Skip to main content

newslineexpres

Breaking News
Joe Rogan Podcasts You Must Listen
Home Crime ???? ਪਹਿਲਗਾਮ ‘ਚ ਅੱਤਵਾਦੀ ਹਮਲੇ ਦੇ ਵਿਰੋਧ ‘ਚ ਪ੍ਰਦਰਸ਼ਨ; ਅੱਤਵਾਦੀਆਂ ਦੇ ਆਕਾ ਪਾਕਿਸਤਾਨ ਨੂੰ ਅਜਿਹਾ ਸਬਕ ਸਿਖਾਇਆ ਜਾਵੇ ਕਿ ਪੂਰੀ ਦੁਨੀਆ ਯਾਦ ਰੱਖੇ 

???? ਪਹਿਲਗਾਮ ‘ਚ ਅੱਤਵਾਦੀ ਹਮਲੇ ਦੇ ਵਿਰੋਧ ‘ਚ ਪ੍ਰਦਰਸ਼ਨ; ਅੱਤਵਾਦੀਆਂ ਦੇ ਆਕਾ ਪਾਕਿਸਤਾਨ ਨੂੰ ਅਜਿਹਾ ਸਬਕ ਸਿਖਾਇਆ ਜਾਵੇ ਕਿ ਪੂਰੀ ਦੁਨੀਆ ਯਾਦ ਰੱਖੇ 

by Newslineexpres@1

???? ਪਹਿਲਗਾਮ ‘ਚ ਅੱਤਵਾਦੀ ਹਮਲੇ ਦੇ ਵਿਰੋਧ ‘ਚ ਪ੍ਰਦਰਸ਼ਨ

???? ਅੱਤਵਾਦੀਆਂ ਦੇ ਆਕਾ ਪਾਕਿਸਤਾਨ ਨੂੰ ਅਜਿਹਾ ਸਬਕ ਸਿਖਾਇਆ ਜਾਵੇ ਕਿ ਪੂਰੀ ਦੁਨੀਆ ਯਾਦ ਰੱਖੇ 

   ਪਟਿਆਲਾ, 27 ਅਪ੍ਰੈਲ – ਨਿਊਜ਼ਲਾਈਨ ਐਕਸਪ੍ਰੈਸ –   ਪਹਿਲਗਾਮ ‘ਚ ਅੱਤਵਾਦੀਆਂ ਵਲੋਂ ਹਿੰਦੂਆਂ ਉਤੇ ਕੀਤੇ ਗਏ ਕਾਇਰਾਨਾ ਹਮਲੇ ਦੀ ਹਰ ਪਾਸੇ ਸਖਤ ਨਿੰਦਾ ਕੀਤੀ ਜਾ ਰਹੀ ਹੈ ਅਤੇ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ। ਪਟਿਆਲਾ ਦੇ ਪੁਰਾਣੇ ਬੱਸ ਸਟੈਂਡ ਨੇੜੇ ਚੌਕ ਵਿੱਚ ਪਟਿਆਲਾ ਦੇ ਸਨਾਤਨੀ ਹਿੰਦੂ ਆਗੂ ਭੁਪੇਸ਼ ਸ਼ਰਮਾ ਅਤੇ ਉਨ੍ਹਾਂ ਦੀ ਟੀਮ ਵੱਲੋਂ ਪਾਕਿਸਤਾਨ ਅਤੇ ਅੱਤਵਾਦ ਮੁਰਦਾਬਾਦ ਦੇ ਨਾਅਰੇ ਲਾਏ ਗਏ ਅਤੇ ਪਾਕਿਸਤਾਨ ਦਾ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ।

