newslineexpres

Breaking News
🚩चुनावी तैयारियों में जुटी शिव सेना हिंदुस्तान, पटियाला के 8 विधानसभा क्षेत्रों के लिए प्रभारी नियुक्त 🚩 ਐਡਵਾਇਜਰੀ ਕਮੇਟੀ ਵੱਲੋਂ ਮਾਤਾ ਸ਼੍ਰੀ ਕਾਲੀ ਦੇਵੀ ਮੰਦਰ ਦੇ ਪੁਨਰਨਿਰਮਾਣ ਤੇ ਸੁੰਦਰੀਕਰਨ ਕਾਰਜਾਂ ਦਾ ਜਾਇਜ਼ਾ 🚩 ਪਟਿਆਲਾ ਵਿਖੇ ਸਪੈਸ਼ਲ ਇੰਟੈਂਸਿਵ ਰਵੀਜਨ (ਐਸ.ਆਈ.ਆਰ.) ਸਬੰਧੀ ਸਿਖਲਾਈ ਸ਼ੁਰੂ 🚩 ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਰਾਹੀਂ ਸ਼ਰਧਾਲੂਆਂ ਦੀਆਂ ਭਾਵਨਾਵਾਂ ਨੂੰ ਮਿਲ ਰਿਹਾ ਸਨਮਾਨ: ਡਾ. ਬਲਬੀਰ ਸਿੰਘ 🚩 ਪਟਿਆਲਾ ਦੇ ਪੀਲੀਆ ਪ੍ਰਭਾਵਿਤ ਖੇਤਰ ‘ਚ ਪੂਰੀ ਟੀਮ ਅਤੇ ਵਿਧਾਇਕ ਕੋਹਲੀ ਨਾਲ ਪਹੁੰਚੇ ਸਿਹਤ ਮੰਤਰੀ ਡਾ . ਬਲਬੀਰ ਸਿੰਘ 🚩स्वर्गीय श्री अर्जन दास जी की स्मृति में रक्तदान शिविर का आयोजन  ❤️रक्तदान मानवता की सबसे महान सेवाओं में से एक है : अश्वनी गोयल
Joe Rogan Podcasts You Must Listen
Home Flood ???? ਘਨੌਰ ਇਲਾਕੇ ‘ਚ ਘੱਗਰ ਦਾ ਪਾਣੀ ਉਤਰਿਆ, ਦੇਵੀਗੜ੍ਹ ਨੇੜੇ ਟਾਂਗਰੀ ਨਦੀ ਖ਼ਤਰੇ ਦੇ ਨਿਸ਼ਾਨ ਤੋਂ ਉਪਰ ਤੇ ਮਾਰਕੰਡਾ ਵੀ ਨੱਕੋ-ਨੱਕ ਭਰਿਆ

???? ਘਨੌਰ ਇਲਾਕੇ ‘ਚ ਘੱਗਰ ਦਾ ਪਾਣੀ ਉਤਰਿਆ, ਦੇਵੀਗੜ੍ਹ ਨੇੜੇ ਟਾਂਗਰੀ ਨਦੀ ਖ਼ਤਰੇ ਦੇ ਨਿਸ਼ਾਨ ਤੋਂ ਉਪਰ ਤੇ ਮਾਰਕੰਡਾ ਵੀ ਨੱਕੋ-ਨੱਕ ਭਰਿਆ

by Newslineexpres@1

???? ਘਨੌਰ ਇਲਾਕੇ ‘ਚ ਘੱਗਰ ਦਾ ਪਾਣੀ ਉਤਰਿਆ, ਦੇਵੀਗੜ੍ਹ ਨੇੜੇ ਟਾਂਗਰੀ ਨਦੀ ਖ਼ਤਰੇ ਦੇ ਨਿਸ਼ਾਨ ਤੋਂ ਉਪਰ ਤੇ ਮਾਰਕੰਡਾ ਵੀ ਨੱਕੋ-ਨੱਕ ਭਰਿਆ

