਂ ਦੀ ਸਮੀਖਿਆ ਅਤੇ ‘ਏਕ ਮੁੱਠੀ ਅਨਾਜ ਅਭਿਆਨ’ ਨੂੰ ਪ੍ਰੋਤਸਾਹਨ ਦੇਣ ਲਈ ਦੋ ਦਿਨ ਪੰਜਾਬ ਨਿਰੀਖਣ ’ਤੇ ਰਹਿਣਗੇ। 8 ਜਨਵਰੀ ਨੂੰ, ਡਾ. ਤੋਗੜੀਆ ਤਲਵੰਡੀ ਸਾਬੋ ਵਿਖੇ ਤਖਤ ਸ੍ਰੀ ਦਮਦਮਾ ਸਾਹਿਬ ਅਤੇ ਦਯਾਨੰਦ ਆਸਰਮ ਦਾ ਨਿਰੀਖਣ ਕਰਨਗੇ। ਇਸ ਮੌਕੇ ਪੰਜਾਬ ਦੇ ਪ੍ਰਧਾਨ ਵਿਜੇ ਸਿੰਘ ਭਾਰਦਵਾਜ ਅਤੇ ਹੋਰ ਮੈਂਬਰਾਂ ਅਤੇ ਅਹੁਦੇਦਾਰਾਂ ਦੇ ਨਾਲ ਇੱਕ ਮਹੱਤਵਪੂਰਨ ਮੀਟਿੰਗਾਂ ਹੋਣਗੀਆਂ। ਮਹਾ ਕੁੰਭ ਦੇ ਲਈ ਪਟਿਆਲਾ ਤੋਂ ਪਟਿਆਲਾ ਰਾਈਸ ਮਿਲਰ ਐਸੋਸੀਏਸਨ ਵਲੋਂ 40 ਕੁਇੰਟਲ ਚਾਵਲ ਅਤੇ ਹੋਰ ਵੱਖ ਵੱਖ ਸਖਸ਼ੀਅਤਾਂ ਵਲੋਂ ਚੈਕ ਅਤੇ ਨਕਦ ਰਾਸ਼ੀ ਵੀ ਭੇਟ ਕੀਤੀ ਗਈ। ਆਲ ਇੰਡੀਆ ਬਹਾਵਲਪੁਰ ਮਹਾਸੰਘ ਦੇ ਕੌਮੀ ਪ੍ਰਧਾਨ ਗਿਆਨ ਚੰਦ ਕਟਾਰੀਆ ਵਲੋਂ ਮਹਾਕੁੰਭ ਦੇ ਲੰਗਰ ਲਈ ਭੇਜੀ ਗਈ ਰਾਸ਼ੀ ਮਹਾਸੰਘ ਦੇ ਕੌਮੀ ਸਪੋਕਸਮੈਨ ਨਰਿੰਦਰ ਅਹੂਜਾ ਨੇ ਡਾ. ਪ੍ਰਵੀਨ ਭਾਈ ਤੋਗੜੀਆ ਦੇ ਸਪੁਰਦ ਕੀਤੀ।

ਪੱਤਰਕਾਰਾਂ ਨਾਲ ਗੱਲ ਕਰਦਿਆਂ ਡਾ.ਪ੍ਰਵੀਨ ਤੋਗੜੀਆ ਨੇ ਦੱਸਿਆ ਕਿ ਮਹਾਕੁੰਭ ਦੌਰਾਨ, ਅੰਤਰਰਾਸ਼ਟਰੀ ਹਿੰਦੂ ਪਰਿਸਦ ਵਲੋਂ 15 ਥਾਵਾਂ ’ਤੇ ਅੰਨਪੂਰਨਾ ਰਸੋਈ ਸੇਵਾ ਚਲਾਈ ਜਾਵੇਗੀ। ਇਸ ਸੇਵਾ ਦੇ ਤਹਿਤ, ਹਰ ਰੋਜ 50,000 ਤੋਂ ਵੱਧ ਸਰਧਾਲੂਆਂ ਨੂੰ ਮੁਫਤ ਭੋਜਨ, ਸਿਹਤ ਸੇਵਾਵਾਂ, ਮੋਬਾਈਲ ਚਾਰਜਿੰਗ ਅਤੇ ਰਿਹਾਇਸ ਦੀਆਂ ਸੁਵਿਧਾਵਾਂ ਦਿੱਤੀਆਂ ਜਾਣਗੀਆਂ। ਮਹਾਕੁੰਭ ਦੁਨੀਆ ਦਾ ਸਭ ਤੋਂ ਵੱਡਾ ਧਾਰਮਿਕ ਸਮਾਗਮ ਹੈ, ਜਿਸ ਵਿਚ ਲਗਭਗ 40 ਕਰੋੜ ਤੋਂ ਵੱਧ ਸਰਧਾਲੂ ਹਿੱਸਾ ਲੈਨਗੇ, ਅਤੇ ਅੰਤਰਰਾਸ਼ਟਰੀ ਹਿੰਦੂ ਪਰਿਸਦ ਉਹਨਾਂ ਦੀ ਸੇਵਾ ਕਰਨ ਅਤੇ ਲੋੜੀਂਦੀਆਂ ਚੀਜਾਂ ਪ੍ਰਦਾਨ ਕਰਨ ਵਿਚ ਵੱਡੀ ਭੂਮਿਕਾ ਨਿਭਾਏਗਾ। ਪਰਿਸਦ ਦਾ ਟਿੱਚਾ ਹੈ ਕਿ ਹਰ ਸਰਧਾਲੂਆਂ ਨੂੰ ਇਸ ਵਿਸ਼ਾਲ ਸਮਾਗਮ ਵਿਚ ਕੋਈ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਉਨਾਂ ਦੱਸਿਆ ਕਿ ਪ੍ਰੀਸ਼ਦ ਵਲੋਂ ਸ਼ਰਧਾਲੂਆਂ ਲਈ 40 ਟਰੱਕ ਅਨਾਜ, 30 ਟਰੱਕ ਚਾਵਲ, ਇਕ ਲੱਖ ਕੰਬਲ, ਗਰਮੀ ਪਾਣੀ ਸਮੇਤ ਹੋਰ ਕਈ ਪ੍ਰਬੰਧ ਕੀਤੇ ਗਏ ਹਨ। ਡਾ. ਤੋਗੜੀਆ ਨੇ ਦੱਸਿਆ ਕਿ ਹਿੰਦੂਆਂ ਨੂੰ ਰੋਜ ਮੰਦਰ ਜਾਣ, ਇਕ ਗਰੀਬ ਹਿੰਦੂ ਨੂੰ ਪੜਾਈ, ਰੁਜਗਾਰ ਲਈ ਮਦਦ ਕਰਨ ਸਮੇਤ ਇੱਕਜੁਟ ਰਹਿਣ ਦਾ ਸੁਨੇਹਾ ਦਿੱਤਾ ਜਵਾਗੇ। ਇਸਦੇ ਨਾਲ ਹੀ ਇੱਕ ਕਰੋੜ ਹਿੰਦੂਆਂ ਤੇ ਮੁੱਠੀ ਭਰ ਅਨਾਜ ਤਹਿਤ ਅਨਾਜ ਇਕੱਠਾ ਕਰਕੇ, ਲੋੜਵੰਦ ਹਿੰਦੂਆਂ ਨੂੰ ਦਿੱਤਾ ਜਾਵੇਗਾ ਤੇ ਭਾਰਤ ਦੇ ਹਿੰਦੂਆਂ ਨੂੰ ਭੁੱਖਾ ਨਹੀਂ ਰਹਿਣ ਦਿੱਤਾ ਜਾਵੇਗਾ।

