newslineexpres

Home GAMES ???? ਖੇਲ੍ਹੋ ਇੰਡੀਆ ਮੁਹਿੰਮ ਤਹਿਤ ਐਨਟੀਪੀਸੀ ਸਿਟੀ ਓਪਨ ਆਰਚਰੀ ਟੂਰਨਾਮੈਂਟ 2024 ਸਫਲਤਾਪੂਰਵਕ ਸਪੰਨ …

???? ਖੇਲ੍ਹੋ ਇੰਡੀਆ ਮੁਹਿੰਮ ਤਹਿਤ ਐਨਟੀਪੀਸੀ ਸਿਟੀ ਓਪਨ ਆਰਚਰੀ ਟੂਰਨਾਮੈਂਟ 2024 ਸਫਲਤਾਪੂਰਵਕ ਸਪੰਨ …

by Newslineexpres@1

???? ਖੇਲ੍ਹੋ ਇੰਡੀਆ ਮੁਹਿੰਮ ਤਹਿਤ ਐਨਟੀਪੀਸੀ ਸਿਟੀ ਓਪਨ ਆਰਚਰੀ ਟੂਰਨਾਮੈਂਟ 2024 ਸਫਲਤਾਪੂਰਵਕ ਸਪੰਨ …

*???? ਰਾਸ਼ਟਰੀ ਪੁਰਸਕਾਰ ਨਾਲ ਸਨਮਾਨਿਤ ਪੱਤਰਕਾਰ ਅਸ਼ੋਕ ਵਰਮਾ ਨੇ ਮੁੱਖ ਮਹਿਮਾਨ ਵਜੋਂ ਕੀਤੀ ਸ਼ਿਰਕਤ

???? ਪੰਜਾਬ ਆਰਚਰੀ ਐਸੋਸੀਏਸ਼ਨ ਵੱਲੋਂ ਕਰਵਾਏ 2 ਦਿਨਾਂ ਓਪਨ ਆਰਚਰੀ ਟੂਰਨਾਮੈਂਟ ਦੀ ਸ਼ਲਾਘਾ

???? ਤੀਰਅੰਦਾਜ਼ੀ ਵਿੱਚ ਮਹਿਲਾ ਖਿਡਾਰੀਆਂ ਲਈ ਚੰਗਾ ਭਵਿੱਖ : ਰਵਿੰਦਰ ਕੁਮਾਰ ਬਾਲੀ

    ਪਟਿਆਲਾ, 1 ਮਾਰਚ – ਸੁਰਜੀਤ ਗਰੋਵਰ, ਰਜਨੀਸ਼ ਸਕਸੈਨਾ, ਰਮਨ ਰਜਵੰਤ, ਅਨਿਲ ਵਰਮਾ –   ਕੇਂਦਰ ਸਰਕਾਰ ਦੀ ਖੇਲ੍ਹੋ ਇੰਡੀਆ ਮੁਹਿੰਮ ਤਹਿਤ ਵੱਖ ਵੱਖ ਸੂਬਿਆਂ ਵਿੱਚ ਕਰਵਾਏ ਜਾ ਰਹੇ ਓਪਨ ਆਰਚਰੀ ਟੂਰਨਾਮੈਂਟਾਂ ਦੀ ਲੜੀ ਅਧੀਨ ਪੰਜਾਬ ਵਿੱਚ ਇਹ ਟੂਰਨਾਮੈਂਟ ਪਟਿਆਲਾ ਵਿਖੇ ਪੰਜਾਬ ਆਰਚਰੀ ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਰਵਿੰਦਰ ਕੁਮਾਰ ਬਾਲੀ ਅਤੇ ਉਨ੍ਹਾਂ ਦੀ ਟੀਮ ਦੀ ਦੇਖਰੇਖ ਵਿੱਚ ਕਰਵਾਇਆ ਗਿਆ। 29 ਫਰਵਰੀ ਨੂੰ ਧੂਮਧਾਮ ਨਾਲ ਬੀ ਡੀ ਪੀ ਐਸ ਗਰਾਊਂਡ ਵਿੱਚ ਸ਼ੁਰੂ ਕਰਵਾਇਆ ਗਿਆ ਟੂਰਨਾਮੈਂਟ ਅੱਜ 1 ਮਾਰਚ ਨੂੰ ਸਫਲਤਾਪੂਰਵਕ ਸਪੰਨ ਹੋ ਗਿਆ। ਇਸ ਮੌਕੇ ਰਾਸ਼ਟਰੀ ਪੁਰਸਕਾਰ ਨਾਲ ਸਨਮਾਨਿਤ ਪੱਤਰਕਾਰ ਤੇ ਨਿਊਜ਼ਲਾਈਨ ਐਕਸਪ੍ਰੈਸ ਅਖ਼ਬਾਰ ਸਮੂਹ ਦੇ ਸੰਪਾਦਕ ਸ੍ਰੀ ਅਸ਼ੋਕ ਵਰਮਾ ਨੇ ਮੁੱਖ ਮਹਿਮਾਨ ਵੱਜੋਂ ਸ਼ਿਰਕਤ ਕੀਤੀ ਅਤੇ ਜੇਤੂ ਖਿਡਾਰੀਆਂ (ਲੜਕੇ ਲੜਕੀਆਂ) ਨੂੰ ਇਨਾਮ ਤੇ ਸਰਟੀਫਿਕੇਟ ਵੰਡੇ। ਇਸ ਦੌਰਾਨ ਭਾਰੀ ਗਿਣਤੀ ਤੀਰਅੰਦਾਜ਼ ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਸ੍ਰੀ ਅਸ਼ੋਕ ਵਰਮਾ ਨੇ ਉਨ੍ਹਾਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ ਅਤੇ ਉਨ੍ਹਾਂ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ। ਸ੍ਰੀ ਵਰਮਾ ਨੇ ਉਥੇ ਮੌਜੂਦ ਕੋਚਾਂ ਤੋਂ ਤੀਰਅੰਦਾਜ਼ੀ ਦੀਆਂ ਬਾਰੀਕੀਆਂ ਵੀ ਜਾਣੀਆਂ ਅਤੇ ਬਹੁਤ ਹੀ ਵਧੀਆਂ ਮਾਹੌਲ ਵਿੱਚ ਖਿਡਾਰੀਆਂ ਨਾਲ ਗੱਲਬਾਤ ਵੀ ਕੀਤੀ।


