???? ਪੰਜਾਬ ‘ਚ ਅਮਨ ਸ਼ਾਂਤੀ ਬਣਾਉਣ ਵਿੱਚ ਪੰਜਾਬ ਸਰਕਾਰ ਅਸਮਰੱਥ : ਡਾ. ਗੁਰਵਿੰਦਰ ਕਾਂਸਲ
???? ਪੰਜਾਬ ਨੂੰ ਬਰਬਾਦੀ ਤੋਂ ਬਚਾਉਣ ਲਈ ਰਾਸ਼ਟਰਪਤੀ ਰਾਜ ਜਰੂਰੀ
ਪਟਿਆਲਾ, 3 ਅਪ੍ਰੈਲ – ਨਿਊਜ਼ਲਾਈਨ ਐਕਸਪ੍ਰੈਸ – ਭਾਜਪਾ ਦੇ ਸੀਨੀਅਰ ਯੁਵਾ ਨੇਤਾ ਡਾ. ਗੁਰਵਿੰਦਰ ਕਾਂਸਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪਿੱਛਲੇ ਦਿਨਾਂ ਵਿੱਚ ਫਿਲੌਰ ਦੇ ਪਿੰਡ ਨੰਗਲ ਵਿਖੇ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਜੀ ਦੀ ਮੂਰਤੀ ਉਤੇ ਲਿਖੇ ਅਪਮਾਨਜਨਕ ਸ਼ਬਦਾਂ ਦਾ ਸਖ਼ਤ ਵਿਰੋਧ ਕਿਤੀ ਹੈ ਅਤੇ ਬਟਾਲਾ ਵਿੱਚ ਡਾ. ਭੀਮ ਰਾਓ ਅੰਬੇਦਕਰ ਜੀ ਦੀ ਮੂਰਤੀ ਦੀ ਹੋਈ ਬੇਅਦਬੀ ਦਾ ਵੀ ਵਿਰੋਧ ਕਿੱਤਾ ਹੈ ਨਾਲ ਹੀ ਪਿੱਛਲੇ ਦਿਨੀਂ ਜਿਲਾ ਪਟਿਆਲਾ ਵਿੱਚ ਪੈਂਦੀ ਬਾਦਸ਼ਪੁਰ ਪੁਲਸ ਚੌਂਕੀ ਉਤੇ ਹੋਏ ਹੈਂਡ ਗ੍ਰੇਨਾਈਟ ਹਮਲੇ ਦੀ ਸਖ਼ਤ ਸ਼ਬਦਾਂ ਵਿੱਚ ਆਲੋਚਨਾ ਕਿਤੀ ਹੈ। ਕਾਂਸਲ ਨੇ ਕਿਹਾ ਕਿ ਅੱਜ ਜਿਥੇ ਪੰਜਾਬ ਵਿੱਚ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਦੀ ਮੂਰਤੀ ਦਾ ਅਪਮਾਨ ਬਾਰ ਬਾਰ ਹੋ ਰਿਹਾ ਹੈ ਤੇ ਦੋਸ਼ੀ ਸਰੇਆਮ ਘੁੰਮ ਰਹੇ ਨੇ ਤੇ ਨਾਲ ਹੀ ਪੰਜਾਬ ਦੇ ਪੁਲਿਸ ਸਟੇਸ਼ਨ ਤੇ ਲਗਾਤਾਰ ਹਮਲੇ ਹੋ ਰਹੇ ਨੇ ਤਾਂ ਜਿਥੇ ਪੰਜਾਬ ਦੀ ਸੁਰਕਸ਼ਾ ਕਰਨ ਵਾਲੇ ਹੀ ਪੰਜਾਬ ਵਿੱਚ ਸੁਰੱਖਿਅਤ ਨਹੀਂ ਤਾਂ ਪੰਜਾਬ ਦੀ ਜਨਤਾ ਕਿੱਥੇ ਸੁਰੱਖਿਅਤ ਹੈ? ਮੈ ਪਹਿਲਾ ਵੀ ਪੰਜਾਬ ਸਰਕਾਰ ਨੂੰ ਬਹੁਤ ਵਾਰ ਅਪੀਲ ਕਰ ਚੁੱਕਾ ਹਾਂ ਅਤੇ ਅੱਜ ਵੀ ਕਰਦਾ ਹਾਂ ਕਿ ਪੰਜਾਬ ਦੇ ਲਾਅ ਐਂਡ ਆਰਡਰ ਨੂੰ ਮਜ਼ਬੂਤ ਕਰੇ ਨਹੀਂ ਤਾਂ ਬਹੁਤ ਹੀ ਜਲਦ ਪੰਜਾਬ ਬਰਬਾਦ ਹੋ ਜਾਵੇਗਾ। ਡਾ. ਕਾਂਸਲ ਨੇ ਗੱਲਬਾਤ ਦੋਰਾਨ ਇਹ ਵੀ ਕਿਹਾ ਕਿ ਇਕ ਪਾਸੇ ਪੰਜਾਬ ਖਰਾਬ ਕਾਨੂੰਨੀ ਵਿਵਸਥਾ ਤੋਂ ਲੰਘ ਰਿਹਾ ਹੈ ਦੁੱਜੇ ਪਾਸੇ ਪੰਜਾਬ ਸਰਕਾਰ ਦਿੱਲੀ ਤੋਂ ਨਕਾਰੇ ਹੋਏ ਪੰਜਾਬ ਵਿੱਚ ਰੋਜ਼ਗਾਰ ਲੱਭ ਰਹੇ ਮਹਿਮਾਨਾਂ ਦੀ ਮਹਿਮਾਨ ਨਵਾਜ਼ੀ ਵਿਚ ਲੱਗੀ ਹੋਈ ਹੈ ਤੇ ਓਹਨਾ ਦਾ ਲਾਅ ਐਂਡ ਆਰਡਰ ਮਜ਼ਬੂਤ ਕਰਨ ਵਿੱਚ ਕੋਈ ਧਿਆਨ ਨਹੀਂ। ਡਾ. ਕਾਂਸਲ ਨੇ ਕੇਂਦਰ ਨੂੰ ਪੰਜਾਬ ਦੇ ਹਾਲਾਤਾਂ ਨਾਲ ਜਾਣੂ ਕਰਵਾਉਂਦੇ ਕਿਹਾ ਕਿ ਮੌਜੂਦਾ ਪੰਜਾਬ ਸਰਕਾਰ ਦਿੱਲੀ ਵਾਲਿਆ ਦੀ ਮਹਿਮਾਨ ਨਵਾਜ਼ੀ ਤੋਂ ਬਾਹਰ ਨਹੀਂ ਆ ਰਹੀ ਤੇ ਪੰਜਾਬ ਦੀ ਆਰਥਿਕ ਤੇ ਕਾਨੂੰਨੀ ਵਿਵਸਥਾ ਦਿਨ ਪ੍ਰਤੀ ਦਿਨ ਖਰਾਬ ਹੁੰਦੀ ਜਾ ਰਹੀ ਹੈ ਤਾਂ ਜਲੱਦ ਹੀ ਹੱਸਦੇ ਵੱਸਦੇ ਪੰਜਾਬ ਨੂੰ ਮੁਸੀਬਤ ਵਿੱਚੋ ਕਡਣ ਲਈ ਪੰਜਾਬ ਵਿੱਚ ਰਾਸ਼ਟਰਪਤੀ ਰਾਜ ਲਗਾਉਣਾ ਜਰੂਰੀ ਹੋਗਿਆ ਹੈ।
