???? ਵੀਰ ਹਕੀਕਤ ਰਾਏ ਸਕੂਲ ਵਿਖੇ ਮਨਾਇਆ 11ਵਾਂ ਅੰਤਰਰਾਸ਼ਟਰੀ ਯੋਗ ਦਿਵਸ
ਪਟਿਆਲਾ, 21 ਜੂਨ – ਨਿਊਜ਼ਲਾਈਨ ਐਕਸਪ੍ਰੈਸ – ਵੀਰ ਹਕੀਕਤ ਰਾਏ ਮਾਡਲ ਸੀਨੀਅਰ ਸੈਕੰਡਰੀ ਸਕੂਲ ਵਿਖੇ ਸਕੂਲ ਪ੍ਰਿੰਸੀਪਲ ਸਰਲਾ ਭਟਨਾਗਰ ਦੀ ਯੋਗ ਅਗਵਾਈ ਵਿਚ ਗਿਆਰ੍ਹਵਾਂ ਅੰਤਰਾਸ਼ਟਰੀ ਯੋਗ ਦਿਵਸ ਬੜੇ ਉਤਸ਼ਾਹ ਨਾਲ ਮਨਾਇਆ ਗਿਆ।

ਇਸ ਮੌਕੇ ਯੋਗ ਵੇਦਾਂਤ ਸਮਿਤੀ ਦੇ ਸਾਧਕ ਕੈਲਾਸ਼ ਦੁਆਰਾ ਵਿਦਿਆਰਥੀਆਂ ਨੂੰ ਭਿੰਨ-ਭਿੰਨ ਯੋਗ ਆਸਨ ਕਰਵਾਏ ਤੇ ਮਾਨਸਿਕ ਤੇ ਸ਼ਰੀਰਿਕ ਪੱਖੋਂ ਤੰਦਰੁਸਤ ਰਹਿਣ ਲਈ ਮਹੱਤਵਪੂਰਨ ਯੋਗ ਕਿਰਿਆਵਾਂ ਦੀ ਸਿੱਖਿਆ ਦਿੱਤੀ ਗਈ। ਐਨ.ਐਸ.ਐਸ ਵਲੰਟੀਅਰਜ਼ ਅਤੇ ਅਧਿਆਪਕਾਂ ਨੇ ਇਸ ਮੌਕੇ ਯੋਗ ਕਿਰਿਆਵਾਂ ਕਰਕੇ ਲਾਭ ਲਿਆ।

ਪ੍ਰਿੰਸੀਪਲ ਸਰਲਾ ਭਟਨਾਗਰ ਨੇ ਵਲੰਟੀਅਰਜ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਵਿਦਿਆਰਥੀਆਂ ਨੂੰ ਯੋਗ ਨੂੰ ਆਪਣੇ ਜੀਵਨ ਵਿੱਚ ਅਪਣਾ ਕੇ ਸਹੀ ਜੀਵਨ ਸੇਧ ਦਿੰਦਿਆਂ ਬੁਰੀਆਂ ਆਦਤਾਂ ਤੋਂ ਦੂਰ ਰਹਿ ਕੇ ਇੱਕ ਸਿਹਤਮੰਦ, ਖੁਸ਼ਹਾਲ ਤੇ ਨਿਰੋਗ ਜੀਵਨ ਜਿਊਣਾ ਚਾਹੀਦਾ ਹੈ।
