Skip to main content

newslineexpres

Home Information ???? ਪਟਿਆਲਾ ਦੀ ਐਡੀਸ਼ਨਲ ਜ਼ਿਲ੍ਹਾ ਅਤੇ ਸੈਸ਼ਨ ਕੋਰਟ ਦੀ ਟਰਾਂਸਲੇਟਰ ਮਨਜੀਤ ਕੌਰ ਨੂੰ ਸੇਵਾਮੁਕਤੀ ਮੌਕੇ ਦਿੱਤੀ ਵਿਦਾਇਗੀ ਪਾਰਟੀ

???? ਪਟਿਆਲਾ ਦੀ ਐਡੀਸ਼ਨਲ ਜ਼ਿਲ੍ਹਾ ਅਤੇ ਸੈਸ਼ਨ ਕੋਰਟ ਦੀ ਟਰਾਂਸਲੇਟਰ ਮਨਜੀਤ ਕੌਰ ਨੂੰ ਸੇਵਾਮੁਕਤੀ ਮੌਕੇ ਦਿੱਤੀ ਵਿਦਾਇਗੀ ਪਾਰਟੀ

by Newslineexpres@1

???? ਪਟਿਆਲਾ ਦੀ ਐਡੀਸ਼ਨਲ ਸੈਸ਼ਨ ਕੋਰਟ ਦੀ ਟਰਾਂਸਲੇਟਰ ਮਨਜੀਤ ਕੌਰ ਨੂੰ ਸੇਵਾਮੁਕਤੀ ਮੌਕੇ ਦਿੱਤੀ ਵਿਦਾਇਗੀ ਪਾਰਟੀ

???? ਫੁੱਲਾਂ ਦੇ ਹਾਰ ਅਤੇ ਤੋਹਫ਼ਿਆਂ ਨਾਲ ਕੀਤਾ ਸਨਮਾਨ

ਪਟਿਆਲਾ, 27 ਫ਼ਰਵਰੀ – ਨਿਊਜ਼ਲਾਈਨ ਐਕਸਪ੍ਰੈਸ –           ਪਟਿਆਲਾ ਦੀ ਅਦਾਲਤ ਵਿੱਚ ਲੰਮੇ ਸਮੇਂ ਤੱਕ ਨਿਸ਼ਠਾ ਅਤੇ ਇਮਾਨਦਾਰੀ ਨਾਲ ਸੇਵਾਵਾਂ ਨਿਭਾਉਣ ਵਾਲੀ ਟਰਾਂਸਲੇਟਰ ਸ਼੍ਰੀਮਤੀ ਮਨਜੀਤ ਕੌਰ ਦੀ ਰਿਟਾਇਰਮੈਂਟ ਮੌਕੇ ਗੌਰਵਮਈ ਵਿਦਾਇਗੀ ਸਮਾਰੋਹ ਆਯੋਜਿਤ ਕੀਤਾ ਗਿਆ।
ਇਸ ਮੌਕੇ ਅਦਾਲਤ ਦੇ ਜੱਜ ਸਾਹਿਬਾਨ ਅਤੇ ਸਮੂਹ ਅਦਾਲਤੀ ਸਟਾਫ ਵੱਲੋਂ ਉਨ੍ਹਾਂ ਨੂੰ ਫੁੱਲਾਂ ਦੇ ਹਾਰ ਪਾ ਕੇ ਸਨਮਾਨਿਤ ਕੀਤਾ ਗਿਆ ਅਤੇ ਯਾਦਗਾਰੀ ਤੋਹਫ਼ੇ ਭੇਂਟ ਕੀਤੇ ਗਏ।

