Skip to main content

newslineexpres

Breaking News
Joe Rogan Podcasts You Must Listen
Home Latest News ਯੂਟਿਊਬਰ ਰੋਜ਼ਰ ਸੰਧੂ ਦੇ ਘਰ ‘ਤੇ ਗ੍ਰੇਨੇਡ ਅਟੈਕ ਕਰਨ ਵਾਲੇ ਬਦਮਾਸ਼ ਦਾ ਐਨਕਾਉਂਟਰ, ਪੈਰ ਤੇ ਲੱਗੀ ਗੋਲੀ

ਯੂਟਿਊਬਰ ਰੋਜ਼ਰ ਸੰਧੂ ਦੇ ਘਰ ‘ਤੇ ਗ੍ਰੇਨੇਡ ਅਟੈਕ ਕਰਨ ਵਾਲੇ ਬਦਮਾਸ਼ ਦਾ ਐਨਕਾਉਂਟਰ, ਪੈਰ ਤੇ ਲੱਗੀ ਗੋਲੀ

by Newslineexpres@1

ਜਲੰਧਰ, 18 ਮਾਰਚ – ਨਿਊਜ਼ਲਾਈਨ ਐਕਸਪ੍ਰੈਸ – ਰਾਏਪੁਰ ਬੱਲਾਂ ਵਿਖੇ ਜਲੰਧਰ ਪੁਲਿਸ ਅਤੇ ਬਦਮਾਸ਼ਾਂ ਵਿਚਾਲੇ ਫਾਇਰਿੰਗ ਹੋਈ। ਰਾਏਪੁਰ ਰਸੂਲਪੁਰ ‘ਚ ਯੂਟਿਊਬਰ ਰੋਜਰ ਸੰਧੂ ਦੇ ਘਰ ਉੱਤੇ ਪਿਛਲੇ ਦਿਨੀਂ ਗ੍ਰੇਨੇਡ ਹਮਲਾ ਕੀਤਾ ਗਿਆ ਸੀ। ਮੁਕਾਬਲੇ ਵਿੱਚ ਸੋਸ਼ਲ ਮੀਡੀਆ ਇਨਫਲੂਏਂਸਰ ਅਤੇ ਯੂਟਿਊਬਰ ਨਵਦੀਪ ਸਿੰਘ ਸੰਧੂ ਉਰਫ ਰੋਜਰ ਸੰਧੂ ਦੇ ਘਰ ਗ੍ਰਨੇਡ ਹਮਲੇ ਦਾ ਮੁਲਜ਼ਮ ਗੋਲੀ ਲੱਗਣ ਨਾਲ ਜ਼ਖਮੀ ਹੋ ਗਿਆ। ਪੁਲਿਸ ਨੇ ਮੁਲਜ਼ਮ ਹਾਰਦਿਕ ਕੰਬੋਜ ਨੂੰ ਯਮੁਨਾ ਨਗਰ ਤੋਂ ਗ੍ਰਿਫ਼ਤਾਰ ਕੀਤਾ ਸੀ।
ਜਾਣਕਾਰੀ ਮੁਤਾਬਕ ਜਲੰਧਰ ਦੇਹਾਤ ਪੁਲਿਸ ਨੇ ਰੋਜ਼ਰ ਸੰਧੂ ਦੇ ਘਰ ‘ਤੇ ਗ੍ਰੇਨੇਡ ਹਮਲੇ ਦੇ ਮਾਮਲੇ ‘ਚ ਯਮੁਨਾ ਨਗਰ ਦੇ ਪਿੰਡ ਸ਼ਾਦੀਪੁਰ ਨਿਵਾਸੀ ਹਾਰਦਿਕ ਨੂੰ ਗ੍ਰਿਫਤਾਰ ਕੀਤਾ ਹੈ। ਜਦੋਂ ਪੁਲਿਸ ਉਸ ਨੂੰ ਹਥਿਆਰਾਂ ਦੀ ਬਰਾਮਦਗੀ ਲਈ ਰਾਏਪੁਰ ਰਸੂਲਪੁਰ ਲੈ ਕੇ ਗਈ, ਤਾਂ ਉਸ ਨੇ ਪੁਲਿਸ ’ਤੇ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ। ਇਸ ਕਾਰਨ ਪੁਲਿਸ ਨੇ ਜਵਾਬੀ ਕਾਰਵਾਈ ਕਰਦਿਆ ਫਾਇਰਿੰਗ ਕੀਤੀ। ਇਸ ‘ਚ ਹਾਰਦਿਕ ਗੋਲੀ ਲੱਗਣ ਨਾਲ ਜ਼ਖਮੀ ਹੋ ਗਿਆ ਹੈ।
ਜਲੰਧਰ ਦਿਹਾਤੀ ਪੁਲਿਸ ਦੇ ਐਸਐਸਪੀ ਗੁਰਮੀਤ ਸਿੰਘ ਨੇ ਦੱਸਿਆ ਕਿ 16 ਮਾਰਚ ਨੂੰ ਯੂਟਿਊਬਰ ਰੋਜਰ ਸੰਧੂ ਦੇ ਘਰ ਗ੍ਰੇਨੇਡ ਅਟੈਕ ਹੋਇਆ ਸੀ। ਇਸ ਮਾਮਲੇ ਦੀ ਜਾਂਚ ਕਰਦੇ ਹੋਏ ਅਸੀ ਮੁਲਜ਼ਮ ਹਾਰਦਿਕ ਤੱਕ ਪਹੁੰਚੇ। ਉਸ ਨੇ ਕਬੂਲ ਕੀਤਾ ਅਤੇ ਕਈ ਖੁਲਾਸੇ ਕੀਤੇ। ਯੂਟਿਊਬਰ ਟਰਨ ਪਾਕਿਸਤਾਨੀ ਡੌਨ ਸ਼ਹਿਜਾਦ ਭੱਟੀ ਅਤੇ ਰੋਜ਼ਰ ਸੰਧੂ ਦੋਸਤ ਸਨ। ਸੰਧੂ ਵੀ ਬਹੁਤ ਮਸ਼ਹੂਰ ਇਨਫਲੂਏਂਸਰ ਹਨ। ਸ਼ਹਿਜਾਦ ਭੱਟੀ ਦੇ ਗੈਂਗਸਟਰਾਂ ਨਾਲ ਲਿੰਕ ਹਨ।

Related Articles

Leave a Comment