Skip to main content

newslineexpres

Breaking News
Joe Rogan Podcasts You Must Listen
Home Education ???? ਮਾਡਲ ਸਕੂਲ ਦੇ ਵਿਦਿਆਰਥੀਆਂ ਵੱਲੋਂ IIT ਰੋਪੜ ਦਾ ਵਿੱਦਿਅਕ ਦੌਰਾ

???? ਮਾਡਲ ਸਕੂਲ ਦੇ ਵਿਦਿਆਰਥੀਆਂ ਵੱਲੋਂ IIT ਰੋਪੜ ਦਾ ਵਿੱਦਿਅਕ ਦੌਰਾ

by Newslineexpres@1

???? ਮਾਡਲ ਸਕੂਲ ਦੇ ਵਿਦਿਆਰਥੀਆਂ ਵੱਲੋਂ IIT ਰੋਪੜ ਦਾ ਵਿੱਦਿਅਕ ਦੌਰਾ

ਪਟਿਆਲਾ, 20 ਦਸੰਬਰ – ਨਿਊਜ਼ਲਾਈਨ ਐਕਸਪ੍ਰੈਸ –               ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਸੀਨੀਅਰ ਸੈਕੰਡਰੀ ਮਾਡਲ ਸਕੂਲ ਦੇ 46 ਵਿਦਿਆਰਥੀਆਂ ਨੇ ਭਾਰਤੀ ਤਕਨਾਲੋਜੀ ਸੰਸਥਾ (IIT) ਰੋਪੜ ਦਾ ਦੌਰਾ ਕੀਤਾ। ਇਸ ਦੌਰਾਨ ਵਿਦਿਆਰਥੀਆਂ ਨੇ ਇਸ ਵੱਕਾਰੀ ਸੰਸਥਾ ਵਿੱਚ ਚੱਲ ਰਹੀ ਚਾਰ-ਰੋਜ਼ਾ ਅੰਤਰਰਾਸ਼ਟਰੀ ਕਾਨਫਰੰਸ ‘ਭੌਤਿਕ ਵਿਗਿਆਨ ਸਿੱਖਿਆ 2025 (IUPAP)’ ਵਿੱਚ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ।

         ਵਿਦਿਆਰਥੀਆਂ ਦੀ ਅਗਵਾਈ ਅਮੋਲਜੀਤ ਕੌਰ, ਅੰਜੂ ਮਹਿਤਾ, ਜਗਜੀਤ ਸਿੰਘ ਅਤੇ ਸਕੂਲ ਇੰਚਾਰਜ ਸਤਵੀਰ ਸਿੰਘ ਗਿੱਲ ਵੱਲੋਂ ਕੀਤੀ ਗਈ। ਇਸ ਵਿੱਦਿਅਕ ਫੇਰੀ ਦੌਰਾਨ ਵਿਦਿਆਰਥੀਆਂ ਨੂੰ ਪੰਜਾਬੀ ਯੂਨੀਵਰਸਿਟੀ ਦੇ ਸਾਬਕਾ ਵਾਈਸ-ਚਾਂਸਲਰ ਪ੍ਰੋਫੈਸਰ ਅਰਵਿੰਦ ਸਮੇਤ ਖੇਤਰ ਦੇ ਉੱਘੇ ਵਿਗਿਆਨੀਆਂ ਨਾਲ ਵਿਚਾਰ-ਵਟਾਂਦਰਾ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਇਸ ਤੋਂ ਇਲਾਵਾ ਵਿਦਿਆਰਥੀਆਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੇ ਪ੍ਰੋਫੈਸਰ ਬਿੰਦੀਆ ਅਰੋੜਾ ,ਪ੍ਰੋਫੈਸਰ ਮਨਦੀਪ ਸਿੰਘ ਆਈਸਰ ਮੋਹਾਲੀ, ਪ੍ਰੋਫੈਸਰ ਰਾਜੀਵ ਆਹੂਜਾ (ਭੌਤਿਕ ਵਿਗਿਆਨ ਵਿਭਾਗ)  ਡਾਇਰੈਕਟਰ, ਆਈ.ਆਈ.ਟੀ. ਰੋਪੜ ਵਰਗੀਆਂ ਉੱਘੀਆਂ ਸ਼ਖ਼ਸੀਅਤਾਂ ਨਾਲ ਵੀ ਮੁਲਾਕਾਤ ਕਰਕੇ ਗਿਆਨ ਹਾਸਲ ਕੀਤਾ। ਇਸ ਦੌਰਾਨ ਵਿਦਿਆਰਥੀਆਂ ਨੂੰ ਇਤਿਹਾਸਕ ਸਥਾਨ ਸ਼੍ਰੀ ਫ਼ਤਿਹਗੜ੍ਹ ਸਾਹਿਬ ਅਤੇ ਗੁਰਦੁਆਰਾ ਭੱਠਾ ਸਾਹਿਬ ਦੇ ਵੀ ਦਰਸ਼ਨ ਕਰਵਾਏ ਗਏ।

Newsline Express

Related Articles

Leave a Comment