???? ਸ਼ੁਤਰਾਣਾ ਹਲਕੇ ‘ਚ ਘੱਗਰ ਦੀ ਦਿਨ ਰਾਤ ਰਾਖੀ ਜਾਰੀ, ਲੋਕਾਂ ਦੀ ਮਦਦ ਨਾਲ ਸਾਗਰਪਾੜਾ ਡਰੇਨ ‘ਚ ਪਏ ਪਾੜ ਨੂੰ ਪੂਰਿਆ, ਫ਼ਸਲਾਂ ਤੇ ਲੋਕ ਸੁਰੱਖਿਅਤ

???? ਮਾਰਕੰਡਾ ਨਦੀ ਵਿੱਚ ਪਾਣੀ ਖ਼ਤਰੇ ਤੋਂ ਉਪਰ ਵਹਿਣ ਕਰਕੇ ਪਿੰਡ ਬੁੱਧਮੋਰ, ਜੋਧਪੁਰ, ਸਾਦਿਕਪੁਰ ਵੀਰਾਂ ਤੇ ਮਹਿਮੂਦਪੁਰ ਰੁੜਕੀ ਦੇ ਵਸਨੀਕਾਂ ਨੂੰ ਸਾਵਧਾਨ ਰਹਿਣ ਲਈ

???? ਪ੍ਰਸ਼ਾਸਨ ਮੁਸਤੈਦ, ਪਾਣੀ ਦੇ ਵਹਾਅ ਤੇ ਬੰਨ੍ਹਾਂ ‘ਤੇ ਨਿਰੰਤਰ ਨਜ਼ਰ : ਡਾ. ਪ੍ਰੀਤੀ ਯਾਦਵ

ਪਟਿਆਲਾ, 9 ਸਤੰਬਰ: ਨਿਊਜ਼ਲਾਈਨ ਐਕਸਪ੍ਰੈਸ  – ਪਟਿਆਲਾ ਦੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਦੱਸਿਆ ਹੈ ਕਿ ਘਨੌਰ ਇਲਾਕੇ ‘ਚੋਂ ਘੱਗਰ ਦਾ ਪਾਣੀ ਉਤਰ ਗਿਆ ਹੈ ਅਤੇ ਸਰਾਲਾ ਹੈਡ ‘ਤੇ ਹੁਣ 8 ਫੁਟ ‘ਤੇ ਪਾਣੀ ਵਹਿ ਰਿਹਾ ਹੈ, ਇੱਥੇ ਖ਼ਤਰੇ ਦਾ ਨਿਸ਼ਾਨ 16 ਫੁੱਟ ‘ਤੇ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਟਾਂਗਰੀ ਤੇ ਮਾਰਕੰਡਾ ਨਦੀਆਂ ਅਜੇ ਵੀ ਆਪਣੇ ਖ਼ਤਰੇ ਨਿਸ਼ਾਨ ਤੋਂ ਢਾਈ ਫੁੱਟ ਦੇ ਕਰੀਬ ਉਪਰ ਚੱਲ ਰਹੀਆਂ ਹਨ। ਜਦੋਂਕਿ ਸ਼ੁਤਰਾਣਾ ਹਲਕੇ ‘ਚ ਵੀ ਘੱਗਰ ਦਾ ਪਾਣੀ ਖ਼ਤਰੇ ਦੇ ਨਿਸ਼ਾਨ ਤੋਂ ਉਪਰ ਹੋਣ ਕਰਕੇ ਪ੍ਰਸ਼ਾਸਨ ਪੂਰਾ ਮੁਸਤੈਦ ਹੈ ਤੇ ਜਿੱਥੇ ਕਿਤੇ ਬੰਨ੍ਹ ਕਮਜ਼ੋਰ ਪੈਂਦੇ ਹਨ, ਉਥੇ ਡਰੇਨੇਜ ਵਿਭਾਗ ਦੇ ਮਜ਼ਦੂਰਾਂ, ਇਲਾਕੇ ਦੇ ਲੋਕਾਂ ਤੇ ਫ਼ੌਜ ਦੀ ਮਦਦ ਨਾਲ ਤੁਰੰਤ ਬੰਨ੍ਹ ਮਜ਼ਬੂਤ ਕੀਤੇ ਜਾ ਰਹੇ ਹਨ।

ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਲੰਘੀ 29 ਅਗਸਤ ਤੋਂ ਜ਼ਿਲ੍ਹਾ ਪ੍ਰਸ਼ਾਸਨ, ਡਰੇਨੇਜ ਵਿਭਾਗ ਤੇ ਸਥਾਨਕ ਵਾਸੀ ਪੂਰੀ ਤਰ੍ਹਾਂ ਮੁਸਤੈਦ ਹਨ, ਜਿਸ ਕਰਕੇ ਅਜੇ ਤੱਕ ਘੱਗਰ ਤੇ ਟਾਂਗਰੀ ਨਦੀ ‘ਚ ਕੋਈ ਪਾੜ ਪੈਣ ਤੋਂ ਬਚਿਆ ਹੋਇਆ ਹੈ, ਉਨ੍ਹਾਂ ਉਮੀਦ ਜਤਾਈ ਕਿ ਟਾਂਗਰੀ ਤੇ ਮਾਰਕੰਡੇ ਦਾ ਪਾਣੀ ਘਟਣ ਬਾਅਦ ਘੱਗਰ ਦਾ ਪਾਣੀ ਵੀ ਘਟ ਜਾਵੇਗਾ।

ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਹਰਿਆਣਾ ਦੇ ਬੀਬੀਪੁਰ ਝੀਲ ਵਿੱਚੋਂ ਮਾਰਕੰਡੇ ਦਾ ਪਾਣੀ ਲੈਕੇ ਚੱਲਦੇ ਪਾੜੇ (ਡਰੇਨ), ਜਿਸ ਨੂੰ ਕਿ ਸਾਗਰਾਪਾੜਾ ਤੇ ਘੱਗਰ ਦੀ ਸਹਾਇਕ ਨਦੀ, ਕਿਹਾ ਜਾਂਦਾ ਹੈ, ਵਿੱਚ ਅੱਜ ਸ਼ਾਮ ਪਿੰਡ ਸਾਗਰਾ ਨੇੜੇ ਪਾੜ ਪੈ ਗਿਆ ਸੀ, ਜਿਸ ਨੂੰ ਪੂਰਨ ਲਈ ਡਰੇਨੇਜ ਵਿਭਾਗ ਨੇ ਸਥਾਨਕ ਪਿੰਡ ਵਾਸੀਆਂ ਦੀ ਮਦਦ ਨਾਲ ਤੁਰੰਤ ਪੂਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ।

ਡੀ.ਸੀ. ਨੇ ਸਥਾਨਕ ਪਿੰਡਾਂ ਦੇ ਵਸਨੀਕਾਂ ਦਾ ਤੁਰੰਤ ਸਹਾਇਤਾ ਲਈ ਧੰਨਵਾਦ ਕਰਦਿਆਂ ਕਿਹਾ ਕਿ ਪਾਤੜਾਂ ਦੇ ਐਸ.ਡੀ.ਐਮ ਅਸ਼ੋਕ ਕੁਮਾਰ, ਡਰੇਨੇਜ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਪ੍ਰਥਮ ਗੰਭੀਰ ਤੇ ਸਥਾਨਕ ਲੋਕਾਂ ਦੀ ਹੱਲਾਸ਼ੇਰੀ ਕਰਕੇ ਇਸ ਪਾੜ ਨੂੰ ਪੂਰ ਕੇ ਵੱਡਾ ਨੁਕਸਾਨ ਹੋਣ ਤੋਂ ਬਚਾ ਲਿਆ ਗਿਆ ਹੈ ਅਤੇ ਹੁਣ ਨੇੜਲੀਆਂ ਫ਼ਸਲਾਂ ਤੇ ਪਿੰਡ ਸੁਰੱਖਿਅਤ ਹਨ।

ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਹੁਣ ਜਦੋਂ ਘੱਗਰ ਵਿੱਚ ਘਨੌਰ ਨੇੜੇ ਪਾਣੀ ਹੇਠਾਂ ਉਤਰ ਗਿਆ ਹੈ ਤਾਂ ਇਸ ਇਲਾਕੇ ਵਿੱਚ ਐਸ.ਡੀ.ਐਮ ਰਾਜਪੁਰਾ ਅਵਿਕੇਸ਼ ਗੁਪਤਾ ਦੀ ਟੀਮ ਵੱਲੋਂ ਰਾਹਤ ਕਾਰਜਾਂ ਵਿੱਚ ਤੇਜੀ ਲਿਆਂਦੀ ਗਈ ਹੈ ਅਤੇ ਹੜ੍ਹਾਂ ਤੋਂ ਬਾਅਦ ਦੇ ਕੰਮ ਜੰਗੀ ਪੱਧਰ ‘ਤੇ ਅਰੰਭੇ ਗਏ ਹਨ। ਇਸ ਤੋਂ ਇਲਾਵਾ ਦੂਧਨ ਸਾਧਾਂ ਦੇ ਐਸ.ਡੀ.ਐਮ ਕਿਰਪਾਲਵੀਰ ਸਿੰਘ ਦੀ ਟੀਮ ਵੱਲੋਂ ਡਰੇਨੇਜ ਵਿਭਾਗ ਦੇ ਨਿਗਰਾਨ ਇੰਜੀਨੀਅਰ ਰਜਿੰਦਰ ਘਈ ਦੀ ਟੀਮ ਸਮੇਤ ਸਥਾਨਕ ਪਿੰਡਾਂ ਦੇ ਵਸਨੀਕਾਂ ਦੀ ਮਦਦ ਦੇ ਨਾਲ ਟਾਂਗਰੀ ਨਦੀ ਦੇ ਬੰਨ੍ਹਾਂ ਦੀ ਦਿਨ ਰਾਤ ਰਾਖੀ ਕੀਤੀ ਜਾ ਰਹੀ ਹੈ।

