newslineexpres

Home Chandigarh ???? ਜਵੈਲਰਾਂ / ਸੁਨਿਆਰਿਆਂ ਨਾਲ ਕਰੋੜਾਂ ਦੀ ਠੱਗੀ ਮਾਰਨ ਵਾਲੇ ਮਰਾਠੀ ਪਰਿਵਾਰ ਵਿਰੁੱਧ ਹੋਵੇਗੀ ਪੁਲਿਸ ਕਾਰਵਾਈ

???? ਜਵੈਲਰਾਂ / ਸੁਨਿਆਰਿਆਂ ਨਾਲ ਕਰੋੜਾਂ ਦੀ ਠੱਗੀ ਮਾਰਨ ਵਾਲੇ ਮਰਾਠੀ ਪਰਿਵਾਰ ਵਿਰੁੱਧ ਹੋਵੇਗੀ ਪੁਲਿਸ ਕਾਰਵਾਈ

by Newslineexpres@1

???? ਹੁਣ ਆਏਗਾ ਊਂਠ ਪਹਾੜ ਹੇਠ…..

???? ਜਵੈਲਰਾਂ / ਸੁਨਿਆਰਿਆਂ ਨਾਲ ਕਰੋੜਾਂ ਦੀ ਠੱਗੀ ਮਾਰਨ ਵਾਲੇ ਮਰਾਠੀ ਪਰਿਵਾਰ ਵਿਰੁੱਧ ਹੋਵੇਗੀ ਪੁਲਿਸ ਕਾਰਵਾਈ

???? ਸਮਾਣਾ ਦੇ ਠੱਗ ਮਰਾਠੀ, ਮਾਨਕ ਜਗਤਾਪ ਦੇ ਪੁੱਤਰ ਸਿੱਧੀ ਵਿਨਾਇਕ, ਸਵਰਨਾ ਜਗਤਾਪ ਪਤਨੀ ਮਾਨਕ ਜਗਤਾਪ ਅਤੇ ਉਸਦੇ ਅਮਰੀਕਾ ਰਹਿੰਦੇ ਪੁੱਤਰ ਤ੍ਰਿੰਭਕੇਸ਼ਵਰ ਜਗਤਾਪ ਵਿਰੁੱਧ ਐਫ.ਆਈ.ਆਰ ਦਰਜ

