newslineexpres

Home Chandigarh ???? ਵਿਦੇਸ਼ ਭੇਜਣ ਦੇ ਨਾਂਅ ਉਤੇ ਫ਼ਰਜ਼ੀਵਾੜੇ ਦਾ ਗੋਰਖਧੰਦਾ !

???? ਵਿਦੇਸ਼ ਭੇਜਣ ਦੇ ਨਾਂਅ ਉਤੇ ਫ਼ਰਜ਼ੀਵਾੜੇ ਦਾ ਗੋਰਖਧੰਦਾ !

by Newslineexpres@1

???? ਵਿਦੇਸ਼ ਭੇਜਣ ਦੇ ਨਾਂਅ ਉਤੇ ਠੱਗੀ ਠੋਰੀ !

???? ਪਟਿਆਲਾ ਦੇ ਇਮੀਗ੍ਰੇਸ਼ਨ ਕੰਸਲਟੈਂਟ ਦੇ ਨਿਜੀ ਦਫਤਰ ਦਾ ਕਾਰਨਾਮਾ

???? ਬੈਕ ਡੇਟ ਵਿੱਚ ਜਾਅਲੀ ਸਰਟੀਫਿਕੇਟ ਬਣਾ ਕੇ ਭੇਜਿਆ ਵਿਦੇਸ਼

???? ਹੁਣ ਸਰਕਾਰ ਕਰੇਗੀ ਕਾਰਵਾਈ

ਪਟਿਆਲਾ, 6 ਮਈ – ਨਿਊਜ਼ਲਾਈਨ ਐਕਸਪ੍ਰੈਸ –   ਵਿਦੇਸ਼ ਭੇਜਣ ਦੇ ਨਾਂਅ ਉੱਤੇ ਠੱਗੀ ਠੋਰੀਆਂ ਦੀਆਂ ਖਬਰਾਂ ਅਕਸਰ ਹੀ ਸੁਣਨ ਨੂੰ ਮਿਲ ਜਾਂਦੀਆਂ ਹਨ। ਕਦੇ ਏਜੰਟਾਂ ਦੀਆਂ ਲੱਖਾਂ ਦੀਆਂ ਠੱਗੀਆਂ ਤੇ ਕਦੇ ਜਾਅਲੀ ਵੀਜ਼ਾ ਦੇ ਨਾਂਅ ਉਤੇ ਧਾਂਦਲੀਆਂ ਹੁੰਦੀਆਂ ਹਨ, ਜਿਸ ਕਰਕੇ ਕਈ ਲੋਕ ਖੱਜਲ ਖੁਆਰ ਹੁੰਦੇ ਹਨ ਅਤੇ ਕਈ ਪਰਿਵਾਰ ਪਰੇਸ਼ਾਨ ਹੁੰਦੇ ਹਨ। ਹੁਣ, ਪਟਿਆਲਾ ਦੇ ਲੀਲਾ ਭਵਨ ਵਿਖੇ ਸਥਿਤ ਇੱਕ ਇੰਮੀਗ੍ਰੇਸ਼ਨ ਕੰਸਲਟੈਂਟ ਦੇ ਨਿਜੀ ਦਫਤਰ ਵਿਖੇ ਹੋਏ ਕਥਿਤ ਫ਼ਰਜ਼ੀਵਾੜਾ ਦਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਨੌਜਵਾਨ ਨੂੰ ਵਿਦੇਸ਼ ਭੇਜਣ ਲਈ 4 ਸਾਲ ਪਹਿਲਾਂ ਦੀਆਂ ਪਿਛਲੀਆਂ ਤਰੀਖਾਂ ਦਾ ਫਰਜ਼ੀ ਜਾਂ ਨਕਲੀ ਸਰਟੀਫਿਕੇਟ ਬਣਾ ਕੇ ਦੇ ਦਿੱਤਾ।
ਉਪਰੋਕਤ ਤੱਥ ਦਾ ਉਸ ਵੇਲੇ ਖੁਲਾਸਾ ਹੋਇਆ ਜਦੋਂ ਬੀਤੇ ਸ਼ਨੀਵਾਰ ਨੂੰ ਤਰਨਤਾਰਨ ਦੇ ਇਕ ਪਿੰਡ ਦਾ ਦੁਖੀ ਪਰਿਵਾਰ ਪਟਿਆਲਾ ਦੇ ਲੀਲਾ ਭਵਨ ਸਥਿਤ MNII ਨਾਂਅ ਦੇ ਇਮੀਗ੍ਰੇਸ਼ਨ ਕੰਸਲਟੈਂਟ ਦੇ ਨਿਜੀ ਦਫਤਰ ਵਿਖੇ ਪਹੁੰਚਿਆ ਅਤੇ ਉਥੇ ਆਏ ਮੀਡੀਆ ਕੋਲ ਆਪਣਾ ਦੁਖੜਾ ਸੁਣਾਇਆ। ਉਕਤ ਪੀੜ੍ਹਤ ਪਰਿਵਾਰ ਨੇ ਦੱਸਿਆ ਕਿ ਕਿਸ ਤਰ੍ਹਾਂ ਇਸ ਦਫਤਰ ਦੀ ਮਹਿਲਾ ਸੰਚਾਲਕ ਨੇ ਉਨ੍ਹਾਂ ਨਾਲ ਠੱਗੀ ਮਾਰੀ ਹੈ ਤੇ ਹੁਣ ਇਹ ਕਿਸ ਤਰ੍ਹਾਂ ਉਨ੍ਹਾਂ ਨੂੰ ਪਰੇਸ਼ਾਨ ਕਰ ਰਹੀ ਹੈ ਅਤੇ ਹੁਣ ਧਮਕੀਆਂ ਦੇਣੀਆਂ ਵੀ ਸ਼ੁਰੂ ਕਰ ਦਿੱਤੀਆਂ ਹਨ ਅਤੇ ਕਹਿੰਦੇ ਜੋ ਕਰਨਾ ਹੈ ਕਰ ਲਓ, ਭਾਵੇਂ ਮਿਲਟਰੀ ਬੁਲਾ ਲਓ।