ਉਨ੍ਹਾਂ ਕਿਹਾ ਕਿ ਮਾਰਕੰਡਾ ਨਦੀ ਵਿੱਚ ਪਾਣੀ ਖ਼ਤਰੇ ਤੋਂ ਉਪਰ ਵਹਿਣ ਕਰਕੇ ਪਿੰਡ ਬੁੱਧਮੋਰ, ਜੋਧਪੁਰ, ਸਾਦਿਕਪੁਰ ਵੀਰਾਂ ਤੇ ਮਹਿਮੂਦਪੁਰ ਰੁੜਕੀ ਦੇ ਵਸਨੀਕਾਂ ਨੂੰ ਸਾਵਧਾਨ ਰਹਿਣ ਲਈ ਕਿਹਾ ਗਿਆ ਹੈ ਤੇ ਸਲਾਹ ਦਿੱਤੀ ਗਈ ਹੈ ਕਿ ਪਾਣੀ ਦੇ ਤੇਜ ਵਹਾਅ ਨੇੜੇ ਬੱਚਿਆਂ ਨੂੰ ਨਾ ਜਾਣ ਦੇਣ ਤੇ ਨਾ ਹੀ ਆਪ ਜਾਣ ਤੇ ਆਪਣੇ ਮਵੇਸ਼ੀਆਂ ਨੂੰ ਵੀ ਪਾਣੀ ਨੇੜੇ ਨਾ ਲੈਕੇ ਜਾਣ। ਉਨ੍ਹਾਂ ਦੱਸਿਆ ਕਿ ਇਸੇ ਦੌਰਾਨ ਇਸ ਇਲਾਕੇ ਦੇ ਸਾਰੇ ਪਾਣੀ ਤੋਂ ਪ੍ਰਭਾਵਿਤ ਪਿੰਡਾਂ ਵਿੱਚ ਪਾਣੀ ਦੀ ਪਾਈਪਲਾਈਨ ਦਾ ਨਿਰੀਖਣ ਕਰਕੇ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਵੱਲੋਂ ਸਾਫ਼ ਪੀਣ ਵਾਲੇ ਪਾਣੀ ਦੀ ਸਪਲਾਈ ਯਕੀਨੀ ਬਣਾਈ ਜਾ ਰਹੀ ਹੈ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪਟਿਆਲਾ ਦੇ ਐਸ.ਡੀ.ਐਮ ਹਰਜੋਤ ਕੌਰ ਮਾਵੀ ਦੀ ਟੀਮ ਵੱਲੋਂ ਧਰਮਹੇੜੀ, ਉਲਟਪੁਰ, ਮਹਿਮੂਦਪੁਰ, ਬਡਲੀ, ਸੱਸਾ ਗੁੱਜਰਾਂ, ਸੱਸੀ ਬ੍ਰਾਹਮਣਾ ਤੇ ਹਰੀ ਨਗਰ ਖੇੜਕੀ ਵਿੱਚੋਂ ਪਾਣੀ ਦੇ ਸੈਂਪਲ ਲਏ ਗਏ ਹਨ। ਇਸ ਤੋਂ ਬਿਨ੍ਹਾਂ ਘੱਗਰ ਦੇ ਪਾਣੀ ਦੀ ਮਾਰ ਵਾਲੇ ਪਿੰਡਾਂ ਧਰਮੇੜੀ ਤੇ ਸੱਸੀ ਬ੍ਰਹਾਮਣਾ ਆਦਿ ਵਿਖੇ ਪ੍ਰਸ਼ਾਸਨ ਤੇ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਦੀ ਟੀਮ ਵੱਲੋਂ ਪਸ਼ੂਆਂ ਲਈ ਚਾਰਾ ਤੇ ਹੋਰ ਲੋੜੀਂਦੀਆਂ ਵਸਤੂਆਂ ਭੇਜੀਆਂ ਜਾ ਰਹੀਆਂ ਹਨ। ਜਦਕਿ ਸਮਾਣਾ ਦੇ ਐਸ.ਡੀ.ਐਮ ਰਿਚਾ ਗੋਇਲ ਵੱਲੋਂ ਵੀ ਆਪਣੀ ਟੀਮ ਨਾਲ ਲਗਾਤਾਰ ਆਪਣੇ ਪਿੰਡਾਂ ‘ਚ ਪਾਣੀ ਤੋਂ ਬਚਾਅ ਲਈ ਯਤਨ ਨਿਰੰਤਰ ਜਾਰੀ ਹਨ।

ਡਾ. ਪ੍ਰੀਤੀ ਯਾਦਵ ਨੇ ਘੱਗਰ ਤੇ ਟਾਂਗਰੀ, ਮਾਰਕੰਡਾ ਨਦੀਆਂ ਦੇ ਨੇੜਲੇ ਵਸਨੀਕਾਂ ਨੂੰ ਭਰੋਸਾ ਦਿੱਤਾ ਹੈ ਉਹ ਚੈਨ ਦੀ ਨੀਂਦ ਸੌਣ, ਕਿਉਂਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਹਦਾਇਤਾਂ ‘ਤੇ ਪ੍ਰਸ਼ਾਸਨ ਪੂਰਾ ਮੁਸਤੈਦ ਹੈ ਤੇ ਨਦੀਆਂ ਦੇ ਪਾਣੀ ਉਪਰ ਨਿਰੰਤਰ ਬਾਜ ਨਜ਼ਰ ਰੱਖੀ ਜਾ ਰਹੀ ਹੈ।
Newsline Express

Related Articles

Leave a Comment