ਵਿਦਾਇਗੀ ਸਮਾਰੋਹ ਦੌਰਾਨ ਮਾਣਯੋਗ ਐਡੀਸ਼ਨਲ ਸੈਸ਼ਨ ਜੱਜ ਮਿਸ ਸੁਚੇਤਾ ਅਸ਼ੀਸ਼ ਦੇਵ ਵਲੋਂ ਸ੍ਰੀਮਤੀ ਮਨਜੀਤ ਕੌਰ ਦੀ ਲਗਨ, ਇਮਾਨਦਾਰ ਅਤੇ ਜ਼ਿੰਮੇਵਾਰ ਸੇਵਾ ਦੀ ਖੁੱਲ੍ਹ ਕੇ ਸਰਾਹਣਾ ਕੀਤੀ ਗਈਇਸ ਮੌਕੇ ਅਦਾਲਤ ਦੇ ਕਰਮਚਾਰੀਆਂ ਨੇ ਉਨ੍ਹਾਂ ਦੇ ਚੰਗੇ ਵਿਵਹਾਰ ਦੀ ਪ੍ਰਸੰਸ਼ਾ ਕਰਦਿਆਂ ਉਨ੍ਹਾਂ ਦੇ ਚੰਗੇ ਭਵਿੱਖ ਅਤੇ ਚੰਗੀ ਸਿਹਤ ਲਈ ਸ਼ੁਭਕਾਮਨਾਵਾਂ ਦਿੱਤੀਆਂ। ਕੁਝ ਪਲਾਂ ਲਈ ਕੁਝ ਕਰਮਚਾਰੀ ਭਾਵੁਕ ਹੁੰਦੇ ਵੀ ਦਿਖੇ।

ਇਸ ਮੌਕੇ ‘ਤੇ ਸਮੂਹ ਸਟਾਫ ਵੱਲੋਂ ਪਾਰਟੀ ਕੀਤੀ ਗਈ ਅਤੇ ਸਮਾਰੋਹ ਤੋਂ ਬਾਅਦ ਢੋਲ-ਧਮਾਕੇ ਨਾਲ ਨੱਚ-ਟੱਪ ਕੇ ਸ੍ਰੀਮਤੀ ਮਨਜੀਤ ਕੌਰ ਨੂੰ ਆਦਰ ਸਹਿਤ ਉਨ੍ਹਾਂ ਦੇ ਘਰ ਤੱਕ ਲਿਜਾਇਆ ਗਿਆ, ਜਿੱਥੇ ਘਰ ਪਹੁੰਚਣ ‘ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ, ਰਿਸ਼ਤੇਦਾਰ ਅਤੇ ਪੜੋਸੀ ਪਹਿਲਾਂ ਹੀ ਮਨਜੀਤ ਕੌਰ ਦੇ ਸਵਾਗਤ ਲਈ ਮੌਜੂਦ ਸਨ। ਘਰ ਪਹੁੰਚਣ ’ਤੇ ਵੀ ਉਨ੍ਹਾਂ ਉਤੇ ਗੁਲਾਬ ਦੇ ਫੁੱਲਾਂ ਦੀ ਵਰਖਾ ਕੀਤੀ ਗਈ ਅਤੇ ਢੋਲ ਵਜਾ ਕੇ ਸਵਾਗਤ ਕੀਤਾ ਗਿਆ ਅਤੇ ਨੱਚ-ਟੱਪ ਕੇ ਖੁਸ਼ੀ ਮਨਾਈ ਗਈ। ਇਸ ਰਿਟਾਇਰਮੈਂਟ ਦੀ ਖੁਸ਼ੀ ਵਿੱਚ ਉਨ੍ਹਾਂ ਦੇ ਘਰ ਵੀ ਪਾਰਟੀ ਦਾ ਆਯੋਜਨ ਕੀਤਾ ਗਿਆ।

ਇਸ ਮੌਕੇ ਸ੍ਰੀਮਤੀ ਮਨਜੀਤ ਕੌਰ, ਉਨ੍ਹਾਂ ਦੇ ਪਤੀ ਸ੍ਰੀ ਮੋਹਿੰਦਰ ਪਾਲ ਵਢੇਰਾ ਅਤੇ ਪਰਿਵਾਰਕ ਮੈਂਬਰਾਂ ਨੇ ਸਮੂਹ ਮਹਿਮਾਨਾਂ ਦਾ ਧੰਨਵਾਦ ਕੀਤਾ।

Newsline Express

Related Articles

Leave a Comment