ਪਟਿਆਲਾ, 21 ਸਤੰਬਰ   -ਨਿਊਜ਼ਲਾਈਨ ਐਕਸਪ੍ਰੈਸ-    ਪਟਿਆਲਾ ਸ਼ਹਿਰ ਵਿੱਚ ਸੋਨੇ ਦਾ ਕਾਰੋਬਾਰ ਕਰਨ ਵਾਲੇ ਦੁਕਾਨਦਾਰਾਂ ਨਾਲ ਕਰੋੜਾਂ ਰੁਪਏ ਦੀ ਠੱਗੀ ਮਾਰ ਕੇ ਭੱਜੇ ਮਰਾਠੀ ਸੁਨਿਆਰ ਸੁਸ਼ਾਂਤ ਸ਼ਿੰਦੇ ਨੂੰ ਅਜੇ ਤੱਕ ਪਟਿਆਲਾ ਪੁਲਿਸ ਨਹੀਂ ਲੱਭ ਸਕੀ, ਉੱਪਰੋਂ, ਸਮਾਣਾ ਵਾਸੀ ਸੁਨਿਆਰ ਮਰਾਠੀ ਵੱਲੋਂ, ਸਮਾਣਾ ਸ਼ਹਿਰ ਦੇ ਸੁਨਿਆਰ /ਸਰਾਫ ਦੁਕਾਨਦਾਰਾਂ ਤੇ ਹੋਰਾਂ ਨਾਲ ਕਰੋੜਾਂ ਦੀ ਠੱਗੀ ਮਾਰ ਕੇ ਭੱਜਣ ਦੀ ਖ਼ਬਰ ਲੱਗਭਗ ਡੇਢ ਮਹੀਨੇ ਤੋਂ ਚਰਚਾਵਾਂ ਦਾ ਵਿਸ਼ਾ ਬਣੀ ਹੋਈ ਹੈ।
ਇਸ ਮਾਮਲੇ ਵਿਚ ਹੁਣ ਸਮਾਣਾ ਮੰਡੀ ਦੇ ਸਰਾਫਾ ਬਾਜ਼ਾਰ ਵਿਚ ਸਥਿਤ ਪਦਮਨੀ ਜਿਉਲਰਜ਼ ਨਾਮ ਦੇ ਮਾਲਕ ਮਾਨਕ ਜਗਤਾਪ ਦੀ ਪਤਨੀ ਸਮੇਤ ਦੋਵੇਂ ਪੁੱਤਰ ਵੀ ਠੱਗੀਆਂ ਦੇ ਦੋਸ਼ਾਂ ਵਿੱਚ ਕਾਨੂੰਨੀ ਸ਼ਿਕੰਜੇ ਅੰਦਰ ਫੱਸ ਗਏ ਹਨ। ਸਮਾਣਾ ਸਿਟੀ ਦੀ ਪੁਲਿਸ ਨੇ ਮਾਨਕ ਜਗਤਾਪ ਦੀ ਪਤਨੀ ਸਵਰਨਾ ਜਗਤਾਪ, ਉਸਦੇ ਪੁੱਤਰ ਸਿੱਧੀ ਵਿਨਾਇਕ ਅਤੇ ਅਮਰੀਕਾ ਬੈਠੇ ਉਸਦੇ ਦੁੱਜੇ ਪੁੱਤਰ ਤ੍ਰਿੰਭਕੇਸ਼ਵਰ ਉਜਗਤਾਪ ਉਰਫ ਰਿੱਧੀ ਵਿਨਾਇਕ ਵਿਰੁੱਧ ਲੋਕਾਂ ਦੇ ਜ਼ੇਵਰ ਅਤੇ ਪੈਸਿਆਂ ਦੀ ਠੱਗੀ ਮਾਰਨ ਅਤੇ ਲੋਕਾਂ ਦਾ ਪੈਸਾ ਤੇ ਸੋਨਾ ਖੁਰਦ ਬੁਰਦ ਕਰਨ ਦੇ ਦੋਸ਼ਾਂ ਅਧੀਨ ਐਫਆਈਆਰ ਦਰਜ਼ ਕਰ ਦਿੱਤੀ ਹੈ।
ਦੱਸਿਆ ਜਾ ਰਿਹਾ ਹੈ ਕਿ ਕਥਿਤ ਠੱਗ ਦੋਸ਼ੀਆਂ ਦੇ ਬਚਾਅ ਲਈ ਸਮਾਣਾ ਤੇ ਪਟਿਆਲਾ ਕੁੱਝ ਹੋਰ ਮਰਾਠੀ ਲੋਕ ਹੱਥ ਪੈਰ ਮਾਰ ਰਹਿ ਹਨ, ਇਹ, ਉਹੀ ਲੋਕ ਹਨ ਜਿਹੜੇ ਕੁਝ ਦੁਕਾਨਦਾਰਾਂ ਤੇ ਹੋਰਾਂ ਦੇ ਪਿੱਠ ਪਿੱਛੇ ਬੜਕਾਂ ਮਾਰਦੇ ਸਨ ਕਿ ਕੋਈ ਉਨ੍ਹਾਂ ਦਾ ਕੁਝ ਨਹੀਂ ਬਿਗਾੜ ਸਕਦੇ, ਇਹੀ ਲੋਕ ਅਖ਼ਬਾਰਾਂ ਵਿੱਚ ਖਬਰਾਂ ਛਾਪਣ ਵਾਲੇ ਪੱਤਰਕਾਰਾਂ ਬਾਰੇ ਪੁੱਠਾ ਸਿੱਧਾ ਬੋਲਦੇ ਸਨ।