ਮੀਡੀਆ ਨੂੰ ਜਾਣਕਾਰੀ ਦਿੰਦਿਆਂ ਪੀੜ੍ਹਤ ਪਰਿਵਾਰ

   ਇਸ ਮੌਕੇ ਇਹ ਵੀ ਖੁਲਾਸਾ ਹੋ ਗਿਆ ਕਿ ਇਸ ਦਫਤਰ ਦੀ ਮਹਿਲਾ ਸੰਚਾਲਕ ਤੇ ਹੋਰਾਂ ਨੇ ਨੌਜਵਾਨ ਨੂੰ ਵਿਦੇਸ਼ ਭੇਜਣ ਲਈ ਨਕਲੀ ਤੇ ਫਰਜ਼ੀ ਸਰਟੀਫਿਕੇਟ ਬਣਾ ਕੇ ਦਿੱਤਾ ਹੈ, ਕਿਉਂਕਿ MNII ਨਾਂਅ ਦੇ ਇਸ ਦਫ਼ਤਰ ਨੂੰ ਸ਼ੁਰੂ ਹੋਇਆਂ ਅਜੇ ਸਿਰਫ਼ ਸਾਲ ਹੀ ਹੋਇਆ ਹੈ ਜਦਕਿ ਉਸ ਵੱਲੋਂ ਸਾਲ 2021 ਦਾ ਬੈਕ ਡੇਟ ਦਾ ਟਰੇਨਿੰਗ ਕੋਰਸ ਸਰਟੀਫਿਕੇਟ ਬਣਾ ਕੇ ਵਿਦੇਸ਼ ਭੇਜ ਦਿੱਤਾ ਗਿਆ।
ਹੁਣ ਦੇਖਣਾ ਹੈ ਇਹ ਕਿ ਸਰਕਾਰ, ਪ੍ਰਸ਼ਾਸਨ ਤੇ ਪੁਲਿਸ ਕੀ ਕਾਰਵਾਈ ਕਰਦੀ ਹੈ।