   ਇਕ ਸਵਾਲ ਦੇ ਜਵਾਬ ਵਿਚ ਡਾ. ਤੋਗੜੀਆ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਤੇ ਸੰਘ ਨਾਲ ਪਿਛਲੇ ਕੁਝ ਸਮੇਂ ਤੋਂ ਮੀਟਿੰਗਾਂ ਹੋਈਆਂ ਹਨ ਤੇ ਕੋਈ ਮਨ ਮੁਟਾਵ ਨਹੀਂ ਹੈ। ਕੇਂਦਰ ਸਰਕਾਰ ਦੇ ਸਹਿਯੋਗ ਨਾਲ ਹਿੰਦੂ ਭਲਾਈ ਲਈ ਕੰਮ ਕੀਤਾ ਜਾਵੇਗਾ। ਇਸ ਵਾਰ ਮਹਾਂ ਕੁੰਭ ਚ ਕੇਂਦਰ ਤੇ ਰਾਜ ਸਰਕਾਰ ਵਲੋ ਵਧੀਆ ਤੇ ਸ਼ਾਲਾਘਯੋਗ ਪ੍ਰਬੰਧ ਕੀਤੇ ਗਏ ਹਨ। ਪੰਜਾਬ ਦੇ ਕਾਰਜਕਾਰੀ ਪ੍ਰਧਾਨ ਵਿਜੇ ਕਪੂਰ ਨੇ ਦੱਸਿਆ ਕਿ ਮਹਾਂਕੁੰਭ ਵਿਚ ਪੰਜਾਬ ਦਾ ਹਿੰਦੂ ਭਾਈਚਾਰਾ ਵੀ ਆਪਣਾ ਅਹਿਮ ਯੋਗਦਾਨ ਪਾਵੇਗਾ, ਇਸ ਸੰਮੇਲਨ ਦਾ ਉਦੇਸ ਹਿੰਦੂ ਸਮਾਜ ਦੇ ਭਾਈਚਾਰੇ ਅਤੇ ਸੇਵਾ ਭਾਵਨਾ ਨੂ ਪ੍ਰੋਤਸਾਹਿਤ ਕਰਨਾ ਹੈ। ਮਹਾਕੁੰਭ, ਭਾਰਤੀ ਸਭਿਆਚਾਰ ਅਤੇ ਸੇਵਾ ਭਾਵਨਾ ਦਾ ਵਿਲੱਖਣ ਪ੍ਰਤੀਕ, ਪੂਰੇ ਦੇਸ ਅਤੇ ਦੁਨੀਆ ਨੂੰ ਏਕਤਾ ਅਤੇ ਸਮਰਪਣ ਦਾ ਸੰਦੇਸ ਦੇਵੇਗਾ। ਇਸ ਮੌਕੇ ਏਐਚਪੀ ਸੀਨੀਅਰ ਆਗੂ ਸੁਧੀਰ ਕੱਕੜ, ਜਨਰਲ ਸਕੱਤਰ ਵਿਮਲ ਮਿੱਤਲ, ਰਾਸ਼ਟਰੀ ਬਜਰੰਗ ਦਲ ਸੂਬਾ ਪ੍ਰਧਾਨ ਅਸ਼ੀਸ਼ ਕਪੂਰ, ਬਲਜੀਤ ਧੀਮਾਨ, ਅਸ਼ੀਸ਼ ਗੋਇਲ, ਰਜੇਸ਼ ਮਿੰਨਾ, ਆਨੰਦ ਪ੍ਰਕਾਸ਼ ਗੁਪਤਾ, ਪ੍ਰਵੀਨ ਮਲਹੋਤਰਾ, ਹਰਸ਼ ਸਿੰਗਲਾ, ਹਿਦੇਸ਼ ਪਾਂਧੀ, ਕਰਨ ਕੁਮਾਰ, ਜੱਸੀ, ਗੀਤਾਂਸ਼, ਵਿਕਾਸ ਗੁਪਤਾ, ਦੀਪਕ ਕੁਮਾਰ, ਸਤੀਸ਼ ਸਮੇਤ ਹੋਰ ਸਖਸ਼ੀਅਤਾਂ ਮੋਜੂਦ ਰਹੀਆਂ।     Newsline Express 

Related Articles

Leave a Comment