newslineexpres

Home Police ???? ਪੀਸੀਆਰ ’ਚ ਤੈਨਾਤ ਬਲਜਿੰਦਰ ਸਿੰਘ ਏਐਸਆਈ ਤੋਂ ਬਣੇ ਸਬ ਇੰਸਪੈਕਟਰ

???? ਪੀਸੀਆਰ ’ਚ ਤੈਨਾਤ ਬਲਜਿੰਦਰ ਸਿੰਘ ਏਐਸਆਈ ਤੋਂ ਬਣੇ ਸਬ ਇੰਸਪੈਕਟਰ

by Newslineexpres@1

???? ਪੀਸੀਆਰ ’ਚ ਤੈਨਾਤ ਬਲਜਿੰਦਰ ਸਿੰਘ ਏਐਸਆਈ ਤੋਂ ਬਣੇ ਸਬ ਇੰਸਪੈਕਟਰ

ਪਟਿਆਲਾ, 16 ਫਰਵਰੀ – ਨਿਊਜ਼ਲਾਈਨ ਐਕਸਪ੍ਰੈਸ –    ਪੰਜਾਬ ਪੁਲਿਸ ਵਿਚ ਪੀਸੀਆਰ ਵਿਭਾਗ ਪਟਿਆਲਾ ਵਿੱਚ ਤੈਨਾਤ ਏਐਸਆਈ ਬਲਜਿੰਦਰ ਸਿੰਘ ਨੂੰ ਵਿਭਾਗ ਵੱਲੋਂ ਤਰੱਕੀ ਦਿੰਦਿਆਂ ਸਬ ਇੰਸਪੈਕਟਰ ਨਿਯੁਕਤ ਕੀਤਾ ਗਿਆ ਹੈ। ਇਸ ਮੌਕੇ ਉਨ੍ਹਾਂ ਦੀ ਵਰਦੀ ’ਤੇ ਸਿਤਾਰੇ ਲਾ ਕੇ ਅਧਿਕਾਰਕ ਤੌਰ ’ਤੇ ਤਰੱਕੀ ਸੌਂਪੀ ਗਈ।

ਇਸ ਮੌਕੇ ਐਸਐਸਪੀ ਪਟਿਆਲਾ ਵਰੁਣ ਸ਼ਰਮਾ ਨੇ ਬਲਜਿੰਦਰ ਸਿੰਘ ਨੂੰ ਨਵੇਂ ਅਹੁਦੇ ਦੀਆਂ ਵਧਾਈ ਦਿੱਤੀ ਅਤੇ ਉਨ੍ਹਾਂ ਦੀ ਡਿਊਟੀ ਪ੍ਰਤੀ ਨਿਸ਼ਠਾ, ਇਮਾਨਦਾਰੀ ਅਤੇ ਅਨੁਸ਼ਾਸਨ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਕਿਹਾ ਕਿ ਬਲਜਿੰਦਰ ਸਿੰਘ ਨੇ ਪੀਸੀਆਰ ’ਚ ਸੇਵਾ ਨਿਭਾਉਂਦਿਆਂ ਜਨਤਾ ਦੀ ਸੁਰੱਖਿਆ ਅਤੇ ਕਾਨੂੰਨ-ਵਿਵਸਥਾ ਬਣਾਈ ਰੱਖਣ ਵਿੱਚ ਸਰਾਹਣਯੋਗ ਭੂਮਿਕਾ ਨਿਭਾਈ ਹੈ।

ਐਸਐਸਪੀ ਨੇ ਆਸ ਜਤਾਈ ਕਿ ਨਵੇਂ ਅਹੁਦੇ ’ਤੇ ਤੈਨਾਤ ਹੋ ਕੇ ਸਬ ਇੰਸਪੈਕਟਰ ਬਲਜਿੰਦਰ ਸਿੰਘ ਹੋਰ ਵੀ ਜ਼ਿੰਮੇਵਾਰੀ ਨਾਲ ਆਪਣੀ ਡਿਊਟੀ ਨਿਭਾਉਣਗੇ ਅਤੇ ਪੁਲਿਸ-ਜਨਤਾ ਸੰਬੰਧਾਂ ਨੂੰ ਮਜ਼ਬੂਤ ਕਰਨ ਵਿੱਚ ਯੋਗਦਾਨ ਪਾਉਣਗੇ।

ਫ਼ੋਟੋ ਪਟਿਆਲਾ ਵਿੱਚ ਪੰਜਾਬ ਪੁਲਿਸ ਦੇ ਪੀਸੀਆਰ ਵਿਭਾਗ ’ਚ ਤੈਨਾਤ ਬਲਜਿੰਦਰ ਸਿੰਘ ਨੂੰ ਏਐਸਆਈ ਤੋਂ ਸਬ ਇੰਸਪੈਕਟਰ ਤਰੱਕੀ ਮਿਲਣ ’ਤੇ ਐਸਐਸਪੀ ਪਟਿਆਲਾ ਵਰੁਣ ਸ਼ਰਮਾ ਵੱਲੋਂ ਵਰਦੀ ’ਤੇ ਸਿਤਾਰੇ ਲਗਾ ਕੇ ਵਧਾਈ ਦਿੰਦੇ ਹੋਏ। Newsline ਬExpress

Related Articles

Leave a Comment