ਇੰਨਾ ਹੀ ਨਹੀਂ, ਉਸ ਲਾਪਤਾ ਮਰਾਠੀ ਨੌਜਵਾਨ ਦੀ ਭਾਲ ਉਸਦਾ ਪਿਓ ਘੱਟ ਤੇ ਹੋਰ ਲੋਕ ਜ਼ਿਆਦਾ ਕਰ ਰਹੇ ਹਨ। ਇਹੀ ਲੋਕ ਅਤੇ ਦੋਸ਼ੀ “ਉਲਟਾ ਚੋਰ ਕੋਤਵਾਲ ਕੋ ਡਾਂਟੇ” ਵਾਲੀ ਕਹਾਵਤ ਨੂੰ ਸਿੱਧ ਕਰਕੇ ਕਰੋੜਾਂ ਦੀ ਠੱਗੀ ਮਾਰ ਕੇ ਭੱਜਣ ਵਾਲੇ ਸਿੱਧੀ ਵਿਨਾਇਕ ਦੇ ਲਾਪਤਾ ਹੋਣ ਤੋਂ ਬਾਅਦ ਸਮਾਣਾ ਦੇ ਪੀੜਤ ਲੋਕਾਂ ਨੂੰ ਹੀ ਪੁਲਿਸ ਕੇਸ ਵਿੱਚ ਫਸਾ ਦੇਣ ਦੀਆਂ ਧਮਕੀਆਂ ਦਿੰਦੇ ਸਨ। ਦੋਸ਼ੀਆਂ ਵਿਰੁੱਧ ਪੁਲਿਸ ਕੇਸ ਦਰਜ਼ ਹੋਣ ਤੋਂ ਬਾਅਦ ਲੋਕ ਕਹਿਣ ਲੱਗ ਪਏ ਹਨ …… ” ਹੁਣ ਆਏਗਾ ਊਂਠ ਪਹਾੜ ਹੇਠ…..”।
ਹੁਣ ਦੇਖਣਾ ਹੈ ਕਿ ਦੋਸ਼ੀਆਂ ਨੂੰ ਪੁਲਿਸ ਕਦੋਂ ਗਿਰਫ਼ਤਾਰ ਕਰਕੇ ਲਿਆਂਦੀ ਹੈ ਅਤੇ ਪੀੜ੍ਹਤ ਲੋਕਾਂ ਨੂੰ ਕਿਵੇਂ ਤੇ ਕਦੋਂ ਇਨਸਾਫ਼ ਮਿਲਦਾ ਹੈ।
ਦੱਸ ਦੇਈਏ ਕਿ ਕਈ ਸਾਲ ਪਹਿਲਾਂ ਮਾਨਕ ਮਰਾਠੀ ਦੇ ਨਾਮ ਦਾ ਇੱਕ ਵਿਅਕਤੀ ਮਹਾਰਾਸ਼ਟਰ ਤੋਂ ਸੁਨਿਆਰ ਦਾ ਕੰਮ ਕਰਨ ਲਈ ਸਮਾਣਾ ਸ਼ਹਿਰ ਵਿੱਚ ਆਇਆ ਸੀ ਜਿਸਨੇ ਸਰਾਫਾ ਸਮਾਣਾ ਬਾਜ਼ਾਰ ਵਿੱਚ ਸੋਨੇ ਦਾ ਕੰਮ ਕਰਨ ਲਈ ਦੁਕਾਨ ਕੀਤੀ ਸੀ। ਉਸਦੇ ਖਿਲਾਫ਼ ਕਈ ਸਾਲਾਂ ਤੋਂ ਠੱਗੀ ਠੋਰੀ ਦੀਆਂ ਸ਼ਿਕਾਇਤਾਂ ਆਈਆਂ ਹਨ, ਝੂਠੇ ਕੇਸਾਂ ਦੀਆਂ ਸ਼ਿਕਾਇਤਾਂ, ਧਮਕਾਉਣ, ਲੜਾਈ ਝਗੜਾ ਆਦਿ ਕਰਨ, ਚੈੱਕ ਬਾਉਂਚ ਦੇ ਕੇਸ ਆਦਿ ਸਮੇਤ ਕਈ ਦੀਆਂ ਗੱਲਾਂ ਸੁਣਨ ਨੂੰ ਮਿਲੀਆਂ।
ਹੁਣ ਲੋਕਾਂ ਵਿੱਚ ਚਰਚਾ ਹੈ ਕਿ ਮਾਨਕ ਜ਼ਿਆਦਾ ਘਮੰਡੀ ਹੋ ਚੁੱਕਾ ਸੀ ਅਤੇ ਹੁਣ ਉਸਦੇ ਪਾਪਾਂ ਦਾ ਘੜਾ ਭਰ ਗਿਆ ਸੀ।

