Skip to main content

newslineexpres

Home Haryana ???? ਪੰਜਾਬ-ਹਰਿਆਣਾ ਬਾਰ ਕੌਂਸਲ ਚੋਣਾਂ ਦੇ ਮੱਦੇਨਜ਼ਰ 16 ਤੋਂ 18 ਮਾਰਚ ਤੱਕ ਅਦਾਲਤਾਂ ‘ਚ “ਨੋ ਵਰਕ-ਡੇ”; ਕੰਮਕਾਜ ਰਹੇਗਾ ਪ੍ਰਭਾਵਿਤ

???? ਪੰਜਾਬ-ਹਰਿਆਣਾ ਬਾਰ ਕੌਂਸਲ ਚੋਣਾਂ ਦੇ ਮੱਦੇਨਜ਼ਰ 16 ਤੋਂ 18 ਮਾਰਚ ਤੱਕ ਅਦਾਲਤਾਂ ‘ਚ “ਨੋ ਵਰਕ-ਡੇ”; ਕੰਮਕਾਜ ਰਹੇਗਾ ਪ੍ਰਭਾਵਿਤ

by Newslineexpres@1

???? ਪੰਜਾਬ-ਹਰਿਆਣਾ ਬਾਰ ਕੌਂਸਲ ਚੋਣਾਂ ਦੇ ਮੱਦੇਨਜ਼ਰ 16 ਤੋਂ 18 ਮਾਰਚ ਤੱਕ ਅਦਾਲਤਾਂ ‘ਚ “ਨੋ ਵਰਕ-ਡੇ”; ਕੰਮਕਾਜ ਰਹੇਗਾ ਪ੍ਰਭਾਵਿਤ

ਪਟਿਆਲਾ, 16 ਮਾਰਚ – ਨਿਊਜ਼ਲਾਈਨ ਐਕਸਪ੍ਰੈਸ –     ਪੰਜਾਬ ਅਤੇ ਹਰਿਆਣਾ ਬਾਰ ਕੌਂਸਲ ਦੀਆਂ ਚੋਣਾਂ ਦੇ ਮੱਦੇਨਜ਼ਰ ਡਿਸਟ੍ਰਿਕਟ ਬਾਰ ਐਸੋਸੀਏਸ਼ਨ ਪਟਿਆਲਾ ਵੱਲੋਂ 16 ਮਾਰਚ ਤੋਂ 18 ਮਾਰਚ 2026 ਤੱਕ “ਨੋ ਵਰਕ-ਡੇ” ਮਨਾਉਣ ਦਾ ਫੈਸਲਾ ਕੀਤਾ ਗਿਆ ਹੈ। ਇਹ ਫੈਸਲਾ ਬਾਰ ਦੇ ਪ੍ਰਧਾਨ ਐਡਵੋਕੇਟ ਮਨਵੀਰ ਸਿੰਘ ਟਿਵਾਣਾ ਦੀ ਅਗਵਾਈ ਹੇਠ ਹੋਈ ਐਮਰਜੈਂਸੀ ਮੀਟਿੰਗ ਵਿੱਚ ਸਰਵਸੰਮਤੀ ਨਾਲ ਲਿਆ ਗਿਆ।
ਜਾਣਕਾਰੀ ਅਨੁਸਾਰ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਬਾਰ ਕੌਂਸਲ ਦੀਆਂ ਚੋਣਾਂ 17 ਅਤੇ 18 ਮਾਰਚ ਨੂੰ ਹੋਣ ਜਾ ਰਹੀਆਂ ਹਨ। ਇਸ ਦੇ ਮੱਦੇਨਜ਼ਰ ਵਕੀਲਾਂ ਨੂੰ ਆਪਣੇ ਵੋਟ ਦਾ ਅਧਿਕਾਰ ਵਰਤਣ ਲਈ ਸੁਵਿਧਾ ਪ੍ਰਦਾਨ ਕਰਨ ਵਾਸਤੇ ਇਹ ਫੈਸਲਾ ਲਿਆ ਗਿਆ ਹੈ।
ਡਿਸਟ੍ਰਿਕਟ ਬਾਰ ਐਸੋਸੀਏਸ਼ਨ ਵੱਲੋਂ ਸਾਰੇ ਨਿਆਂਇਕ ਅਧਿਕਾਰੀਆਂ, ਰਿਵੈਨਿਊ ਕੋਰਟਾਂ, MSME ਕੋਰਟ, ਜ਼ਿਲ੍ਹਾ ਖਪਤਕਾਰ ਫੋਰਮ, PLA ਪਟਿਆਲਾ ਅਤੇ ਲੇਬਰ ਕੋਰਟ ਸਮੇਤ ਹੋਰ ਸੰਬੰਧਤ ਅਧਿਕਾਰੀਆਂ ਨੂੰ ਬੇਨਤੀ ਕੀਤੀ ਗਈ ਹੈ ਕਿ 16 ਤੋਂ 18 ਮਾਰਚ ਤੱਕ ਬਾਰ ਮੈਂਬਰਾਂ ਨਾਲ ਸੰਬੰਧਿਤ ਕੇਸਾਂ ਨੂੰ ਕਿਸੇ ਹੋਰ ਤਾਰੀਖ ਲਈ ਮੁਲਤਵੀ ਕੀਤਾ ਜਾਵੇ ਅਤੇ ਇਸ ਦੌਰਾਨ ਕੋਈ ਵੀ ਵਿਰੋਧੀ ਹੁਕਮ ਜਾਰੀ ਨਾ ਕੀਤਾ ਜਾਵੇ।   Newsline Express

Related Articles

Leave a Comment