Skip to main content

newslineexpres

Breaking News
Joe Rogan Podcasts You Must Listen
Home GAMES ???? ਵੀਰ ਹਕੀਕਤ ਰਾਏ ਸਕੂਲ ਵਿੱਚ ਮਨਾਇਆ ਗਿਆ ‘ਚਿਲਡਰਨ ਡੇਅ’

???? ਵੀਰ ਹਕੀਕਤ ਰਾਏ ਸਕੂਲ ਵਿੱਚ ਮਨਾਇਆ ਗਿਆ ‘ਚਿਲਡਰਨ ਡੇਅ’

by Newslineexpres@1

???? ਵੀਰ ਹਕੀਕਤ ਰਾਏ ਸਕੂਲ ਵਿੱਚ ਮਨਾਇਆ ਗਿਆ ‘ਚਿਲਡਰਨ ਡੇਅ’

ਪਟਿਆਲਾ, 14 ਨਵੰਬਰ – ਨਿਊਜ਼ਲਾਈਨ ਐਕਸਪ੍ਰੈਸ  –      ਵੀਰ ਹਕੀਕਤ ਰਾਏ ਮਾਡਲ ਸੀਨੀਅਰ ਸੈਕੰਡਰੀ ਸਕੂਲ ਵਿੱਚ ਪ੍ਰਾਈਮਰੀ ਵਿੰਗ ਵੱਲੋਂ ‘ਚਿਲਡਰਨ ਡੇਅ’ ਬੜੇ ਉਤਸ਼ਾਹ ਅਤੇ ਰੌਣਕ ਨਾਲ ਮਨਾਇਆ ਗਿਆ। ਅਧਿਆਪਕਾਂ ਦੀ ਯੋਗ ਅਗਵਾਈ ਹੇਠ ਵਿਦਿਆਰਥੀਆਂ ਨੇ ਰੰਗ–ਬਿਰੰਗੇ ਝੂਲਿਆਂ ਦਾ ਆਨੰਦ ਲਿਆ, ਪਾਰਕ ਵਿੱਚ ਚਲ ਰਹੀਆਂ ਮਨੋਰੰਜਕ ਖੇਡਾਂ ਵਿੱਚ ਭਾਗ। ਸਕੂਲ ਪ੍ਰਿੰਸੀਪਲ ਸਰਲਾ ਭਟਨਾਗਰ ਅਤੇ ਅਧਿਆਪਕ ਵਰਗ ਦੀ ਹਾਜ਼ਰੀ ਵਿੱਚ ਬੱਚਿਆਂ ਨੇ ਚਿਲਡਰਨ ਡੇਅ ਬੜੇ ਚਾਅ ਨਾਲ ਮਨਾਇਆ। ਬੱਚਿਆਂ ਦੇ ਚਿਹਰਿਆਂ ‘ਤੇ ਦਿਖ ਰਹੀ ਖ਼ੁਸ਼ੀ ਅਤੇ ਉਤਸ਼ਾਹ ਵੇਖਣ ਯੋਗ ਸੀ।

ਇਸ ਮੌਕੇ ਪ੍ਰਿੰਸੀਪਲ ਸਰਲਾ ਭਟਨਾਗਰ ਨੇ ਪ੍ਰਾਈਮਰੀ ਵਿੰਗ ਦੇ ਸਾਰੇ ਵਿਦਿਆਰਥੀਆਂ ਨੂੰ ਟੌਫੀਆਂ ਅਤੇ ਚੌਕਲੇਟ ਵੰਡ ਕੇ ਚਿਲਡਰਨ ਡੇਅ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਉਨ੍ਹਾਂ ਨੂੰ ਹਮੇਸ਼ਾਂ ਖੁਸ਼ ਰਹਿਣ, ਸਿੱਖਣ ਅਤੇ ਅੱਗੇ ਵਧਣ ਲਈ ਪ੍ਰੇਰਿਤ ਕੀਤਾ। ਸਾਰਾ ਸਕੂਲ ਬੱਚਿਆਂ ਦੀਆਂ ਖਿਲਖਿਲਾਹਟਾਂ ਨਾਲ ਗੂੰਜਦਾ ਰਿਹਾ, ਜਿਸ ਨੇ ਚਿਲਡਰਨ ਡੇਅ ਨੂੰ ਯਾਦਗਾਰ ਅਤੇ ਖਾਸ ਬਣਾ ਦਿੱਤਾ।

Newsline Express

Related Articles

Leave a Comment