Skip to main content

newslineexpres

Breaking News
Joe Rogan Podcasts You Must Listen
Home Education ???? ਵੀਰ ਹਕੀਕਤ ਰਾਏ ਮਾਡਲ ਸਕੂਲ ਪਟਿਆਲਾ ਵਿਖੇ “ਐਂਟੀ ਡਰੱਗ ਤੇ ਸਮਾਜਿਕ ਜ਼ਿੰਮੇਵਾਰੀ” ਵਿਸ਼ੇ ਉਤੇ ਸੈਮੀਨਾਰ ਅਯੋਜਿਤ

???? ਵੀਰ ਹਕੀਕਤ ਰਾਏ ਮਾਡਲ ਸਕੂਲ ਪਟਿਆਲਾ ਵਿਖੇ “ਐਂਟੀ ਡਰੱਗ ਤੇ ਸਮਾਜਿਕ ਜ਼ਿੰਮੇਵਾਰੀ” ਵਿਸ਼ੇ ਉਤੇ ਸੈਮੀਨਾਰ ਅਯੋਜਿਤ

by Newslineexpres@1

???? ਵੀਰ ਹਕੀਕਤ ਰਾਏ ਮਾਡਲ ਸਕੂਲ ਪਟਿਆਲਾ ਵਿਖੇ “ਐਂਟੀ ਡਰੱਗ ਤੇ ਸਮਾਜਿਕ ਜ਼ਿੰਮੇਵਾਰੀ” ਵਿਸ਼ੇ ਉਤੇ ਸੈਮੀਨਾਰ ਅਯੋਜਿਤ

   ਪਟਿਆਲਾ, 5 ਅਗਸਤ – ਨਿਊਜ਼ਲਾਈਨ ਐਕਸਪ੍ਰੈਸ –   ਵੀਰ ਹਕੀਕਤ ਰਾਏ ਮਾਡਲ ਸੀਨੀਅਰ ਸੈਕੰਡਰੀ ਸਕੂਲ, ਪਟਿਆਲਾ ਵਿਖੇ ਨਸ਼ਾ ਮੁਕਤੀ, ਕਰਜ਼ਾ ਮੁਕਤੀ, ਪਾਣੀ ਸੰਭਾਲ ਅਤੇ ਸਮਾਜਿਕ ਜ਼ਿੰਮੇਵਾਰੀ ਵਰਗੇ ਜਵਲੰਤ ਵਿਸ਼ਿਆਂ ‘ਤੇ ਇਕ ਜਾਗਰੂਕਤਾ ਸੈਮੀਨਾਰ ਆਯੋਜਿਤ ਕੀਤਾ ਗਿਆ।

   ਇਸ ਅਵਸਰ ‘ਤੇ ਪੰਜਾਬ ਜਗਾਓ ਯਾਤਰਾ ਦੇ ਪ੍ਰਸਿੱਧ ਯਾਤਰੀ, ਮੋਟੀਵੇਸ਼ਨਲ ਸਪੀਕਰ ਅਤੇ ਫਿਲਾਸਫਰ ਸ਼੍ਰੀ ਪਰਮਜੀਤ ਸਿੰਘ ਅਗਰਵਾਲ ਅਤੇ ਪੁਲਿਸ ਵਿਭਾਗ ਤੋਂ ਸੁਖਚੈਨ ਸਿੰਘ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ।

   ਇਸ ਮੌਕੇ ‘ਤੇ ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵਿਪਨ ਸ਼ਰਮਾ ਅਤੇ ਸਕੱਤਰ ਅਮਿਤ ਜਿੰਦਲ ਵੀ ਮੌਜੂਦ ਰਹੇ, ਜਿਨ੍ਹਾਂ ਨੇ ਆਪਣੇ ਵਿਚਾਰ ਵੀ ਸਾਂਝੇ ਕੀਤੇ ਅਤੇ ਇਸ ਤਰ੍ਹਾਂ ਦੀਆਂ ਗਤਿਵਿਧੀਆਂ ਦੀ ਸਾਰਥਕਤਾ ਉਤੇ ਚਾਨਣ ਪਾਇਆ।

   ਇਸ ਮੌਕੇ ਸਕੂਲ ਵਿਖੇ 7ਵੀਂ ਤੋਂ 12ਵੀਂ ਤੱਕ ਦੇ ਲਗਭਗ 500 ਵਿਦਿਆਰਥੀਆਂ ਨੇ ਭਾਗ ਲਿਆ। ਪਰਮਜੀਤ ਸਿੰਘ ਅਗਰਵਾਲ ਨੇ ਵਿਦਿਆਰਥੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ, ਚੰਗਾ ਚਰਿੱਤਰ ਵਿਕਸਿਤ ਕਰਨ, ਸਮਾਜਿਕ ਮਰਿਆਦਾਵਾਂ ਦੀ ਪਾਲਣਾ ਕਰਨ, ਪੜ੍ਹਾਈ ਤੇ ਕਰੀਅਰ ਉੱਤੇ ਧਿਆਨ ਕੇਂਦਰਿਤ ਕਰਨ, ਅਤੇ ਵਾਤਾਵਰਣ ਸੰਰਖਣ ਵਰਗੇ ਅਹਿਮ ਮੁੱਦਿਆਂ ’ਤੇ ਪ੍ਰੇਰਕ ਸੰਦੇਸ਼ ਦਿੱਤੇ।

   ਇਸ ਦੌਰਾਨ ਸਕੂਲ ਦੀ ਪ੍ਰਿੰਸੀਪਲ ਸ਼੍ਰੀਮਤੀ ਸਰਲਾ ਭਟਨਾਗਰ ਨੇ ਦੋਹਾਂ ਮਹਾਨ ਸ਼ਖ਼ਸੀਅਤਾਂ “ਪਰਮਜੀਤ ਸਿੰਘ ਅਗਰਵਾਲ ਅਤੇ ਸੁਖਚੈਨ ਸਿੰਘ” ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਨੂੰ ਸਨਮਾਨ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ।  ਉਨ੍ਹਾਂ ਨੇ ਸੈਮੀਨਾਰ ਨੂੰ ਵਿਦਿਆਰਥੀਆਂ ਦੀ ਨੈਤਿਕਤਾ ਅਤੇ ਸਮਾਜਿਕ ਚੇਤਨਾ ਨੂੰ ਮਜ਼ਬੂਤ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਦੱਸਿਆ। Newsline Express

Related Articles

Leave a Comment