ਸਰਕਾਰ ਕਰੇਗੀ ਕਾਨੂੰਨੀ ਕਾਰਵਾਈ

ਐਡੀਸ਼ਨਲ ਡਿਪਟੀ ਕਮਿਸ਼ਨਰ ਸ੍ਰੀਮਤੀ ਈਸ਼ਾ ਸਿੰਘਲ ਨੇ ਦਿੱਤੇ ਜਾਂਚ ਦੇ ਆਦੇਸ਼

ਐਡੀਸ਼ਨਲ ਡਿਪਟੀ ਕਮਿਸ਼ਨਰ ਪਟਿਆਲਾ
ਸ੍ਰੀਮਤੀ ਈਸ਼ਾ ਸਿੰਘ

ਪਟਿਆਲਾ, 6 ਮਈ – ਨਿਊਜ਼ਲਾਈਨ ਐਕਸਪ੍ਰੈਸ –   ਪਟਿਆਲਾ ਦੇ ਲੀਲਾ ਭਵਨ ਇਲਾਕੇ ਵਿੱਚ ਸਥਿਤ ਇੱਕ ਇੰਮੀਗ੍ਰੇਸ਼ਨ ਕੰਸਲਟੈਂਟ ਦੇ ਨਿਜੀ ਦਫਤਰ ਵਿੱਚ ਨਕਲੀ ਸਰਟੀਫਿਕੇਟ ਬਣਾ ਕੇ ਵਿਦੇਸ਼ ਭੇਜਣ ਦੇ ਫ਼ਰਜ਼ੀਵਾੜੇ ਸੰਬੰਧੀ ਮੀਡੀਆ ਦੀਆਂ ਖਬਰਾਂ ਤੋਂ ਜਾਣਕਾਰੀ ਮਿਲੀ ਹੈ। ਇਸ ਸਬੰਧੀ ਪਟਿਆਲਾ ਪ੍ਰਸ਼ਾਸਨ ਹਰਕਤ ਵਿੱਚ ਆਇਆ ਹੈ।
ਪਟਿਆਲਾ ਦੀ ਐਡੀਸ਼ਨਲ ਡਿਪਟੀ ਕਮਿਸ਼ਨਰ ਸ੍ਰੀਮਤੀ ਈਸ਼ਾ ਸਿੰਘਲ ਨੇ ਨਿਊਜ਼ਲਾਈਨ ਐਕਸਪ੍ਰੈਸ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮੀਡੀਆ ਦੀਆਂ ਖਬਰਾਂ ਵਿੱਚ ਆਈਆਂ ਖਬਰਾਂ ਤੋਂ ਬਾਅਦ ਉਨ੍ਹਾਂ ਨੇ MNII ਨਾਂਅ ਦੇ ਇੰਮੀਗ੍ਰੇਸ਼ਨ ਕੰਸਲਟੈਂਟ ਸੰਬਧੀ ਜਾਂਚ ਦੇ ਹੁਕਮ ਦੇ ਦਿੱਤੇ ਹਨ ਅਤੇ ਕੁਝ ਹੀ ਦਿਨਾਂ ਵਿੱਚ ਜਾਂਚ ਪੂਰੀ ਕਰਕੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਜਾਂਚ ਕਰਕੇ ਦੋਸ਼ੀ ਦਾ ਲਾਇਸੈਂਸ ਵੀ ਰੱਦ ਕੀਤਾ ਜਾਵੇਗਾ ਅਤੇ ਪੁਲਿਸ ਕਾਰਵਾਈ ਵੀ ਕੀਤੀ ਜਾਵੇਗੀ।  Newsline Express

Related Articles

Leave a Comment