newslineexpres

Home Chandigarh ???? ਨਾਭਾ ‘ਚ DSP ਦਫਤਰ ਬਾਹਰ ਜ਼ਬਰਦਸਤ ਹੰਗਾਮਾ; ਪੁਲਿਸ ਤੇ ਕਿਸਾਨਾਂ ਵਿਚਾਲੇ ਝੜਪ

???? ਨਾਭਾ ‘ਚ DSP ਦਫਤਰ ਬਾਹਰ ਜ਼ਬਰਦਸਤ ਹੰਗਾਮਾ; ਪੁਲਿਸ ਤੇ ਕਿਸਾਨਾਂ ਵਿਚਾਲੇ ਝੜਪ

by Newslineexpres@1

???? ਨਾਭਾ ‘ਚ DSP ਦਫਤਰ ਬਾਹਰ ਜ਼ਬਰਦਸਤ ਹੰਗਾਮਾ; ਪੁਲਿਸ ਤੇ ਕਿਸਾਨਾਂ ਵਿਚਾਲੇ ਝੜਪ

ਨਾਭਾ/ਪਟਿਆਲਾ, 22 ਸਤੰਬਰ – ਨਿਊਜ਼ਲਾਈਨ ਐਕਸਪ੍ਰੈਸ – ਨਾਭਾ ਵਿੱਚ ਡੀਐਸਪੀ ਮਨਦੀਪ ਕੌਰ ਦੇ ਦਫ਼ਤਰ ਅੱਗੇ ਤਣਾਅਪੂਰਨ ਮਾਹੌਲ ਬਣ ਗਿਆ, ਜਦੋਂ ਕਿਸਾਨਾਂ ਅਤੇ ਪੁਲਿਸ ਵਿਚਕਾਰ ਤਿੱਖੀ ਧੱਕਾ-ਮੁੱਕੀ ਹੋਈ। ਕਿਸਾਨਾਂ ਨੇ ਡੀਐਸਪੀ ਦਫ਼ਤਰ ਦੇ ਬਾਹਰ ਧਰਨਾ ਲਗਾਇਆ ਹੋਇਆ ਸੀ ਅਤੇ ਉਹਨਾਂ ਦੀ ਕੋਸ਼ਿਸ਼ ਸੀ ਕਿ ਡੀਐਸਪੀ ਨੂੰ ਬਾਹਰ ਆ ਕੇ ਉਨ੍ਹਾਂ ਦੀਆਂ ਮੰਗਾਂ ਸੁਣਨ ਲਈ ਰਜ਼ਾਮੰਦ ਕੀਤਾ ਜਾਵੇ।

ਕਿਸਾਨ ਯੂਨੀਅਨ ਨੇ ਪਹਿਲਾਂ ਹੀ 22 ਸਤੰਬਰ ਨੂੰ ਡੀਐਸਪੀ ਦਫ਼ਤਰ ਦੇ ਬਾਹਰ ਪੱਕਾ ਮੋਰਚਾ ਲਗਾਉਣ ਦਾ ਐਲਾਨ ਕੀਤਾ ਸੀ। ਉਨ੍ਹਾਂ ਦਾ ਦੋਸ਼ ਹੈ ਕਿ ਪੁਲਿਸ ਇੱਕ ਆਮ ਆਦਮੀ ਪਾਰਟੀ ਦੇ ਆਗੂ ਦੀ ਹਿਮਾਇਤ ਕਰ ਰਹੀ ਹੈ, ਜਿਸ ਉੱਤੇ ਪਹਿਲਾਂ ਟਰਾਲੀ ਚੋਰੀ ਦਾ ਮਾਮਲਾ ਦਰਜ ਸੀ ਅਤੇ ਜੋ ਜ਼ਮਾਨਤ ‘ਤੇ ਬਾਹਰ ਹੈ। ਕਿਸਾਨਾਂ ਦੀ ਮੰਗ ਸੀ ਕਿ ਉਸ ਆਗੂ ਖ਼ਿਲਾਫ਼ ਹੋਰ ਮੁਕੱਦਮਾ ਦਰਜ ਕੀਤਾ ਜਾਵੇ ਅਤੇ ਮਾਮਲੇ ਦੀ ਨਿਰਪੱਖ ਜਾਂਚ ਹੋਵੇ।

ਧਰਨੇ ਦੌਰਾਨ ਜਦੋਂ ਡੀਐਸਪੀ ਮਨਦੀਪ ਕੌਰ ਆਪਣੇ ਦਫ਼ਤਰ ਤੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕੀਤੀ, ਤਾਂ ਕਿਸਾਨਾਂ ਨੇ ਉਨ੍ਹਾਂ ਨੂੰ ਘੇਰ ਲਿਆ। ਇਸ ਘਿਰਾਓ ਦੇ ਦੌਰਾਨ ਪੁਲਿਸ ਨੇ ਹਲਕਾ ਲਾਠੀਚਾਰਜ ਕੀਤਾ, ਜਿਸ ਕਾਰਨ ਕਈ ਕਿਸਾਨ ਜ਼ਖਮੀ ਹੋ ਗਏ ਅਤੇ ਉਨ੍ਹਾਂ ਦੀਆਂ ਪੱਗਾਂ ਵੀ ਲੱਥ ਗਈਆਂ। ਮੌਕੇ ‘ਤੇ ਹੰਗਾਮਾ ਵੱਧ ਗਿਆ ਅਤੇ ਦਫ਼ਤਰ ਦੇ ਆਲੇ-ਦੁਆਲੇ ਤਣਾਅ ਪੈ ਗਿਆ।

ਕਿਸਾਨਾਂ ਦਾ ਇਹ ਵੀ ਕਹਿਣਾ ਹੈ ਕਿ ਪੁਲਿਸ ਲਗਾਤਾਰ ਉਨ੍ਹਾਂ ਦੀਆਂ ਮੰਗਾਂ ਨੂੰ ਨਜ਼ਰਅੰਦਾਜ਼ ਕਰ ਰਹੀ ਸੀ, ਜਿਸ ਕਾਰਨ ਇਹ ਪ੍ਰਦਰਸ਼ਨ ਜ਼ਰੂਰੀ ਹੋ ਗਿਆ।

Related Articles

Leave a Comment