???? ਗਰੁੱਪ ਕੈਪਟਨ ਅਜੈ ਭਾਰਦਵਾਜ ਵਲੋਂ Sen. Sec. Model ਸਕੂਲ ਦਾ ਕਲੈਂਡਰ ਜਾਰੀ
ਪਟਿਆਲਾ, 5 ਮਾਰਚ – ਨਿਊਜ਼ਲਾਈਨ ਐਕਸਪ੍ਰੈਸ – ਸੀਨੀਅਰ ਸੈਕੰਡਰੀ ਮਾਡਲ ਸਕੂਲ, ਪੰਜਾਬੀ ਯੂਨੀਵਰਸਿਟੀ ਦੇ ਇੰਚਾਰਜ ਸਤਵੀਰ ਸਿੰਘ ਗਿੱਲ (ਏ.ਐਨ.ਓ) ਵੱਲੋਂ ਤਿਆਰ ਸਾਲਾਨਾ ਕਲੈਂਡਰ 2025 ਨੂੰ ਗਰੁੱਪ ਕੈਪਟਨ ਅਜੈ ਭਾਰਦਵਾਜ ਵੱਲੋਂ ਜਾਰੀ ਕੀਤਾ ਗਿਆ। ਇਸ ਕਲੈਂਡਰ ਨੂੰ ਨੰਬਰ 3 ਪੰਜਾਬ ਏਅਰ ਸਕੂਐਡਰਨ ਐਨਸੀਸੀ ਅਤੇ ਵੋਟਰ ਜਾਗਰੂਕਤਾ ਸਵੀਪ ਗਤੀਵਿਧੀਆਂ ਵਿੱਚ ਮਾਡਲ ਸੀਨੀਅਰ ਸੈਕੰਡਰੀ ਸਕੂਲ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀਆਂ ਗਤੀਵਿਧੀਆਂ ਨਾਲ ਸ਼ਿੰਗਾਰਿਆ ਗਿਆ ਹੈ। ਜ਼ਿਕਰਯੋਗ ਹੈ ਕਿ ਪਿਛਲੇ ਪੰਜ ਸਾਲਾਂ ਤੋਂ ਅਜਿਹਾ ਕਲੈਂਡਰ ਤਿਆਰ ਕੀਤਾ ਜਾ ਰਿਹਾ ਹੈ। ਇਹ ਕਲੈਂਡਰ ਵਿਦਿਆਰਥੀਆਂ ਦੁਆਰਾ ਵਿਦਿਅਕ ਟੂਰਾਂ ‘ਤੇ ਜਾ ਕੇ ਇੱਕਠੀਆਂ ਕੀਤੀਆਂ ਤਸਵੀਰਾਂ ਨੂੰ ਸ਼ਾਮਿਲ ਕਰਕੇ ਤਿਆਰ ਕੀਤਾ ਗਿਆ ਹੈ।
ਇਸ ਮੌਕੇ ਗਰੁੱਪ ਕੈਪਟਨ ਅਜੈ ਭਾਰਦਵਾਜ ਵੱਲੋਂ ਏ.ਐਨ.ਓ ਸਤਵੀਰ ਸਿੰਘ ਗਿੱਲ ਦੇ ਸ਼ਲਾਘਾਯੋਗ ਕੰਮਾਂ ਲਈ ਉਨ੍ਹਾਂ ਨੂੰ ਵਧਾਈ ਦਿੱਤੀ ਗਈ।
