newslineexpres

Home ਮੁੱਖ ਪੰਨਾ ਹਰਿਆਣਾ ਸਰਕਾਰ ਵੱਲੋਂ ਰੱਖੜੀ ਮੌਕੇ ਮਹਿਲਾਵਾਂ ਅਤੇ 15 ਸਾਲ ਤਕ ਦੇ ਬੱਚਿਆਂ ਲਈ ਮੁਫਤ ਯਾਤਰਾ ਸਹੂਲਤ

ਹਰਿਆਣਾ ਸਰਕਾਰ ਵੱਲੋਂ ਰੱਖੜੀ ਮੌਕੇ ਮਹਿਲਾਵਾਂ ਅਤੇ 15 ਸਾਲ ਤਕ ਦੇ ਬੱਚਿਆਂ ਲਈ ਮੁਫਤ ਯਾਤਰਾ ਸਹੂਲਤ

by Newslineexpres@1

ਚੰਡੀਗੜ੍ਹ, 10 ਅਗਸਤ – ਨਿਊਜ਼ਲਾਈਨ ਐਕਸਪ੍ਰੈਸ ਬਿਊਰੋ – ਹਰਿਆਣਾ ਸਰਕਾਰ ਨੇ ਭੈਣਾਂ ਨੂੰ ਰੱਖੜੀ ਦਾ ਤੋਹਫਾ ਦਿੰਦੇ ਹੋਏ ਮਹਿਲਾਵਾਂ ਅਤੇ 15 ਸਾਲ ਤਕ ਦੇ ਬੱਚਿਆਂ ਨੂੰ ਇਸ ਸਾਲ ਵੀ ਮੁਫਤ ਯਾਤਰਾ ਸਹੂਲਤ ਦੇਣ ਦਾ ਫੈਸਲਾ ਕੀਤਾ ਹੈ ਤਾਂ ਜੋ ਭੈਣਾ ਆਪਣੇ ਭਰਾਵਾਂ ਦੇ ਘਰ ਜਾ ਕੇ ਰੱਖੜੀ ਬੰਨ ਸਕਣ। ਟ੍ਰਾਂਸਪੋਰਟ ਮੰਤਰੀ ਮੂਲਚੰਦ ਸ਼ਰਮਾ ਨੇ ਦਸਿਆ ਕਿ ਮੁੱਖ ਮੰਤਰੀ ਮਨੋਹਰ ਲਾਲ ਨੇ ਇਸ ਸਬੰਧ ਦੇ ਇਕ ਪ੍ਰਸਤਾਵ ਨੂੰ ਮਜੂਰੀ ਦੇ ਦਿੱਤੀ ਹੈ। ਸ੍ਰੀ ਮੂਲਚੰਦ ਸ਼ਰਮਾ ਨੇ ਕਿਹਾ ਕਿ ਵਿਭਾਗ ਵੱਲੋਂ ਪਿਛਲੇ ਕਈ ਸਾਲਾਂ ਤੋਂ ਰੱਖੜੀ ਦੇ ਮੌਕੇ ‘ਤੇ ਮਹਿਲਾਵਾਂ ਅਤੇ 15 ਸਾਲ ਤਕ ਦੇ ਬੱਚਿਆਂ ਨੂੰ ਮੁਫਤ ਯਾਤਰਾ ਸਹੂਲਤ ਦਿੱਤੀ ਜਾ ਰਹੀ ਸੀ। ਪਰ ਪਿਛਲੇ ਸਾਲ ਕੋਵਿਡ-19 ਮਹਾਮਾਰੀ ਦੇ ਚਲਦੇ ਇਸ ਦੀ ਮੰਜੂਰੀ ਨਹੀਂ ਦਿੱਤੀ ਗਈ ਸੀ। ਇਸ ਸਮੇਂ ਕਿਉਂਕਿ ਕੋਰੋਨਾ ਸੰਕ੍ਰਮਣ ਮਾਮਲਿਆਂ ਵਿਚ ਕਾਫੀ ਗਿਰਾਵਟ ਦਰਜ ਕੀਤੀ ਗਈ ਹੈ, ਇਸ ਲਈ ਇਸ ਸਹੂਲਤ ਨੂੰ ਜਾਰੀ ਰੱਖਣ ਦਾ ਫੈਸਲਾ ਕੀਤਾ ਗਿਆ ਹੈ। ਟ੍ਰਾਂਸਪੋਰਟ ਮੰਤਰੀ ਨੇ ਕਿਹਾ ਕਿ ਇਸ ਦੌਰਾਨ 50 ਫੀਸਦੀ ਸਮਰੱਥਾ ਦੇ ਨਾਲ ਬੱਸਾਂ ਚਲਾਈਆਂ ਜਾਣਗੀਆਂ ਅਤੇ ਸੁਰੱਖਿਆ ਦੇ ਲਈ ਸਹੀ ਕਦਮ ਚੁੱਕੇ ਜਾਣਗੇ। ਬੱਸ ਵਿਚ ਸਫਰ ਕਰਨ ਵਾਲਿਆਂ ਨੂੰ ਫੇਸ ਮਾਸਕ ਦੇ ਨਾਲ-ਨਾਲ ਹੋਰ ਕੋਵਿਡ ਪੋ੍ਰਟੋਕਾਲ ਦਾ ਵੀ ਧਿਆਨ ਰੱਖਨਾ ਹੋਵੇਗਾ।

Related Articles

Leave a Comment