???? ਸ੍ਰੀ ਵਾਮਨ ਅਵਤਾਰ ਮੰਦਰ ਦੇ ਸਰੋਵਰ ਦੀ ਕਾਰਸੇਵਾ ਸ਼ੁਰੂ ; ਸਨਾਤਨੀਆਂ ਦੇ ਖਿੜੇ ਚਿਹਰੇ
ਪਟਿਆਲਾ, 7 ਮਾਰਚ – ਰਾਕੇਸ਼ ਸ਼ਰਮਾ, ਰਵਿੰਦਰ ਬਾਲੀ – ਨਿਊਜ਼ਲਾਈਨ ਐਕਸਪ੍ਰੈਸ – ਪਟਿਆਲਾ ਸ਼ਹਿਰ ਦੀ ਇਤਿਹਾਸਿਕ ਧਰੋਹਰ ਅਤੇ ਪਵਿੱਤਰ ਧਾਰਮਿਕ ਅਸਥਾਨ ਅਤੇ ਸਰੋਵਰ ਦੀ ਹਾਲਤ ਨੂੰ ਲੈ ਕੇ ਪਿਛਲੇ ਕੁਝ ਦਿਨਾਂ ਤੋਂ ਪਟਿਆਲਾ ਦੇ ਲੋਕਾਂ ਵਿੱਚ ਖਾਸਾ ਰੋਸ ਦੇਖਣ ਨੂੰ ਮਿਲ ਰਿਹਾ ਸੀ। ਇਸ ਤੋਂ ਬਾਅਦ ਕੁਝ ਸਨਾਤਨੀਆ ਵੱਲੋਂ ਇਕੱਠੇ ਹੋ ਕੇ 7 ਮਾਰਚ ਨੂੰ ਪਟਿਆਲਾ ਸ਼ਹਿਰ ਦੇ ਬਾਜ਼ਾਰਾਂ ਚੋਂ ਇਕ ਵਿਸ਼ਾਲ ਰੋਸ ਮਾਰਚ ਕੱਢਣ ਦਾ ਐਲਾਨ ਕੀਤਾ ਸੀ। ਇਸ ਤੋਂ ਬਾਅਦ ਪਟਿਆਲਾ ਪ੍ਰਸ਼ਾਸਨ ਨੇ ਉਹਨਾਂ ਨਾਲ ਇੱਕ ਮੀਟਿੰਗ ਕੀਤੀ ਐਸ ਡੀ ਐਮ ਪਟਿਆਲਾ ਵੱਲੋਂ ਭਰੋਸਾ ਦਿੱਤਾ ਗਿਆ ਕਿ 7 ਮਾਰਚ ਸਵੇਰੇ 9 ਵਜੇ ਕੰਮ ਸ਼ੁਰੂ ਹੋ ਜਾਵੇਗਾ। ਇਸ ਭਰੋਸੇ ਤੇ ਰੋਸ਼ ਮਾਰਚ ਕੈਂਸਲ ਕੀਤਾ ਗਿਆ ਅਤੇ ਪੰਜਾਬ ਸਰਕਾਰ ਅਤੇ ਪਟਿਆਲਾ ਪ੍ਰਸ਼ਾਸਨ ਵੱਲੋਂ ਅੱਜ ਸਵੇਰੇ 9 ਵਜੇ ਸਭ ਤੋਂ ਪਹਿਲਾਂ ਸਰੋਵਰ ‘ਤੇ ਕੀਤੇ ਗਏ ਨਾਜਾਇਜ਼ ਕਬਜ਼ੇ ਹਟਾਏ, ਉਸ ਤੋਂ ਬਾਅਦ ਜੇਸੀਬੀ ਲਗਾ ਕੇ ਉਥੋਂ ਮਲਵਾ ਚੁੱਕਣ ਦੀ ਕਾਰਸੇਵਾ ਸ਼ੁਰੂ ਕੀਤੀ ਗਈ। ਇਸ ਨੂੰ ਦੇਖ ਕੇ ਪਟਿਆਲਾ ਸ਼ਹਿਰ ਦੇ ਤਮਾਮ ਸਨਾਤਨੀਆ ਅਤੇ ਭਗਵਾਨ ਦੇ ਇਸ ਅਸਥਾਨ ਵਿੱਚ ਆਸਥਾ ਰੱਖਣ ਵਾਲੇ ਲੋਕਾਂ ਦੇ ਚਿਹਰੇ ਖਿੜ ਗਏ।

