???? ਵਿਜੇ ਕੁਮਾਰ ਕੂਕਾ ਦੀ ਅਗਵਾਈ ਹੇਠ ਭਾਜਪਾ ਦੀ ਲਹਿਰ ਜ਼ਿਲ੍ਹੇ ਵਿੱਚ ਹੋਵੇਗੀ ਮਜ਼ਬੂਤ : ਡਾ. ਗੁਰਵਿੰਦਰ ਕਾਂਸਲ
ਪਟਿਆਲਾ, 4 ਅਗਸਤ – ਨਿਊਜ਼ਲਾਈਨ ਐਕਸਪ੍ਰੈਸ – ਭਾਜਪਾ ਦੇ ਸੀਨਿਅਰ ਯੁਵਾ ਨੇਤਾ ਡਾ. ਗੁਰਵਿੰਦਰ ਕਾਂਸਲ ਨੇ ਵਿਜੇ ਕੁਮਾਰ ਕੂਕਾ ਨੂੰ ਫ਼ਿਰ ਤੋਂ ਭਾਜਪਾ ਪਟਿਆਲਾ ਦਾ ਜਿਲ੍ਹਾ ਪ੍ਰਧਾਨ ਨਿਯੁਕਤ ਹੋਣ ‘ਤੇ ਵਧਾਈ ਦਿੰਦੇ ਕਿਹਾ ਵਿਜੈ ਕੂਕਾ ਦੀ ਅਗਵਾਈ ਹੇਠ ਜਿਲ੍ਹੇ ਵਿੱਚ ਭਾਜਪਾ ਦੀ ਲਹਿਰ ਹੋਰ ਮਜ਼ਬੂਤੀ ਫੜੇਗੀ। ਡਾ. ਕਾਂਸਲ ਨੇ ਭਾਜਪਾ ਦੀ ਹਾਈ ਕਮਾਂਡ ਦੇ ਨਾਲ ਨਾਲ ਭਾਜਪਾ ਦੇ ਸੀਨੀਅਰ ਨੇਤਾ ਅਤੇ ਪਟਿਆਲਾ ਦੇ ਰਿਟਰਨਿੰਗ ਅਫ਼ਸਰ ਡਾ. ਸੁਭਾਸ਼ ਸ਼ਰਮਾ ਅਤੇ ਪਟਿਆਲਾ ਦੇ ਆਬਜ਼ਰਵਰ ਹਰਜੋਤ ਕਮਲ ਦਾ ਪਟਿਆਲਾ ਨੂੰ ਇੱਕ ਮਿਹਨਤੀ ਅਤੇ ਸੁਲਝਿਆ ਹੋਇਆ ਪ੍ਰਧਾਨ ਦੇਣ ਉੱਤੇ ਦਿਲੋਂ ਧੰਨਵਾਦ ਕੀਤਾ। ਡਾ. ਕਾਂਸਲ ਨੇ ਇਹ ਵੀ ਕਿਹਾ ਕੇ ਉਨ੍ਹਾਂ ਨੂੰ ਪੂਰੀ ਉਮੀਦ ਹੈ ਕਿ ਵਿਜੇ ਕੂਕਾ ਪੂਰੇ ਸੰਗਠਨ ਨੂੰ ਨਾਲ ਲੈ ਕੇ ਚਲਣਗੇ ਅਤੇ ਕੇਂਦਰ ਸਰਕਾਰ ਦੀ ਹਰ ਮੁਹੀਮ ਨੂੰ ਹਰ ਵਾਰਡ ਤੱਕ ਪਹੁੰਚਾਉਣਗੇ, ਜਿਸ ਨਾਲ ਭਾਜਪਾ ਦੀ ਲਹਿਰ ਮਜ਼ਬੂਤੀ ਫੜਣ ਦਾ ਕੰਮ ਤਾਂ ਕਰੇਗੀ ਹੀ, ਪਰ ਨਾਲ ਹੀ ਪਟਿਆਲਾ ਦੇ ਬਜ਼ੁਰਗ, ਨੌਜਵਾਨ ਅਤੇ ਬੱਚੇ ਕੇਂਦਰ ਸਰਕਾਰ ਦੀ ਹਰ ਮੁਹਿੰਮ ਦਾ ਲਾਭ ਲੈ ਸਕਣਗੇ ਅਤੇ ਨਵੇਂ ਜਿਲ੍ਹਾ ਪ੍ਰਧਾਨ ਦੀ ਅਗਵਾਈ ਹੇਠ ਜਿਲ੍ਹੇ ਦੇ ਹਰ ਬੂਥ ਹਰ ਵਾਰਡ ਵਿੱਚ ਕਮਲ ਖਿਲੇਗਾ। Newsline Express
