Skip to main content

newslineexpres

Home Chandigarh ???? ਸੀਨੀਅਰ ਸੈਕੰਡਰੀ ਮਾਡਲ ਸਕੂਲ ਪੰਜਾਬੀ ਯੂਨਿਵਰਸਿਟੀ ਪਟਿਆਲਾ ਦੀਆਂ ਦੋ ਵਿਦਿਆਰਥਣਾਂ ਮੈਰਿਟ ਸੂਚੀ ਵਿਚ

???? ਸੀਨੀਅਰ ਸੈਕੰਡਰੀ ਮਾਡਲ ਸਕੂਲ ਪੰਜਾਬੀ ਯੂਨਿਵਰਸਿਟੀ ਪਟਿਆਲਾ ਦੀਆਂ ਦੋ ਵਿਦਿਆਰਥਣਾਂ ਮੈਰਿਟ ਸੂਚੀ ਵਿਚ

by Newslineexpres@1

???? ਸੀਨੀਅਰ ਸੈਕੰਡਰੀ ਮਾਡਲ ਸਕੂਲ ਪੰਜਾਬੀ ਯੂਨਿਵਰਸਿਟੀ ਪਟਿਆਲਾ ਦੀਆਂ ਦੋ ਵਿਦਿਆਰਥਣਾਂ ਮੈਰਿਟ ਸੂਚੀ ਵਿਚ ਸ਼ਾਮਿਲ

???? 10ਵੀਂ ਦੇ ਨਤੀਜਿਆਂ ਵਿੱਚ ਗੁਰਜੋਤ ਕੌਰ ਤੇ ਜਸਲੀਨ ਕੌਰ ਨੇ ਚਮਕਾਇਆ ਸਕੂਲ ਦਾ ਨਾਮ

  ਪਟਿਆਲਾ, 16 ਮਈ – ਨਿਊਜ਼ਲਾਈਨ ਐਕਸਪ੍ਰੈਸ –    ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਜ ਐਲਾਨ ਦੱਸਵੀਂ ਜਮਾਤ ਦੇ ਨਤੀਜੇ ਵਿੱਚ ਸੀਨੀਅਰ ਸੈਕੰਡਰੀ ਮਾਡਲ ਸਕੂਲ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਦਾ ਨਤੀਜਾ ਸ਼ਾਨਦਾਰ ਰਿਹਾ। ਪੰਜਾਬ ਵਿੱਚ ਦੱਸਵੀਂ ਦੇ ਨਤੀਜੇ ਵਿੱਚ ਬੋਰਡ ਦੀ ਮੈਰਿਟ ਲਿਸਟ ਵਿੱਚ ਸਕੂਲ ਦੀ ਵਿਦਿਆਰਥਣ ਗੁਰਜੋਤ ਕੌਰ (96.92%), ਅਤੇ ਜਸਲੀਨ ਕੌਰ (96.62%) ਪ੍ਰਤੀਸ਼ਤ ਲੈ ਕੇ ਸਕੂਲ ਦਾ ਨਾਮ ਰੋਸ਼ਨ ਕੀਤਾ। ਗੁਰਜੋਤ ਕੋਰ ਐਨ.ਸੀ.ਸੀ. ਏਅਰ ਵਿੰਗ ਦੀ ਵੀ ਬਹੁਤ ਵਧੀਆ ਅਤੇ ਹੋਣਹਾਰ ਕੈਡਿਟ ਹੈ।
ਸਕੂਲ ਦੇ ਪ੍ਰਿੰਸਿਪਲ ਸ੍ਰ. ਸਤਵੀਰ ਸਿੰਘ ਗਿੱਲ ਨੇ ਸਾਰੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਅਧਿਆਪਕਾਂ ਨੂੰ ਇਸ ਮਾਣਮੱਤੀ ਉਪਲੱਭਧੀ ‘ਤੇ ਵਧਾਈ ਦਿੰਦਿਆਂ ਭਵਿੱਖ ਵਿੱਚ ਵੀ ਆਪਣੀ ਮਿਹਨਤ ਜਾਰੀ ਰੱਖਣ ਲਈ ਪ੍ਰੇਰਿਤ ਕੀਤਾ। ਇਨ੍ਹਾਂ ਵਿਦਿਆਰਥੀਆਂ ਦੇ ਮਾਪਿਆਂ ਨੂੰ ਵੀ ਵਧਾਈ ਦਿੱਤੀ ਗਈ। ਇਸ ਮੌਕੇ ਇਨ੍ਹਾਂ ਜਮਾਤਾਂ ਦੇ ਇੰਚਾਰਜ ਸ਼੍ਰੀਮਤੀ ਕੋਮਲ ਰਾਜਦੇਵ, ਸ਼੍ਰੀਮਤੀ ਅੰਜੂ ਮਹਿਤਾ ਤੋਂ ਇਲਾਵਾ ਸਾਰਾ ਸਟਾਫ ਮੌਜੂਦ ਸੀ। ਪ੍ਰਿੰਸੀਪਲ ਸਤਵੀਰ ਸਿੰਘ ਗਿੱਲ ਅਤੇ ਸਮੂਹ ਸਟਾਫ ਤੇ ਅਧਿਆਪਕਾਂ ਨੇ ਖੁਸ਼ੀਆਂ ਪ੍ਰਗਟ ਕਰਦਿਆਂ ਹੋਣਹਾਰ ਵਿਦਿਆਰਥੀਆਂ ਨੂੰ ਬਹੁਤ ਵਧਾਈਆਂ ਦਿੱਤੀਆਂ ਅਤੇ ਸਮੂਹ ਵਿਦਿਆਰਥੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ।
Newsline Express

Related Articles

Leave a Comment