ਪਟਿਆਲਾ, 16 ਅਪ੍ਰੈਲ – ਨਿਊਜ਼ਲਾਈਨ ਐਕਸਪ੍ਰੈਸ – ਦੇਸ਼ ਵਿੱਚ ਮਣਾਏ ਜਾ ਰਹੇ ਰਾਸ਼ਟਰੀ ਫਾਇਰ ਸੇਫਟੀ ਸਪਤਾਹ ਦੇ ਸਬੰਧ ਵਿੱਚ ਫਸਟ ਏਡ ਸੇਫਟੀ ਸਿਹਤ ਜਾਗਰੂਕਤਾ ਮਿਸ਼ਨ ਵਲੋਂ ਵਿਦਿਆਰਥੀਆਂ ਨੂੰ ਅੱਗ, ਗੈਸਾਂ, ਬਿਜਲੀ ਸ਼ਾਟ ਸਰਕਟ, ਪੀੜਤਾਂ ਨੂੰ ਰੈਸਕਿਯੂ, ਫਸਟ ਏਡ, ਸੀ ਪੀ ਆਰ, ਬਣਾਉਟੀ ਸਾਹ ਕਿਰਿਆ ਕਰਕੇ ਮਰਦਿਆਂ ਨੂੰ ਬਚਾਉਣ ਦੇ ਮੁਕਾਬਲੇ ਵੀਰ ਹਕੀਕਤ ਰਾਏ ਮਾਡਲ ਸਕੂਲ ਪਟਿਆਲਾ ਵਿਖੇ ਪ੍ਰਿੰਸੀਪਲ ਸਰਲਾ ਭਟਨਾਗਰ ਦੀ ਅਗਵਾਈ ਹੇਠ ਕਰਵਾਏ ਗਏ।

ਇਸ ਮੌਕੇ ਪ੍ਰੋਫੈਸਰ ਮਿਗਲਾਨੀ, ਗੁਰਜਾਪ ਸਿੰਘ, ਉਪਕਾਰ ਸਿੰਘ ਅਤੇ ਏ ਐਸ ਆਈ ਰਾਮ ਸਰਨ ਇਸ ਪ੍ਰੋਗਰਾਮ ਦੇ ਜੱਜ ਬਣੇ। ਉਨ੍ਹਾਂ ਕਿਹਾ ਕਿ ਬੱਚਿਆਂ ਨੇ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਜਿਸਦੇ ਸਦਕਾ ਦੂਸਰੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਵੀ ਫਾਇਰ ਸੇਫਟੀ ਫਸਟ ਏਡ ਦੀ ਜਾਣਕਾਰੀ ਮਿਲੀ ਹੈ। ਕਾਕਾ ਰਾਮ ਵਰਮਾ ਨੇ ਦੱਸਿਆ ਕਿ ਟੀਮਾਂ ਅਨੁਸਾਰ ਸੋਨੀ ਪਬਲਿਕ ਸਕੂਲ ਅਤੇ ਵੀਰ ਹਕੀਕਤ ਰਾਏ ਸਕੂਲ ਪਹਿਲੇ, ਸੋਨੀ ਪਬਲਿਕ ਸਕੂਲ ਅਤੇ ਡੈਫੋਡਿਲਜ ਪਬਲਿਕ ਸਕੂਲ ਦੂਜੇ, ਨਿਯੂ ਡੈਡੀਕੇਟਿਡ ਪਬਲਿਕ ਸਕੂਲ ਅਤੇ ਵੀਰ ਹਕੀਕਤ ਰਾਏ ਸਕੂਲ ਤੀਜੇ ਨੰਬਰ ‘ਤੇ ਰਿਹਾ।
