???? ਘਰਾਂ ਵਿੱਚੋਂ ਕੂੜਾ ਚੁੱਕਣ ਵਾਲਿਆਂ ਦੀ ਬਿਹਤਰ ਜਿੰਦਗੀ ਬਨਾਉਣ ਲਈ ਮੋਹਰੀ ਬਣੇਗਾ ਨਗਰ ਨਿਗਮ : ਮੇਅਰ ਕੁੰਦਨ ਗੋਗੀਆ

???? 19 ਰੈਕ ਪਿੱਕਰ ਕਰ ਰਹੇ ਹਨ 2 ਵਾਰਡਾ ਨੂੰ ਕੂੜਾ ਮੁਕਤ, ਜਲਦ ਬਾਕੀ ਵਾਰਡਾ ਦੀ ਹੋਵੇਗੀ ਸ਼ੁਰੂਆਤ
ਪਟਿਆਲਾ, 4 ਜੂਨ – ਨਿਊਜ਼ਲਾਈਨ ਐਕਸਪ੍ਰੈਸ – ਮੇਅਰ ਕੁੰਦਨ ਗੋਗੀਆ ਵੱਲੋਂ ਬੀਤੇ ਦਿਨੀਂ ਨਗਰ ਨਿਗਮ ਵਿਖੇ ਕਮਿਸ਼ਨਰ ਪਰਮਵੀਰ ਸਿੰਘ ਅਤੇ ਨਿਗਮ ਦੇ ਹੋਰ ਅਧਿਕਾਰੀਆਂ ਨਾਲ ਪਟਿਆਲਾ ਸ਼ਹਿਰ ਦੀ ਸੁੰਦਰਤਾ ਨੂੰ ਮੁੜ ਅਤੇ ਜਲਦ ਬਹਾਲ ਕਰਨ ਲਈ ਲੰਮੀ ਚਰਚਾ ਕੀਤੀ ਗਈ। ਜਿਸ ਵਿੱਚ ਘਰਾਂ ਵਿੱਚੋਂ ਕੂੜਾ ਚੁੱਕਣ ਵਾਲੇ ਰੈਕ ਪਿੱਕਰ ਦੀ ਆਰਥਿਕਤ ਹਾਲਤ ਸੁਧਾਰਨ ਅਤੇ ਉਨਾਂ ਨੂੰ ਮੋਟੀਵੇਟ ਕਰ ਕੇ ਪਟਿਆਲੇ ਨੂੰ ਕੂੜਾ ਮੁਕਤ ਬਨਾਉਣ ਬਾਰੇ ਵਿਸ਼ੇਸ਼ ਗੱਲਬਾਤ ਹੋਈ। ਇਸ ਮੌਕੇ ਮਹਿਕਮੇ ਦੇ ਹੈਲਥ ਆਫਿਸਰ, ਸੈਨਟਰੀ ਇੰਸਪੈਕਟਰਜ ਅਤੇ ਸਾਰੇ ਕਮਿਊਨਟੀ ਫੈਸੀਲੇਟਰ ਵੀ ਮੌਜੂਦ ਰਹੇ।
ਮੀਟਿੰਗ ਤੋਂ ਬਾਅਦ ਮੇਅਰ ਕੁੰਦਨ ਗੋਗੀਆ ਨੇ ਦੱਸਿਆ ਕਿ ਸ਼ਹਿਰ ਦੀ ਸੁੰਦਰਤਾ ਨੂੰ ਮੁੜ ਬਹਾਲ ਕਰਨਾ ਉਨਾਂ ਦਾ ਮੁੱਖ ਟਿੱਚਾ ਹੈ। ਜਿਸ ਲਈ ਸ਼ਹਿਰ ਦੇ 17 ਨੰਬਰ ਅਤੇ 55 ਨੰਬਰ ਵਾਰਡ ਵਿੱਚ ਪਾਇਲਟ ਪੋਜੈਕਟ ਸ਼ੁਰੂ ਕੀਤਾ ਗਿਆ ਹੈ। ਜਿਸ ਨੂੰ ਜਲਦ ਪੂਰੇ ਪਟਿਆਲੇ ਵਿੱਚ ਸ਼ੁਰੂ ਕੀਤਾ ਜਾਵੇਗਾ। ਉਨਾਂ ਪ੍ਰੋਜੈਕਟ ਬਾਰੇ ਜਾਣਕਾਰੀ ਦਿੰਦਿਆ ਦੱਸਿਆ ਕਿ ਇਸ ਵਿੱਚ ਕੂੜਾ ਚੁੱਕਣ ਵਾਲੇ ਕਿਸੇ ਵੀ ਸਕੈਡਰੀ ਪੁਆਇੰਟ ਤੇ ਕੂੜਾ ਗਿਰਾਉਣ ਦੀ ਬਜਾਏ ਕੂੜਾ ਡੰਪ ਤੇ ਹੀ ਗਿਰਾਉਣਗੇ। ਕਿਉਂਕਿ ਪਹਿਲਾ ਸਕੈਡਰੀ ਪੁਆਇੰਟ ਤੇ ਕੂੜਾ ਆਦਿ ਕਾਫੀ ਖਿਲਰਣ ਨਾਲ ਲੋਕਾਂ ਨੂੰ ਕਾਫੀ ਦਿੱਕਤ ਆ ਰਹੀ ਸੀ। ਇਨਾਂ ਸਕੈਡੰਰੀ ਪੁਆਇੰਟ ਨੂੰ ਖਤਮ ਕਰਨ ਲਈ ਵੀ ਅਧਿਕਾਰਆਂ ਨੂੰ ਹੁਕਮ ਜਾਰੀ ਕਰ ਦਿੱਤੇ ਗਏ ਹਨ।
ਮੇਅਰ ਕੁੰਦਨ ਗੋਗੀਆ ਨੇ ਕਿਹਾ ਵਾਰਡ ਨੰਬਰ 17 ਵਿੱਚ 10 ਰੈਕ ਪਿੱਕਰ ਅਤੇ 55 ਨੰਬਰ ਵਾਰਡ 9 ਰੈਕ ਪਿੱਕਰ ਤੋਂ ਇਲਾਵਾ ਨਗਰ ਨਿਗਮ ਦੇ ਮੋਟੀਵੇਟਰ ਕਰੀਬ 3000 ਘਰਾਂ ਨੂੰ ਪਹਿਲਾਂ ਕੂੜਾ ਮੁਕਤ ਬਨਾਉਣ ਦੀ ਸ਼ੁਰੂਆਤ ਕਰ ਰਹੇ ਹਨ। ਇਸ ਪੋ੍ਰਜੈਕਟ ਨਾਲ ਜਿੱਥੇ ਲੋਕਾਂ ਨੂੰ ਵੱਡਾ ਫਾਇਦਾ ਮਿਲੇਗਾ ਉੱਥੇ ਹੀ ਘਰਾਂ ਵਿੱਚੋਂ ਕੂੜਾ ਚੁੱਕਣਾ ਬਦਲੇ ਮਿਲਣ ਵਾਲੇ ਪੈਸਿਆ ਨੂੰ ਨਗਰ ਨਿਗਮ ਦੇ ਮੁਲਾਜ਼ਮਾਂ ਇੱਕਠਾ ਕਰਕੇ ਬਿਨਾਂ ਕਿਸੇ ਬ੍ਰਾਕਰ ਤੋਂ ਇਨਾਂ ਰੈਕ ਪਿੱਕਰਾਂ ਨੂੰ ਤਨਖਾਹ ਦੇ ਰੂਪ ਵਿੱਚ ਦੇਣਗੇ। ਇਸ ਤੋਂ ਇਲਾਵਾ 1000 ਤੋਂ 1500 ਰੁਪਏ ਵਾਧੂ ਰਾਸ਼ੀ ਵੀ ਸਿੱਧੇ ਤੌਰ ਤੇ ਇਨਾਂ ਰੈਕ ਪਿੱਕਰਾਂ ਨੂੰ ਨਗਰ ਨਿਗਮ ਵੱਲੋਂ ਦਿੱਤੀ ਜਾਵੇਗੀ। ਇਹ ਹੀ ਨਹੀ ਇਨਾਂ ਵਿਅਕਤੀਆਂ ਲਈ ਨਗਰ ਨਿਗਰ ਸੈਲਫ ਗਰੁੱਪ ਬਣਾ ਕੇ ਇਨਾਂ ਦੇ ਬੱਚਿਆ ਨੂੰ ਪੜਾਈ, ਇੰਸ਼ੋਰੈਂਸ ਅਤੇ ਹੋਰ ਮਾਲੀ ਮਦਦ ਕਰਨ ਵਿੱਚ ਸਹਾਈ ਹੋਵੇਗਾ।
Newsline Express