ਇਸੇ ਅਸਥਾਨ ‘ਤੇ ਲੰਬੇ ਸਮੇਂ ਤੋਂ ਵੰਦੇ ਮਾਤਰਮ ਦਲ ਦੇ ਸੇਵਾਦਾਰਾਂ ਨੇ ਸੇਵਾ ਕਰ ਇਸ ਨੂੰ 2016 ਵਿੱਚ ਬਿਲਕੁਲ ਸਾਫ ਕਰ ਦਿੱਤਾ ਸੀ।
ਸਨਾਤਨ ਧਰਮ ਵਿੱਚ ਆਸਥਾ ਵਿਚ ਰੱਖਣ ਵਾਲੇ ਲੋਕਾਂ ਨੂੰ ਉਸ ਗੱਲ ਦਾ ਅਫਸੋਸ ਸੀ ਕਿ ਇਸ ਪਵਿੱਤਰ ਪਾਵਨ ਅਸਥਾਨ ‘ਤੇ ਕੂੜੇ ਦੇ ਢੇਰ ਲੱਗੇ ਹੋਏ ਹਨ ਜੋਕਿ ਇਹ ਸਾਡੀ ਵੀ ਬਦਕਿਸਮਤੀ ਹੈ।
ਅੱਜ ਵੱਡੀ ਗਿਣਤੀ ਵਿੱਚ ਸਿੱਖ ਸੰਗਤ ਵੀ ਮੌਕੇ ਉਤੇ ਪਹੁੰਚੀ ਅਤੇ ਉਨ੍ਹਾਂ ਨੇ ਹਿੰਦੂ ਸਿੱਖ ਭਾਈਚਾਰੇ ਦੀ ਇੱਕ ਮਿਸਾਲ ਕਾਇਮ ਕੀਤੀ ਅਤੇ ਇਹ ਵੀ ਕਿਹਾ ਕਿ ਜਦੋਂ ਵੀ ਜਿੱਥੇ ਵੀ ਜਰੂਰਤ ਪਏਗੀ ਅਸੀਂ ਸਾਰੇ ਇਸ ਪਾਵਨ ਅਸਥਾਨ ਦੀ ਕਾਰ ਸੇਵਾ ਲਈ ਮੋਢੇ ਨਾਲ ਮੋਢਾ ਲਾ ਕੇ ਖੜ੍ਹਨਗੇ। ਇਸ ਨਾਲ ਜਿੱਥੇ ਸੰਘਰਸ਼ ਕਰਦੇ ਸ਼ਰਧਾਲੂਆਂ ਨੂੰ ਹੌਸਲਾ ਮਿਲਿਆ ਉਥੇ ਹੀ ਪਟਿਆਲਾ ਸ਼ਹਿਰ ਵਿੱਚ ਇੱਕ ਵਾਰ ਫਿਰ ਹਿੰਦੂ ਸਿੱਖ ਭਾਈਚਾਰੇ ਦੀ ਮਿਸਾਲ ਦੇਖਣ ਨੂੰ ਮਿਲੀ। ਹੁਣ ਆਸ ਬਝੀ ਹੈ ਕਿ ਇਸ ਮੰਦਰ ਦੀ ਖੂਬਸੂਰਤ ਦਿੱਖ ਨੂੰ ਵਾਪਸ ਬਹਾਲ ਕੀਤਾ ਜਾ ਸਕੇਗਾ ਅਤੇ ਸਰੋਵਰ ਦੀ ਪਵਿੱਤਰਤਾ ਅਤੇ ਖੂਬਸੂਰਤੀ ਬਹਾਲ ਕੀਤਾ ਜਾਵੇਗਾ ਤਾਂ ਜੋ ਦੇਸ਼ਾਂ ਵਿਦੇਸ਼ਾਂ ਤੋਂ ਪੂਰੇ ਭਾਰਤ ਤੋਂ ਲੋਕ ਇਸ ਤੀਰਥ ਅਸਥਾਨ ਦੇ ਦਰਸ਼ਨ ਕਰ ਸਕਣ।
