???? ਕਿਹਾ ਸਿੱਧੇ ਕੰਮ ਕਰਾਉਣ ਲਈ ਕਿਸੇ ਦਲਾਲਾਂ ਦੀ ਜਰੂਰਤ ਨਹੀ : ਮੇਅਰ ਕੁੰਦਨ ਗੋਗੀਆ
???? ਮੁੱਖ ਮੰਤਰੀ ਮਾਨ ਵੱਲੋਂ ਭ੍ਰਿਸ਼ਟਾਚਾਰ ਮੁਕਤ ਪੰਜਾਬ ਬਨਾਉਣਾ ਅਸਲ ਟੀਚਾ : ਮੇਅਰ
ਪਟਿਆਲਾ, 10 ਜੂਨ – ਨਿਊਜ਼ਲਾਈਨ ਐਕਸਪ੍ਰੈਸ – ਮੇਅਰ ਕੁੰਦਨ ਗੋਗੀਆ ਨੇ ਲੋਕਾਂ ਨੂੰ ਗੁਮਰਾਹ ਕਰਕੇ ਨਗਰ ਨਿਗਮ ਵਿੱਚ ਕੰਮ ਕਰਵਾਉਣ ਵਾਲੇ ਦਲਾਲਾ ਨੂੰ ਚਿਤਾਵਨੀ ਦਿੱਤੀ। ਮੇਅਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਭ੍ਰਿਸ਼ਟਾਚਾਰ ਮੁਕਤ ਪੰਜਾਬ ਬਨਾਉਣ ਦੇ ਅਸਲ ਟੀਚੇ ਸਦਕਾ ਨਗਰ ਨਿਗਮ ਵਿੱਚ ਦਲਾਲਾਂ ਜਾਂ ਮਿਡਲਮੈਨ ਦੁਆਰਾ ਕੰਮ ਕਰਵਾਉਣ ਦੀ ਪ੍ਰਥਾ ਨੂੰ ਰੋਕਣ ਲਈ ਇੱਕ ਸਖ਼ਤ ਚੇਤਾਵਨੀ ਜਾਰੀ ਕੀਤੀ ਜਾ ਰਹੀ ਹੈ। ਅਕਸਰ ਇਹ ਦਲਾਲ ਨਾਗਰਿਕਾਂ ਨੂੰ ਗੁਮਰਾਹ ਕਰਕੇ ਜਾਂ ਰਿਸ਼ਵਤ ਦੇ ਜ਼ਰੀਏ ਨਗਰ ਨਿਗਮ ਦੇ ਕੰਮਾਂ ਨੂੰ ਅਨਾਇੱਤਪੂਰਵਕ ਤਰੀਕੇ ਨਾਲ ਕਰਵਾਉਂਦੇ ਹਨ, ਜੋ ਕਿ ਕਾਨੂੰਨੀ ਤੌਰ ਤੇ ਗੈਰ ਕਾਨੂੰਨੀ ਅਤੇ ਦੰਡਯੋਗ ਹੈ। ਉਨਾਂ ਕਿਹਾ ਕਿ ਲੋਕ ਕਿਸੇ ਤਰ੍ਹਾਂ ਦੀ ਸ਼ਿਕਾਇਤ ਜਾਂ ਕੰਮ ਲਈ ਸਿੱਧੇ ਤੌਰ ਉਨਾਂ ਨੂੰ ਜਾਂ ਕਮਿਸ਼ਨਰ ਨਗਰ ਨਿਗਮ ਪਰਮਵੀਰ ਸਿੰਘ ਨੂੰ ਵੀ ਮਿਲ ਸਕਦੇ ਹਨ।
ਮੇਅਰ ਕੁੰਦਨ ਗੋਗੀਆ ਨੇ ਕਿਹਾ ਕਿ ਕੌਸਲਰਾਂ ਵੱਲੋਂ ਦੱਸੇ ਜਾਣ ਮੁਤਾਬਕ ਕੁਝ ਲੋਕ ਆਪਣੇ ਆਪ ਨੂੰ ਨਗਰ ਨਿਗਮ ਦਾ ਦਲਾਲ ਦੱਸ ਕੇ ਲੋਕਾਂ ਤੋਂ ਪੈਸੇ ਠੱਗ ਰਹੇ ਹਨ। ਉਨਾਂ ਕਿਹਾ ਕਿ ਸੀਵਰੇਜ਼, ਪਾਣੀ, ਪਰਮਿਟ, ਨਿਰਮਾਣ ਅਨੁਮਤੀ, ਪ੍ਰਾਪਟੀ ਟੈਕਸ, ਨਕਸ਼ਾਂ ਆਦਿ ਕਿਸੇ ਵੀ ਕੰਮ ਸੰਬੰਧੀ ਕਿਸੇ ਵੀ ਦਲਾਲ ਨੂੰ ਪੈਸੇ ਦੇਣ ਦੀ ਬਜਾਏ ਲੋਕ ਨਗਰ ਨਿਗਮ ਦੇ ਅਧਿਕਾਰਿਤ ਪੋਰਟਲ ਜਾਂ ਕਾਉਂਟਰਾਂ ਰਾਹੀਂ ਸਿੱਧੇ ਕੰਮ ਕਰਵਾਉਣ। ਉਨਾਂ ਕਿਹਾ ਕਿ ਜੇਕਰ ਕੋਈ ਕਰਮਚਾਰੀ ਦਲਾਲਾਂ ਨਾਲ ਮਿਲ ਕੇ ਕੰਮ ਕਰਦਾ ਪਾਇਆ ਜਾਂਦਾ ਹੈ, ਤਾਂ ਉਸ ਦੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ। ਇਸ ਦੀ ਬਜਾਏ ਉਸ ਦਲਾਲ ਬਾਰੇ ਸਿੱਧੇ ਤੌਰ ਤੇ ਨਗਰ ਨਿਗਮ ਦੀ ਈ ਮੇਲ ਜਾਂ ਦਫਤਰ ਆ ਕੇ ਸ਼ਿਕਾਇਤ ਦਰਜ਼ ਕਰਵਾਈ ਜਾਵੇ। ਉਨਾਂ ਕਿਹਾ ਕਿ ਸ਼ਿਕਾਇਤ ਕਰਤਾ ਦਾ ਨਾਮ ਗੁਪਤ ਰੱਖਿਆ ਜਾਵੇਗਾ।
ਇਸ ਮੌਕੇ ਕੌਂਸਲਰ ਜ਼ਸਵੀਰ ਗਾਂਧੀ, ਕੌਂਸਲਰ ਮਨਦੀਪ ਸਿੰਘ ਵਿਰਦੀ, ਕੌਂਸਲਰ ਮੁਕਤਾ ਗੁਪਤਾ, ਵਾਰਡ ਇੰਚਾਰਜ ੳਮ ਪ੍ਰਕਾਸ਼ ਸ਼ਰਮਾ, ਪੀ ੲ ਟੂ ਮੇਅਰ ਲਵਿਸ਼ ਚੁੱਘ ਮੌਜ਼ੂਦ ਸਨ।
