newslineexpres

Joe Rogan Podcasts You Must Listen
Home Latest News ਕੌਂਸਲ ਆਫ ਡਿਪਲੋਮਾ ਇੰਜੀਨੀਅਰਜ਼ ਵੱਲੋਂ 6ਵੇਂ ਪੇਅ-ਕਮਿਸ਼ਨ ਵਿਰੁੱਧ ਰੋਸ ਰੈਲੀ

ਕੌਂਸਲ ਆਫ ਡਿਪਲੋਮਾ ਇੰਜੀਨੀਅਰਜ਼ ਵੱਲੋਂ 6ਵੇਂ ਪੇਅ-ਕਮਿਸ਼ਨ ਵਿਰੁੱਧ ਰੋਸ ਰੈਲੀ

by Newslineexpres@1

ਪਟਿਆਲਾ, 8 ਸਤੰਬਰ ਨਿਊਜ਼ਲਾਈਨ ਐਕਸਪ੍ਰੈਸ ਬਿਊਰੋ – ਕੌਂਸਲ ਆਫ਼ ਡਿਪਲੋਮਾ ਇੰਜੀਨੀਅਰਜ਼ ਵੱਲੋਂ ਪਟਿਆਲਾ ਸ਼ਹਿਰ ‘ਚ ਰੋਸ ਰੈਲੀ ਕੀਤੀ ਗਈ। ਸਰਹਿੰਦ ਰੋਡ ਸਥਿਤ ਅਨਾਜ ਮੰਡੀ ਵਿਖੇ ਇਕੱਤਰਤਾ ਕੀਤੀ ਗਈ ਜਿਸ ਵਿੱਚ ਪੰਜਾਬ ਭਰ ਦੇ ਹਜ਼ਾਰਾਂ ਇੰਜੀਨੀਅਰਾਂ ਅਤੇ ਆਲ ਇੰਡੀਆ ਫੈਡਰੇਸ਼ਨ ਆਫ਼ ਡਿਪਲੋਮਾ ਇੰਜੀਨੀਅਰਜ਼ ਦੀ ਲੀਡਰਸ਼ਿਪ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਈ। ਇਸ ਤੋਂ ਬਾਅਦ ਇਕ ਵਿਸ਼ਾਲ ਰੋਸ ਮਾਰਚ ਵੀ ਕੱਢਿਆ ਗਿਆ। ਇੰਜ. ਸੁਖਮਿੰਦਰ ਸਿੰਘ ਲਵਲੀ ਚੇਅਰਮੈਨ ਅਤੇ ਇੰਜੀ. ਦਵਿੰਦਰ ਸਿੰਘ ਸੇਖੋਂ ਸਕੱਤਰ ਜਨਰਲ ਨੇ ਸਾਂਝੇ ਤੌਰ ‘ਤੇ ਦੱਸਿਆ ਕਿ ਰਾਜ ਦੇ ਸਰਕਾਰੀ ਵਿਭਾਗਾਂ, ਬੋਰਡਾਂ, ਕਾਰਪੋਰੇਸ਼ਨ ਅਤੇ ਤਕਨੀਕੀ ਅਦਾਰਿਆਂ ਅੰਦਰ ਕੰਮ ਕਰਦੇ ਇੰਜੀਨੀਅਰਾਂ ਅੰਦਰ 6ਵੇਂ ਪੰਜਾਬ ਤਨਖਾਹ ਕਮਿਸ਼ਨ ਦੁਆਰਾ ਕੀਤੀਆਂ ਗਈਆਂ ਸਿਫਾਰਸ਼ਾਂ ਪ੍ਰਤੀ ਗਹਿਰਾ ਰੋਸ ਹੈ, ਜਿਸਦੇ ਤਹਿਤ ਦਸੰਬਰ 2011 ਤੋਂ ਜੂਨੀਅਰ ਇੰਜੀਨੀਅਰ ਕਾਡਰ ਨੂੰ ਮਿਲ ਰਹੇ ਤਨਖਾਹ ਅਤੇ ਭੱਤੇ ਘਟਾ ਦਿੱਤੇ ਗਏ ਹਨ। ਦੂਜੇ ਪਾਸੇ, ਜੂਨੀਅਰ ਇੰਜੀਨੀਅਰਾਂ ਨੂੰ ਉਨ੍ਹਾਂ ਦੀ ਫੀਲਡ ਡਿਉਟੀ ਨਿਭਾਉਣ ਲਈ 30 ਲੀਟਰ ਪੈਟਰੋਲ ਪ੍ਰਤੀ ਮਹੀਨੇ ਦੇ ਹਿਸਾਬ ਨਾਲ ਫਿਕਸ ਯਾਤਰਾ ਭੱਤਾ ਵਾਪਸ ਲੈ ਲਿਆ ਗਿਆ ਹੈ, ਇਨ੍ਹਾਂ ਸਿਫਾਰਸ਼ਾਂ ਨੇ ਜੂਨੀਅਰ ਇੰਜੀਨੀਅਰਾਂ, ਸਹਾਇਕ ਇੰਜੀਨੀਅਰਾਂ ਅਤੇ ਉਪ-ਮੰਡਲ ਇੰਜੀਨੀਅਰਾਂ ਦੇ ਕਾਡਰ ‘ਚ ਵਿਆਪਕ ਨਾਰਾਜ਼ਗੀ ਪੈਦਾ ਕੀਤੀ ਹੈ ਅਤੇ ਉਨ੍ਹਾਂ ਵੱਲੋਂ ਪਿਛਲੇ 3 ਮਹੀਨੀਆਂ ਤੋਂ ਰਾਜ ਸਰਕਾਰ ਵਿਰੁੱਧ ਆਪਣਾ ਸਖਤ ਵਿਰੋਧ ਦਰਜ ਕਰਵਾਉਣ ਲਈ ਜ਼ਿਲ੍ਹਾ ਪੱਧਰ, ਜ਼ੋਨ ਪੱਧਰ ਦੇ ਧਰਨੇ ਦਿੱਤੇ ਗਏ ਹਨ। ਪ੍ਰਸ਼ਾਸਨ ਦੇ ਰੋਸ ਅਤੇ ਜੋਸ਼ ਨੂੰ ਦੇਖਦੇ ਹੋਏ ਮੰਤਰੀਆਂ ਦੀ ਸਬ ਕਮੇਟੀ ਨਾਲ 14 ਤਰੀਕ ਦੀ ਮੀਟਿੰਗ ਦਾ ਪੱਤਰ ਵੀ ਜਾਰੀ ਕੀਤਾ ਗਿਆ ਹੈ। ਇਸ ਮੌਕੇ ਨਰਿੰਦਰ ਕੁਮਾਰ, ਕਰਮਜੀਤ ਸਿੰਘ ਬੀਹਲਾ, ਭੁਪਿੰਦਰ ਸਿੰਘ , ਕਰਮਜੀਤ ਸਿੰਘ ਮਾਨ, ਸਤਨਾਮ ਸਿੰਘ ਸਿੱਧੂ, ਪਵਨਦੀਪ ਸਿੰਘ ਸੇਖੋਂ, ਵਿਨੋਦ ਕੁਮਾਰ ਉੱਪਲ ਅਤੇ ਹੋਰ ਹਾਜ਼ਰ ਸਨ।

Related Articles

Leave a Comment