???? ਅੰਬੇਦਕਰ ਜੈਯੰਤੀ ਮੌਕੇ ਕਾਂਸਲ ਫਾਊਂਡੇਸ਼ਨ ਨੇ ਲਗਾਇਆ ਅੱਖਾਂ ਦਾ ਮੁਫ਼ਤ ਚੈਕ ਕੈਂਪ
ਪਟਿਆਲਾ, 14 ਅਪ੍ਰੈਲ – ਨਿਊਜ਼ਲਾਈਨ ਐਕਸਪ੍ਰੈਸ – ਕਾਂਸਲ ਫਾਊਂਡੇਸ਼ਨ ਵਲੋਂ ਸੰਵਿਧਾਨ ਦੇ ਨਿਰਮਾਤਾ ਡਾ. ਭੀਮ ਰਾਓ ਅੰਬੇਦਕਰ ਦੇ ਜਨਮ ਦਿਵਸ ਉੱਤੇ ਸ਼੍ਰੀ ਮਹਾਂਦੇਵ ਮੰਦਿਰ, ਗੁਰਬਕਸ਼ ਕਲੋਨੀ ਵਿੱਖੇ ਡੈਡੀਕੇਟਿਡ ਬ੍ਰਦਰਜ਼ ਗਰੁੱਪ ਦੇ ਸਹਯੋਗ ਨਾਲ ਜਗਜੀਤ ਆਈ ਹਸਪਤਾਲ ਦੇ ਡਾਕਟਰਾਂ ਦੀ ਮੌਜੂਦਗੀ ਵਿੱਚ ਮੁਫ਼ਤ ਆਈ ਚੈੱਕਅਪ ਕੈਂਪ ਲਗਾਇਆ ਗਿਆ। ਇਸ ਵਿੱਚ ਕਾਂਸਲ ਫਾਊਂਡੇਸ਼ਨ ਦੇ ਪ੍ਰਧਾਨ ਡਾ. ਗੁਰਵਿੰਦਰ ਕਾਂਸਲ ਨੇ ਸਭ ਨੂੰ ਅੰਬੇਦਕਰ ਜੈਯੰਤੀ ਦੀਆਂ ਵਧਾਈਆਂ ਦਿੰਦੇ ਹੋਏ ਪੱਤਰਕਾਰਾਂ ਨਾਲ ਗੱਲ ਕਰਦੇ ਕਿਹਾ ਕਿ ਅੰਬੇਦਕਰ ਜੀ ਨੇ ਸਾਰਿਆਂ ਨੂੰ ਇੱਕ ਸਮਾਨ ਰੱਖਿਆ ਹੈ ਤੇ ਸਾਨੂੰ ਸਾਰੇ ਭਾਰਤਵਾਸੀਆਂ ਨੂੰ ਜਾਤ ਪਾਤ ਤੋਂ ਬਾਹਰ ਆ ਕੇ ਇਕ ਹੀ ਰਹਿਣਾ ਚਾਹੀਦਾ ਹੈ। ਅੱਜ ਅੰਬੇਡਕਰ ਜੈਯੰਤੀ ਦਿਹਾੜੇ ਲਗਾਏ ਗਏ ਕੈਂਪ ਵਿੱਚ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਵੀ ਦਿੱਤੀਆਂ ਜਾ ਗਈਆਂ ਅਤੇ ਨਾਲ ਹੀ ਮੁਫ਼ਤ ਵਿੱਚ ਚਿੱਟਾ ਤੇ ਕਾਲੇ ਮੋਤੀਏ ਦਾ ਮੁਫ਼ਤ ਓਪਰੇਸ਼ਨ ਵੀ ਕੀਤਾ ਗਿਆ। ਡੈਡੀਕੇਟਿਡ ਬ੍ਰਦਰਜ਼ ਗਰੁੱਪ ਦੇ ਪ੍ਰਧਾਨ ਰਾਕੇਸ਼ ਵਰਮੀ ਨੇ ਬਾਬਾ ਅੰਬੇਡਕਰ ਦਿਵਸ ਮੌਕੇ ਵਧਾਈਆਂ ਦਿੰਦੇ ਹੋਏ ਆਸ਼ਵਾਸਨ ਦੁਆਇਆ ਹੈ ਕਿ ਓਹਨਾ ਦੀ ਟੀਮ ਸਮਾਜ ਦੀ ਭਲਾਈ ਅਤੇ ਸੇਵਾ ਲਈ ਹਰ ਮੌਕੇ ਉਪਲਬਧ ਹਨ ਤੇ ਇਸੇ ਤਰ੍ਹਾਂ ਹੀ ਸਮਾਜ ਭਲਾਈ ਦੇ ਉਪਰਾਲੇ ਕਰਦੇ ਰਹਿਣਗੇ।
ਇਸ ਮੌਕੇ ਮਦਨ ਲਾਲ ਮਿੱਤਲ, ਸ਼ਾਮ ਲਾਲ ਮਿੱਤਲ, ਵਿਕਾਸ ਮਿੱਤਲ, ਅਸ਼ੋਕ ਬਹਿਲ, ਮੋਹੰਮਦ ਰਮਜ਼ਾਨ ਢਿੱਲੋਂ ਜੀ, ਮਨਜੀਤ ਸਿੰਘ ਪੁਰਬਾ ਜੀ, ਫ਼ਕੀਰ ਚੰਦ ਮਿੱਤਲ ਜੀ, ਚਮਨ ਲਾਲ ਦੱਤ, ਯਾਦਵਿੰਦਰ ਕਾਂਸਲ, ਅਸ਼ਵਨੀ ਭਾਂਬਰੀ, ਦਿਸ਼ਾਂਤ ਕਾਂਸਲ, ਸੁਤੰਤਰ, ਇਟਵੀਰ, ਹਰਸ਼, ਸਾਹਿਲ ਗੋਇਲ, ਰਾਹੁਲ ਬਾਂਸਲ, ਪਰਵੀਨ, ਨੀਰਜ, ਅਜੇ ਅਤੇ ਦੀਪ ਸਮੇਤ ਹੋਰ ਵੀ ਕਈ ਸਮਾਜ ਸੇਵੀ ਮੈਂਬਰ ਮੌਜੂਦ ਸਨ।