   ਇਸ ਮੌਕੇ ਭੁਪੇਸ਼ ਸ਼ਰਮਾ ਦੇ ਨਾਲ ਉਨ੍ਹਾਂ ਦੀ ਟੀਮ ਦੇ ਮੈਂਬਰ ਹਿਮਾਂਸ਼ੂ ਚੌਹਾਨ, ਧਰਮਿੰਦਰ ਕੁਮਾਰ, ਰਾਧੇ ਸ਼ਿਆਮ, ਕੁਲਵੀਰ ਸਿੰਘ (ਕਾਲਾ) ਆਦਿ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ | ਉਨ੍ਹਾਂ ਕਿਹਾ ਕਿ ਅੱਤਵਾਦੀਆਂ ਨੇ ਸਿਰਫ਼ ਹਿੰਦੂਆਂ ਨੂੰ ਹੀ ਗੋਲੀਆਂ ਦਾ ਨਿਸ਼ਾਨਾ ਬਣਾਇਆ, ਉਹ ਸੈਲਾਨੀਆਂ ਕੋਲ ਗਏ ਅਤੇ ਉਨ੍ਹਾਂ ਦੇ ਧਰਮ ਬਾਰੇ ਪੁੱਛਿਆ ਅਤੇ ਹਿੰਦੂ ਦਾ ਨਾਮ ਸੁਣ ਕੇ ਗੋਲੀਆਂ ਚਲਾ ਦਿੱਤੀਆਂ। ਉਨ੍ਹਾਂ ਕਿਹਾ ਕਿ ਇਹ ਪਾਕਿਸਤਾਨ ਦੀ ਸਾਜ਼ਿਸ਼ ਹੈ ਅਤੇ ਅਮਰਨਾਥ ਯਾਤਰਾ ਤੋਂ ਪਹਿਲਾਂ ਹਿੰਦੂਆਂ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਪਰ ਹਿੰਦੂ ਡਰਨ ਵਾਲੇ ਨਹੀਂ ਹਨ, ਅਮਰਨਾਥ ਯਾਤਰਾ ਜ਼ਰੂਰ ਹੋਵੇਗੀ।

  ਭੁਪੇਸ਼ ਸ਼ਰਮਾ ਅਤੇ ਉਨ੍ਹਾਂ ਦੀ ਟੀਮ ਨੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਬੇਨਤੀ ਕੀਤੀ ਕਿ ਇਸ ਵਾਰ ਅੱਤਵਾਦੀਆਂ ਦੇ ਆਕਾ ਪਾਕਿਸਤਾਨ ਨੂੰ ਅਜਿਹਾ ਸਬਕ ਸਿਖਾਇਆ ਜਾਵੇ ਕਿ ਪੂਰੀ ਦੁਨੀਆ ਯਾਦ ਰੱਖੇ। ਇਸ ਮੌਕੇ ਭੁਪੇਸ਼ ਸ਼ਰਮਾ ਨਾਲ ਉਨ੍ਹਾਂ ਦੀ ਟੀਮ ਦੇ ਮੈਂਬਰ ਹਿਮਾਂਸ਼ੂ ਚੌਹਾਨ, ਧਰਮਿੰਦਰ ਕੁਮਾਰ, ਰਾਧੇ ਸ਼ਿਆਮ, ਕੁਲਵੀਰ ਸਿੰਘ (ਕਾਲਾ), ਸ਼ਿਵ ਕੁਮਾਰ, ਨਰੇਸ਼, ਅਸ਼ੋਕ, ਅਦਿੱਤਿਆ ਸ਼ਰਮਾ, ਸ਼ਿਵ ਰਤਨ, ਰਮੇਸ਼, ਸੇਵਾ ਲਾਲ, ਸ਼ੰਕਰ, ਰੋਸ਼ਨ ਲਾਲ, ਸੁਰੇਸ਼, ਸਿਕੰਦਰ, ਭਾਰਤੀ, ਚਿਰਾਗ ਸ਼ਰਮਾ, ਦੀਪਕ ਸ਼ਰਮਾ, ਅਸ਼ਵਨੀ, ਰਾਜੂ ਆਦਿ ਵੀ ਹਾਜ਼ਰ ਸਨ।

Related Articles

Leave a Comment