ਪ੍ਰਦਰਸ਼ਨਕਾਰੀਆਂ ਨੇ ਇਹ ਵੀ ਕਿਹਾ ਕਿ ਜੇਕਰ ਇਸ ਕੰਮ ਦੇ ਵਿੱਚ ਕੋਈ ਢਿੱਲ ਦਿੱਤੀ ਜਾਂਦੀ ਹੈ ਜਾਂ ਫਿਰ ਪਹਿਲਾਂ ਦੀ ਤਰ੍ਹਾਂ ਟਾਲ ਮਟੋਲ ਕਰਨ ਵਾਲੀ ਰਣਨੀਤੀ ਪ੍ਰਸ਼ਾਸਨ ਅਪਣਾਉਂਦਾ ਹੈ ਤਾਂ ਫਿਰ ਇਸ ਵਾਰ ਸਨਾਤਨੀ ਲੋਕ ਚੁੱਪ ਨਹੀਂ ਰਹਿਣਗੇ ਬਲਕਿ ਹੋਰ ਤਿੱਖੇ ਸੰਘਰਸ਼ ਕਰਨਗੇ। ਫਿਰ ਚਾਹੇ ਆਪਣੇ ਪ੍ਰਾਣਾਂ ਦੀ ਅਹੂਤੀ ਕਿਉਂ ਨਾ ਦੇਣੀ ਪਵੇ ਅਸੀਂ ਉਸ ਲਈ ਵੀ ਤਿਆਰ ਹਾਂ।
ਇਸ ਕਾਰਜ ਨੂੰ ਸ਼ਹਿਰ ਦੇ ਲੋਕਾਂ ਦਾ ਭਾਰੀ ਸਮਰਥਨ ਮਿਲ ਰਿਹਾ ਹੈ।
ਇਸ ਕਾਰ ਸੇਵਾ ਵਿੱਚ ਐਡਵੋਕੇਟ ਦੇਵੇਂਦਰ ਰਾਜਪੂਤ, ਅਨੁਰਾਗ ਸ਼ਰਮਾ, ਸੁਸ਼ੀਲ ਨਈਅਰ, ਵਰੁਣ ਜਿੰਦਲ, ਨਿਖਿਲ ਕਾਕਾ, ਕੁਸ਼ਲ ਚੋਪੜਾ, ਅਮਰਦੀਪ ਭਾਟੀਆ, ਰਵਿੰਦਰ ਸੋਲੰਕੀ, ਜੀਵਨ ਸਿੰਗਲਾ, ਗੁਰਪ੍ਰੀਤ ਗੁਰੀ, ਵਰੁਣ ਕੌਸ਼ਲ ਅਤੇ ਸੈਂਕੜੇ ਸਨਾਤਨੀ ਸ਼ਰਧਾਲੂ ਸ਼ਾਮਲ ਰਹੇ ਜਦਕਿ ਹਿੰਦੂਆਂ ਦੀ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਵਿਚ ਲਗਭਗ 7 ਮਹੀਨੇ ਤੋਂ ਪਟਿਆਲਾ ਜੇਲ੍ਹ ਵਿੱਚ ਬੰਦ ਸਰਬਜੀਤ ਸਿੰਘ ਓਖਲਾ ਦੀ ਅਦਾਲਤ ਵਿੱਚ ਪੇਸ਼ੀ ਹੋਣ ਕਾਰਨ ਪੱਤਰਕਾਰ ਅਸ਼ੋਕ ਵਰਮਾ ਅੱਜ ਦੀ ਕਾਰਸੇਵਾ ਵਿੱਚ ਨਹੀਂ ਪਹੁੰਚ ਸਕੇ। Newsline Express

