???? ਨਾਭਾ ਦੀ ਸਿਮਰਨਦੀਪ ਕੌਰ ਬਣੀ IAS, UPSC ਨਤੀਜੇ ‘ਚ ਦੇਸ਼ ਭਰ ‘ਚੋਂ 15ਵਾਂ ਸਥਾਨ ਕੀਤਾ ਹਾਸਲ
ਪਟਿਆਲਾ/ਨਾਭਾ, 6 ਮਾਰਚ – ਨਿਊਜ਼ਲਾਈਨ ਐਕਸਪ੍ਰੈਸ – ਯੂਪੀਐਸਸੀ ਸਿਵਲ ਸੇਵਾ ਪ੍ਰੀਖਿਆ 2025 ਦੇ ਨਤੀਜਿਆਂ ਵਿੱਚ ਪਟਿਆਲਾ ਦੇ ਨਾਭਾ ਦੀ ਧੀ ਸਿਮਰਨਦੀਪ ਕੌਰ ਨੇ ਵੱਡਾ ਮਾਅਰਕਾ ਮਾਰਿਆ ਹੈ। ਨਾਭਾ ਦੇ ਪਿੰਡ ਬਿਰੜਵਾਲ ਦੀ ਵਸਨੀਕ ਸਿਮਰਨਦੀਪ ਕੌਰ ਨੇ ਦੇਸ਼ ਭਰ ਵਿਚੋਂ 15ਵਾਂ ਸਥਾਨ ਹਾਸਲ ਕੀਤਾ ਹੈ। ਉਸ ਦੀ ਇਸ ਪ੍ਰਾਪਤੀ ਨਾਲ ਮਾਪਿਆਂ ਤੇ ਪਿੰਡ ਦਾ ਨਾਮ ਰੌਸ਼ਨ ਹੋਇਆ ਹੈ।
ਸਿਮਰਨਦੀਪ ਨੇ ਖਾਲਸਾ ਕਾਲਜ ਤੋਂ ਰਾਜਨੀਤੀ ਸ਼ਾਸਤਰ ਵਿੱਚ ਪੋਸਟ ਗ੍ਰੈਜੂਏਸ਼ਨ ਕੀਤੀ ਅਤੇ ਸਿਮਰਨਦੀਪ ਕੌਰ ਦੀ ਚੌਥੀ ਵਾਰ ਕੋਸ਼ਿਸ਼ ਦੌਰਾਨ ਇਹ ਪ੍ਰੀਖਿਆ ਪਾਸ ਕੀਤੀ ਹੈ। ਇਸ ਮੌਕੇ ਆਈਏਐਸ (IAS) ਸਿਮਰਨਦੀਪ ਕੌਰ ਨੇ ਦੱਸਿਆ ਕਿ ਉਹ ਧਰਤੀ ਨਾਲ ਜੁੜੇ ਰਹਿਣਾ ਚਾਹੁੰਦੀ ਹੈ ਤੇ ਪਿੰਡ ਦੀ ਵਸਨੀਕ ਹੋਣ ਦੇ ਨਾਤੇ ਪੇਂਡੂ ਖੇਤਰ ਲਈ ਕੰਮ ਕਰਨ ਦੀ ਚਾਹਵਾਨ ਹੈ।
Newsline Express