ਜ਼ਿਕਰਯੋਗ ਹੈ ਕਿ ਪਿਛਲੇ ਅਗਸਤ ਮਹੀਨੇ ਦੇ ਪਹਿਲੇ ਹਫਤੇ ਵਿੱਚ ਪਟਿਆਲਾ ਤੇ ਸਮਾਣਾ ਦੇ ਬਾਜ਼ਾਰ ਵਿੱਚ ਗੱਲ ਫੈਲੀ ਕਿ ਮਾਨਕ ਜਗਤਾਪ ਦਾ ਲੜਕਾ ਸਿੱਧੀ ਵਿਨਾਇਕ ਕਈ ਲੋਕਾਂ / ਸੁਨਿਆਰਿਆਂ ਤੋਂ ਕਰੋੜਾਂ ਰੁਪਏ ਦਾ ਸੋਨਾ ਤੇ ਪੈਸਾ ਲੈ ਕੇ ਫਰਾਰ ਹੋ ਗਿਆ ਹੈ। ਉਹ ਘਰੋਂ ਚਲਾ ਗਿਆ ਅਤੇ ਉਸ ਨੂੰ ਕੋਈ ਫਤਹਿਪਰ ਤੱਕ ਛੱਡ ਕੇ ਗਿਆ ਅਤੇ ਉਸ ਤੋਂ ਕਿਸੇ ਨਾਲ ਗੱਡੀ ਵਿਚ ਚਲਾ ਗਿਆ ਤੇ ਉਸਨੇ ਵਿਦੇਸ਼ ਰਹਿੰਦੇ ਆਪਣੇ ਭਰਾ ਨਾਲ ਗੱਲ ਵੀ ਕੀਤੀ ਸੀ। ਸ਼ੱਕ ਕੀਤਾ ਗਿਆ ਕਿ ਉਹ ਲੜਕਾ ਆਪਣੇ ਪਿਉ ਤੇ ਪਰਿਵਾਰ ਦੀ ਮਿਲੀਭੁਗਤ ਨਾਲ ਕਰੋੜਾਂ ਦਾ ਸੋਨਾ ਤੇ ਪੈਸਾ ਆਦਿ ਲੈ ਕੇ ਫਰਾਰ ਹੋਇਆ ਹੈ, ਕਿਉਂਕਿ ਉਸਦੇ ਪਿਓ ਨੂੰ ਇੰਨਾ ਫ਼ਿਕਰ ਨਹੀਂ ਲੱਗ ਰਿਹਾ ਸੀ ਜਿੰਨਾ ਫ਼ਿਕਰ ਠੱਗੀ ਦੇ ਸ਼ਿਕਾਰ ਲੋਕਾਂ ਨੂੰ ਹੋਇਆ ਪਿਆ। ਇਸੇ ਕਰਕੇ ਲੋਕਾਂ ਨੂੰ ਸ਼ੱਕ ਹੋਇਆ, ਪ੍ਰੰਤੂ ਮਾਨਕ ਜਗਤਾਪ ਨੇ ਕੋਈ ਰਾਹ ਨਾ ਦਿੱਤਾ, ਸਗੋਂ ਲੋਕਾਂ ਨੂੰ ਧਮਕਾਉਣ ਲੱਗ ਪਿਆ ਕਿ ਜੇਕਰ ਉਸਦੇ ਲੜਕੇ ਨੇ ਕੁਝ ਕਰ ਲਿਆ ਤਾਂ ਉਸਦੇ ਜਿੰਮੇਵਾਰ ਉਹ ਹੋਣਗੇ। ਪੁਲਿਸ ਨੇ ਵੀ ਉਸਦੇ ਲੜਕੇ ਦੀ ਭਾਲ ਕੀਤੀ। ਪਰ, ਉਸਦੀ ਕੋਈ ਜਾਣਕਾਰੀ ਨਹੀਂ ਮਿਲੀ ਸੀ। ਹੁਣ, ਪੁਲਿਸ ਨੇ ਉਸਦੇ ਪਰਿਵਾਰ ਖ਼ਿਲਾਫ਼ ਠੱਗੀ ਦਾ ਪਰਚਾ ਦਰਜ਼ ਕਰ ਲਿਆ। ਕਿਹਾ ਜਾ ਰਿਹਾ ਹੈ ਕਿ ਜੇਕਰ ਉਸਦੇ ਪਰਿਵਾਰਕ ਮੈਂਬਰਾਂ ਦੇ ਨਾਲ ਨਾਲ ਉਸਦੇ ਨੌਕਰਾਂ ਤੇ ਕਾਰੀਗਰਾਂ ਤੋਂ ਵੀ ਪੁਛਗਿੱਛ ਕਰੇ ਤਾਂ ਕਈ ਹੋਰ ਗੱਲਾਂ ਵੀ ਸਾਹਮਣੇ ਆ ਸਕਦੀਆਂ ਹਨ।
ਬਾਕੀ ਹੁਣ ਦੇਖੋ ਕਿ ਅੱਗੇ ਇਸ ਮਾਮਲੇ ਵਿੱਚ ਕੀ ਕੀ ਗੱਲਾਂ ਸਾਹਮਣੇ ਆਉਂਦੀਆਂ ਹਨ।    Newsline Express

Related Articles

Leave a Comment