Skip to main content

newslineexpres

Joe Rogan Podcasts You Must Listen
Home Food ???? ਮਦਰ ਡੇਅਰੀ ਨੇ ਘਟਾਏ ਦੁੱਧ ਦੇ ਰੇਟ

???? ਮਦਰ ਡੇਅਰੀ ਨੇ ਘਟਾਏ ਦੁੱਧ ਦੇ ਰੇਟ

by Newslineexpres@1

???? ਮਦਰ ਡੇਅਰੀ ਨੇ ਘਟਾਏ ਦੁੱਧ ਦੇ ਰੇਟ

ਨਵੀਂ ਦਿੱਲੀ, 16 ਸਤੰਬਰ – ਨਿਊਜ਼ਲਾਈਨ ਐਕਸਪ੍ਰੈਸ – ਮਦਰ ਡੇਅਰੀ ਨੇ ਦੁੱਧ ਦੀ ਕੀਮਤ 2 ਰੁਪਏ ਪ੍ਰਤੀ ਲੀਟਰ ਘੱਟ ਕੀਤੀ ਹੈ। ਇਹ ਨਵੀਆਂ ਕੀਮਤਾਂ 22 ਸਤੰਬਰ ਤੋਂ ਲਾਗੂ ਹੋਣਗੀਆਂ। ਜੀ.ਐਸ.ਟੀ. ਦਰਾਂ ਵਿਚ ਕਟੌਤੀ ਕਾਰਨ ਲੋਕਾਂ ਨੂੰ ਇਹ ਰਾਹਤ ਮਿਲੀ ਹੈ। ਪਨੀਰ ਤੇ ਘਿਊ ਦੀ ਕੀਮਤ ਵੀ ਘੱਟ ਕੀਤੀ ਹੈ। ਮਦਰ ਡੇਅਰੀ ਨੇ ਮੰਗਲਵਾਰ ਨੂੰ ਕਿਹਾ ਕਿ ਉਹ ਖਪਤਕਾਰਾਂ ਨੂੰ 100 ਪ੍ਰਤੀਸ਼ਤ GST ਕਟੌਤੀ ਦਾ ਲਾਭ ਦੇਵੇਗੀ ਅਤੇ ਇਸਦੇ ਜ਼ਿਆਦਾਤਰ ਉਤਪਾਦ ਜਿਨ੍ਹਾਂ ਵਿਚ ਮੁੱਲ-ਵਰਧਿਤ ਡੇਅਰੀ ਉਤਪਾਦ ਅਤੇ ਪ੍ਰੋਸੈਸਡ ਭੋਜਨ (ਸਫਲ ਬ੍ਰਾਂਡ ਦੇ ਅਧੀਨ) ਸ਼ਾਮਿਲ ਹਨ, 22 ਸਤੰਬਰ ਤੋਂ ਸਸਤੇ ਹੋ ਜਾਣਗੇ।

ਨੈਸ਼ਨਲ ਡੇਅਰੀ ਡਿਵੈਲਪਮੈਂਟ ਬੋਰਡ (NDDB) ਦੀ ਪੂਰੀ ਮਲਕੀਅਤ ਵਾਲੀ ਸਹਾਇਕ ਕੰਪਨੀ ਮਦਰ ਡੇਅਰੀ ਨੇ ਕਿਹਾ ਕਿ ਪਨੀਰ (200 ਗ੍ਰਾਮ) ਦੀਆਂ ਕੀਮਤਾਂ 95 ਰੁਪਏ ਤੋਂ ਘੱਟ ਕੇ 92 ਰੁਪਏ, ਘਿਊ ਦੇ ਡੱਬੇ ਵਾਲਾ ਪੈਕ (1 ਲੀਟਰ) 675 ਰੁਪਏ ਤੋਂ ਘੱਟ ਕੇ 645 ਰੁਪਏ ਅਤੇ ਮੱਖਣ 100 ਗ੍ਰਾਮ 62 ਰੁਪਏ ਤੋਂ ਘੱਟ ਕੇ 58 ਰੁਪਏ ਹੋ ਜਾਣਗੀਆਂ। ਇਸੇ ਤਰ੍ਹਾਂ ਕਸਾਟਾ ਆਈਸ ਕਰੀਮ, ਅਚਾਰ, ਟਮਾਟਰ ਪਿਊਰੀ ਅਤੇ ਸਫਲ ਫ੍ਰੋਜ਼ਨ ਫ੍ਰੈਂਚ ਫਰਾਈਜ਼ ਸਮੇਤ ਕਈ ਹੋਰ ਉਤਪਾਦਾਂ ਦੀਆਂ ਕੀਮਤਾਂ ਵੀ ਘੱਟ ਜਾਣਗੀਆਂ। ਮਦਰ ਡੇਅਰੀ ਦਾ ਪੂਰਾ ਪੋਰਟਫੋਲੀਓ ਹੁਣ ਜਾਂ ਤਾਂ ਛੋਟ/ਜ਼ੀਰੋ ਜਾਂ 5 ਪ੍ਰਤੀਸ਼ਤ ਦੇ ਸਭ ਤੋਂ ਹੇਠਲੇ ਸਲੈਬ ਦੇ ਅਧੀਨ ਆਉਂਦਾ ਹੈ।

Newsline Express

Related Articles

Leave a Comment