???? ਵੀਰ ਹਕੀਕਤ ਰਾਏ ਸਕੂਲ ਵਿਖੇ ਨਸ਼ਾ ਮੁਕਤੀ ਤੇ ਮੈਡੀਟੇਸ਼ਨ ਸੈਮੀਨਾਰ ਆਯੋਜਿਤ
ਪਟਿਆਲਾ, 22 ਦਸੰਬਰ – ਨਿਊਜ਼ਲਾਈਨ ਐਕਸਪ੍ਰੈਸ – ਵੀਰ ਹਕੀਕਤ ਰਾਏ ਮਾਡਲ ਸੀਨੀਅਰ ਸੈਕੰਡਰੀ ਸਕੂਲ ਵਿਖੇ ਬ੍ਰਹਮ ਕੁਮਾਰੀਜ ਸੇਵਾ ਕੇਂਦਰ ਪਟਿਆਲਾ ਵੱਲੋ ਨਸ਼ਾ ਮੁਕਤੀ ਅਭਿਆਨ ਤਹਿਤ ਨਸ਼ਾ ਮੁਕਤੀ ਤੇ ਮੈਡੀਟੇਸ਼ਨ ‘ਤੇ ਸੈਮੀਨਾਰ ਲਗਾਇਆ ਗਿਆ। ਸਕੂਲ ਪ੍ਰਿੰਸੀਪਲ ਸਰਲਾ ਭਟਨਾਗਰ ਸਮੇਂ ਸਮੇਂ ਤੇ ਵਿਦਿਆਰਥੀਆਂ ਨੂੰ ਜਾਗਰੂਕ ਕਰਨ ਸਬੰਧੀ ਅਜਿਹੇ ਸੈਮੀਨਾਰ ਲਗਵਾਉਂਦੇ ਰਹਿੰਦੇ ਹਨ। ਇਸ ਸੈਮੀਨਾਰ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਨਸ਼ਿਆਂ ਸਬੰਧੀ ਜਾਗਰੂਕ ਕਰਕੇ ਨਸ਼ੇ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰਨਾ ਸੀ। ਇਸ ਮੌਕੇ ਰਾਜੀਵ ਗਰਗ, ਰਿਟਾਇਰਡ ਸੁਪਰਡੈਂਟ ਲੋਕਲ ਬਾਡੀਜ, ਮੈਡਮ ਰੇਨੂ, ਡਾਕਟਰ ਰਮਾ ਵਿਸ਼ੇਸ਼ ਤੌਰ ‘ਤੇ ਮੌਜੂਦ ਰਹੇ। ਉਹਨਾਂ ਨੇ ਵਿਦਿਆਰਥੀਆਂ ਨੂੰ ਬਹੁਮੁੱਲੀ ਜਾਣਕਾਰੀ ਦਿੱਤੀ।ਵਿਦਿਆਰਥੀਆਂ ਨੂੰ ਨਸ਼ੇ ਤੋਂ ਦੂਰ ਰਹਿਣ ਲਈ, ਆਪਣੇ ਆਲੇ ਦੁਆਲੇ ਨੂੰ ਨਸ਼ਿਆਂ ਸੰਬੰਧੀ ਜਾਗਰੂਕ ਕਰਨ ਲਈ ਤੇ ਨਸ਼ੇ ਤਿਆਗਣ ਲਈ ਸੁਚੇਤ ਕੀਤਾ। ਮੈਡੀਟੇਸ਼ਨ ਕਰਵਾ ਕੇ ਉਨਾਂ ਨੇ ਵਿਦਿਆਰਥੀਆਂ ਨੂੰ ਆਤਮਾ ਤੋਂ ਜਾਣੂ ਕਰਵਾਉਂਦਿਆ ਵੱਖ ਵੱਖ ਉਦਾਹਰਨਾਂ ਰਾਹੀਂ ਵਿਦਿਆਰਥੀਆਂ ਨੂੰ ਪੜ੍ਹਾਈ, ਇਕਾਗਰਤਾ ਨਾਲ ਕਰਨ, ਚੰਗੇ ਗੁਣਾਂ ਨੂੰ ਧਾਰਨ ਦੀ ਸਿੱਖਿਆ ਦਿੱਤੀ ਤੇ ਬੁਰੇ ਵਿਚਾਰਾਂ ਦਾ ਤਿਆਗ ਕਰਨ ਲਈ ਪ੍ਰੇਰਿਤ ਕੀਤਾ। ਸੈਮੀਨਾਰ ਵਿੱਚ ਛੇਵੀਂ ਤੋਂ ਦਸਵੀਂ ਕਲਾਸ ਦੇ ਵਿਦਿਆਰਥੀਆਂ ਨੇ ਭਾਗ ਲਿਆ। ਸਕੂਲ ਪ੍ਰਿੰਸੀਪਲ ਸਰਲਾ ਭਟਨਾਗਰ ਦੁਆਰਾ ਸੇਵਾ ਕੇਂਦਰ ਬ੍ਰਹਮ ਕੁਮਾਰੀਜ ਪਟਿਆਲਾ ਵੱਲੋਂ ਆਏ ਮਹਿਮਾਨਾਂ ਦਾ ਵਿਦਿਆਰਥੀਆਂ ਨੂੰ ਬਹੁਮੁੱਲੀ ਤੇ ਨੈਤਿਕ ਸਿੱਖਿਆ ਦੇਣ ਸਬੰਧੀ ਧੰਨਵਾਦ ਕੀਤਾ ਗਿਆ।
Newsline Express