ਇਸ ਟੂਰਨਾਮੈਂਟ ਸੰਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਆਰਚਰੀ ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਰਵਿੰਦਰ ਕੁਮਾਰ ਬਾਲੀ ਨੇ ਵਿਸਤਾਰ ਨਾਲ ਮੀਡੀਆ ਨੂੰ ਦੱਸਿਆ। ਉਨ੍ਹਾਂ ਦੱਸਿਆ ਕਿ ਟੂਰਨਾਮੈਂਟ ਵਿੱਚ ਭਾਗ ਲੈਣ ਆਏ ਖਿਡਾਰੀਆਂ ਵਿੱਚ ਬਹੁਤ ਖੁਸ਼ੀ ਤੇ ਉਤਸਾਹ ਦੇਖਣ ਨੂੰ ਮਿਲਿਆ।
ਇਸ ਮੌਕੇ ਸਾਜ਼ ਔਰ ਆਵਾਜ਼ ਕਲੱਬ ਪਟਿਆਲਾ ਦੇ ਜਨਰਲ ਸਕੱਤਰ ਸ੍ਰੀ ਰਾਜ ਕੁਮਾਰ, ਪੱਤਰਕਾਰ ਸੁਰਜੀਤ ਗਰੋਵਰ, ਰਜਨੀਸ਼ ਸਕਸੈਨਾ, ਅਨਿਲ ਵਰਮਾ, ਰਮਨ ਰਜਵੰਤ ਕੌਰ, ਆਰਚਰੀ ਕੋਚ ਵਿਸ਼ੁ ਵਰਮਾ, ਹੈਪੀ, ਮਲਟੀਪਰਪਜ ਸਕੂਲ ਤੋਂ ਲੈਕਚਰਾਰ ਆਸ਼ਾ ਕਿਰਨ ਅਤੇ ਹੋਰ ਸ਼ਖ਼ਸੀਅਤਾਂ ਵੀ ਹਾਜ਼ਰ ਸਨ।


ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਖਿਡਾਰੀਆਂ ਨੇ ਪੰਜਾਬ ਆਰਚਰੀ ਐਸੋਸੀਏਸ਼ਨ ਵੱਲੋਂ ਕੀਤੇ ਸਾਰੇ ਪ੍ਰਬੰਧਾਂ ਦੀ ਸ਼ਲਾਘਾ ਕੀਤੀ ਅਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ।


ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੰਜਾਬ ਆਰਚਰੀ ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਰਵਿੰਦਰ ਕੁਮਾਰ ਬਾਲੀ ਨੇ ਦੱਸਿਆ ਕਿ ਬੁੱਢਾ ਦਲ ਪਬਲਿਕ ਸਕੂਲ ਦੇ ਗਰਾਊਂਡ ਵਿੱਚ ਕਰਵਾਇਆ “ਐਨ ਟੀ ਪੀ ਸੀ ਸਿਟੀ ਓਪਨ ਆਰਚਰੀ ਟੂਰਨਾਮੈਂਟ 2024” ਖੇਲ੍ਹੋ ਇੰਡੀਆ ਸਕੀਮ ਦੇ ਤਹਿਤ ਸਪੋਰਟਸ ਅਥਾਰਟੀ ਆਫ ਇੰਡੀਆ ਦੇ ਪਰਾਕਰਮ ਦੇ ਨਾਲ ਕਰਵਾਇਆ ਗਿਆ ਹੈ। ਇਸ ਵਿੱਚ ਹਰ ਕੈਟਾਗਰੀ ਦੇ ਸੀਨੀਅਰ, ਜੂਨੀਅਰ, ਸਬ ਜੂਨੀਅਰ ਸਾਰੇ ਪੰਜਾਬ ਰੇਜ਼ਿਡੇਂਟਸ ਬੱਚਿਆਂ ਦੇ ਲਈ ਓਪਨ ਪੰਜਾਬ ਟੂਰਨਾਮੈਂਟ ਸੀ ਜਿਸ ਵਿੱਚ 66 ਦੇ ਕਰੀਬ ਬੱਚਿਆਂ ਨੇ ਬੜੇ ਉਤਸਾਹ ਨਾਲ ਭਾਗ ਲਿਆ ਹੈ। ਉਨ੍ਹਾਂ ਕਿਹਾ ਕਿ ਖਿਡਾਰੀਆਂ ਨੂੰ ਇੰਝ ਲੱਗ ਰਿਹਾ ਸੀ ਜਿਵੇਂ ਉਹ ਆਪਣੇ ਹੀ ਕਿਸੇ ਮੇਲੇ ਦਾ ਆਨੰਦ ਵੀ ਮਾਣ ਰਹੇ ਹੋਣ ਤੇ ਖੇਡ ਦਾ ਵੀ।


ਸ੍ਰੀ ਬਾਲੀ ਨੇ ਦੱਸਿਆ ਕਿ ਇਹ ਟੂਰਨਾਮੈਂਟ ਭਾਰਤ ਦੇ ਵੱਖ ਵੱਖ ਸੂਬਿਆਂ ਦੇ 10 ਸ਼ਹਿਰਾਂ ਵਿੱਚ ਕਰਵਾਏ ਜਾ ਰਹੇ ਹਨ ਅਤੇ ਇਹ ਪੰਜਾਬ ਦੇ ਵਿੱਚ ਪਹਿਲੀ ਵਾਰੀ ਹੀ ਪਟਿਆਲਾ ਵਿਖੇ ਹੋਇਆ ਹੈ ਜੋਕਿ ਸਾਡੇ ਲਈ ਬੜੇ ਮਾਣ ਤੇ ਫ਼ਖ਼ਰ ਵਾਲੀ ਗੱਲ ਹੈ। ਉਨ੍ਹਾਂ ਦੱਸਿਆ ਕਿ ਇਹ ਸਾਰੇ ਪ੍ਰਮੋਸ਼ਨ ਟੂਰਨਾਮੈਂਟ ਜਨਰਲ ਅਵੇਅਰਨੈਸ ਟੂਰਨਾਮੈਂਟ ਹਨ ਤਾਂ ਕਿ ਬੱਚਿਆਂ ਨੂੰ ਜ਼ਿਆਦਾ ਐਕਸਪੋਜ਼ਰ ਵੀ ਮਿਲ ਜਾਵੇ ਤੇ ਲੋਕਾਂ ਨੂੰ ਅਵੇਅਰਨੈਸ ਵੀ ਹੋਵੇ ਤਾਂ ਕਿ ਜ਼ਿਆਦਾ ਤੋਂ ਜ਼ਿਆਦਾ ਲੋਕ ਆਰਚਰੀ ਖੇਡ ਨਾਲ ਜੁੜ ਸਕਣ।

