ਚੰਡੀਗੜ, 6 ਫਰਵਰੀ – ਨਿਊਜ਼ਲਾਈਨ ਐਕਸਪ੍ਰੈਸ – ਇਨਕਮ ਟੈਕਸ ਵਿਭਾਗ ਵੱਲੋਂ ਕਪੂਰਥਲਾ ਤੋਂ ਕਾਂਗਰਸੀ ਵਿਧਾਇਕ ਤੇ ਸਾਬਕਾ ਮੰਤਰੀ ਰਾਣਾ ਗੁਰਜੀਤ ਸਿੰਘ ਦੇ ਕਪੂਰਥਲਾ ਤੇ ਚੰਡੀਗੜ੍ਹ ਸਥਿਤ ਟਿਕਾਣਿਆਂ ’ਤੇ ਛਾਪੇ ਮਾਰੇ ਗਏ ਹਨ।
ਇਹ ਛਾਪੇਮਾਰੀ ਅੱਜ ਸਵੇਰੇ ਸ਼ੁਰੂ ਹੋਈ ਜਦੋਂ ਲੁਧਿਆਣਾ ਤੋਂ ਆਈਟੀ ਟੀਮਾਂ ਨੇ ਕਪੂਰਥਲਾ ਵਿੱਚ ਰਾਣਾ ਦੇ ਘਰ, ਮਿੱਲ ਅਤੇ ਸੈਕਟਰ 4, 9 ਵਿੱਚ ਉਨ੍ਹਾਂ ਤਿੰਨ ਘਰਾਂ ਅਤੇ ਐਮਐਲਏ ਹੋਸਟਲ ਵਿੱਚ ਫਲੈਟ ਨੰਬਰ 53 ਵਿੱਚ ਪਹੁੰਚੀਆਂ।
ਜ਼ਿਕਰਯੋਗ ਹੈ ਕਿ ਉੱਤਰਾਖੰਡ, ਯੂਪੀ ਅਤੇ ਪੰਜਾਬ ਵਿੱਚ ਡਿਸਟਿਲਰੀਜ਼ ਅਤੇ ਖੰਡ ਮਿੱਲਾਂ ਦੇ ਮਾਲਕ ਰਾਣਾ ਗੁਰਜੀਤ ਪੰਜਾਬ ਵਿਧਾਨ ਸਭਾ ਦੇ ਸਭ ਤੋਂ ਅਮੀਰ ਵਿਧਾਇਕਾਂ ਵਿੱਚੋਂ ਇੱਕ ਹਨ। ਉਨ੍ਹਾਂ ਦਾ ਪੁੱਤਰ ਰਾਣਾ ਇੰਦਰ ਪ੍ਰਤਾਪ ਸਿੰਘ ਸੁਲਤਾਨਪੁਰ ਲੋਧੀ ਤੋਂ ਆਜ਼ਾਦ ਵਿਧਾਇਕ ਹੈ। ਪਰਿਵਾਰ ਕੋਲ ਪੰਜਾਬ ਵਿੱਚ ਦੋ ਈਥਾਨੌਲ ਪਲਾਂਟ ਹਨ, ਜਿਨ੍ਹਾਂ ਵਿੱਚ ਇੱਕ ਅੰਮ੍ਰਿਤਸਰ ਦੇ ਪਿੰਡ ਬੁੱਟਰ ਵਿੱਚ ਸਥਿਤ ਹੈ।
