ਚੰਡੀਗੜ੍ਹ, 22 ਸਤੰਬਰ – ਨਿਊਜ਼ਲਾਈਨ ਐਕਸਪ੍ਰੈਸ– ਹਿਮਾਚਲ ਪ੍ਰਦੇਸ਼ ਦੇ ਲੋਕ ਨਿਰਮਾਣ ਵਿਭਾਗ ਦੇ ਮੰਤਰੀ ਵਿਕਰਮਾਦਿਤਿਆ ਸਿੰਘ ਅਤੇ ਪੰਜਾਬ ਦੀ ਡਾ. ਅਮਰੀਨ ਕੌਰ ਵਿਆਹ ਦੇ ਬੰਧਨ ਵਿੱਚ ਬੱਝ ਗਏ। ਉਨ੍ਹਾਂ ਨੇ ਚੰਡੀਗੜ੍ਹ ਦੇ ਸੈਕਟਰ-11 ਦੇ ਇੱਕ ਗੁਰਦੁਆਰੇ ਵਿੱਚ ਲਾਵਾਂ ਲਈਆਂ। ਸਿਆਸਤ ਵਿੱਚ ਆਉਣ ਤੋਂ ਪਹਿਲਾਂ ਵਿਕਰਮਾਦਿਤਿਆ ਅਕਸਰ ਚੰਡੀਗੜ੍ਹ ਆਉਂਦੇ ਰਹਿੰਦੇ ਸਨ ਅਤੇ ਇਸੇ ਸਮੇਂ ਦੌਰਾਨ ਉਨ੍ਹਾਂ ਦੀ ਅਮਰੀਨ ਨਾਲ ਦੋਸਤੀ ਹੋ ਗਈ। ਇਹ ਦੋਸਤੀ ਲਗਭਗ 8-9 ਸਾਲ ਪੁਰਾਣੀ ਦੱਸੀ ਜਾਂਦੀ ਹੈ ਅਤੇ ਹੁਣ ਵਿਆਹ ਵਿੱਚ ਬਦਲ ਗਈ ਹੈ। ਇਹ ਮੰਤਰੀ ਵਿਕਰਮਾਦਿਤਿਆ ਸਿੰਘ ਦਾ ਦੂਜਾ ਵਿਆਹ ਹੈ। ਉਹ ਆਪਣੀ ਪਹਿਲੀ ਪਤਨੀ ਤੋਂ ਤਲਾਕਸ਼ੁਦਾ ਹਨ।
Newsline Express