ਸ੍ਰੀ ਬਾਲੀ ਨੇ ਕਿਹਾ ਕਿ ਪੰਜਾਬ ਵਿੱਚ ਆਰਚਰੀ ਦੇ ਖਿਡਾਰੀਆਂ ਲਈ ਬਹੁਤ ਚੰਗਾ ਭਵਿੱਖ ਹੈ, ਖਾਸ ਕਰਕੇ, ਲੜਕੀਆਂ ਲਈ, ਕਿਉਂਕਿ ਕੁੜੀਆਂ ਦਾ ਕੰਪਟੀਸ਼ਨ ਥੋੜਾ ਘੱਟ ਹੈ ਪਰ ਇਹ ਰਿਜ਼ਲਟ ਓਰੀਐਂਟਡ ਹੈ, ਜੇ ਮਿਹਨਤ ਕਰਾਂਗੇ ਤਾਂ ਡੈਫੀਨੇਟਲੀ ਨੈਸ਼ਨਲ ਇੰਟਰਨੈਸ਼ਨਲ ਲੈਵਲ ਉੱਤੇ ਪਹੁੰਚਾਂਗੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਖਿਡਾਰੀ ਜਦੋਂ ਵੀ ਬਾਹਰ ਖੇਡਣ ਜਾਂਦੇ ਤਾਂ ਚੰਗਾ ਪ੍ਰਦਰਸ਼ਨ ਕਰਦੇ ਹਨ। ਉਨ੍ਹਾਂ ਨੇ ਕੁਝ ਖਿਡਾਰੀਆਂ ਦੇ ਨਾਂਅ ਲੈਕੇ ਉਨ੍ਹਾਂ ਦੇ ਚੰਗੇ ਪ੍ਰਦਰਸ਼ਨ ਦਾ ਜ਼ਿਕਰ ਵੀ ਕੀਤਾ। ਉਹਨਾਂ ਨੇ ਕਿਹਾ ਕਿ ਹੁਣ ਸਲੈਕਸ਼ਨ ਪ੍ਰੋਸੈਸ ਚੱਲ ਰਿਹਾ ਹੈ, ਫੈਜ਼ ਕੱਪ ਦੇ ਵਿੱਚ ਦੁਬਈ ਵਿੱਚ ਵੀ ਟੂਰਨਾਮੈਂਟ ਹੋਵੇਗਾ ਜਦਕਿ ਸਾਨੂੰ ਪੈਰਿਸ ਦੇ ਲਈ ਵੀ ਸਲੋਟ ਮਿਲ ਚੁੱਕਿਆ ਹੈ ਅਤੇ ਪੈਰਾ ਵਿੱਚ ਸਾਡੇ ਚਾਰ ਪੰਜ ਸਲੋਟ ਆਉਣ ਦੀ ਉਮੀਦ ਹੈ।


ਸ੍ਰੀ ਬਾਲੀ ਨੇ ਕਿਹਾ ਕਿ ਅਸੀਂ ਆਰਚਰੀ ਐਸੋਸੀਏਸ਼ਨ ਆਫ ਇੰਡੀਆ ਦੇ ਬਹੁਤ ਹੀ ਧੰਨਵਾਦੀ ਹਾਂ ਜਿੰਨ੍ਹਾ ਨੇ ਸਾਨੂੰ ਇੱਕ ਬਹੁਤ ਸ਼ਾਰਟ ਨੋਟਿਸ ਦੇ ਵਿੱਚ ਇਹ ਟੂਰਨਾਮੈਂਟ ਕਰਵਾਉਣ ਲਈ ਕਿਹਾ ਅਤੇ ਅਸੀਂ ਇਸ ਗਰਾਊਂਡ ਵਿੱਚ ਬਹੁਤ ਹੀ ਖੁਸ਼ਨੁਮਾ ਮਾਹੌਲ ਵਿੱਚ ਇਹ ਟੂਰਨਾਮੈਂਟ ਕਰਵਾ ਸਕੇ ਅਤੇ ਜਿਸ ਵਿੱਚ ਸਮੂਹ ਖਿਡਾਰੀਆਂ ਨੇ ਬਹੁਤ ਹੀ ਕੋ-ਆਪਰੇਟਿਵ ਢੰਗ ਨਾਲ ਹਿੱਸਾ ਲਿਆ ਜਿਸ ਲਈ ਉਹ ਅਤੇ ਸਮੂਹ ਪੰਜਾਬ ਆਰਚਰੀ ਐਸੋਸੀਏਸ਼ਨ ਸਾਰੇ ਖਿਡਾਰੀਆਂ ਦੇ ਨਾਲ ਨਾਲ ਸਮੂਹ ਕੋਚ ਸਾਹਿਬਾਨ, ਜੱਜ ਤੇ ਪ੍ਰਬੰਧਕੀ ਅਮਲੇ ਦੇ ਬਹੁਤ ਸ਼ੁਕਰਗੁਜ਼ਾਰ ਹਨ। ਉਨ੍ਹਾਂ ਨੇ ਮੀਡੀਆ ਕਰਮੀਆਂ ਦਾ ਵੀ ਤਹਿ ਦਿਲੋਂ ਧੰਨਵਾਦ ਕੀਤਾ।
Newsline Express

Related Articles

Leave a Comment