newslineexpres

Home ਮੁੱਖ ਪੰਨਾ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨਾਲ ਭਾਰਤ ਵਿਚ ਪੋਲੈਂਡ ਦੇ ਰਾਜਦੂਤ ਪੋ੍ਰਫੈਸਰ ਏਡਮ ਬਰਕੋਵਸਕੀ ਨੇ ਕੀਤੀ ਮੁਲਾਕਾਤ

ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨਾਲ ਭਾਰਤ ਵਿਚ ਪੋਲੈਂਡ ਦੇ ਰਾਜਦੂਤ ਪੋ੍ਰਫੈਸਰ ਏਡਮ ਬਰਕੋਵਸਕੀ ਨੇ ਕੀਤੀ ਮੁਲਾਕਾਤ

by Newslineexpres@1

ਚੰਡੀਗੜ੍ਹ, 14 ਸਤੰਬਰ – ਨਿਊਜ਼ਲਾਈਨ ਐਕਸਪ੍ਰੈਸ ਬਿਊਰੋ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨਾਲ ਭਾਰਤ ਵਿਚ ਪੋਲੈਂਡ ਦੇ ਰਾਜਦੂਤ ਪੋ੍ਰਫੈਸਰ ਏਡਮ ਬਰਕੋਵਸਕੀ ਨੇ ਅੱਜ ਇੱਥੇ ਮੁੱਖ ਮੰਤਰੀ ਦਫਤਰ ਵਿਚ ਸ਼੍ਰਿਸ਼ਟਾਚਾਰ ਮੁਲਾਕਾਤ ਕੀਤੀ। ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਜੇਪੀ ਦਲਾਲ ਵੀ ਇਸ ਮੋਕੇ ‘ਤੇ ਮੌਜੂਦ ਰਹੇ।
ਮੀਟਿੰਗ ਦੌਰਾਨ, ਪੋਲੈਂਡ ਸਰਕਾਰ ਦੇ ਸਹਿਯੋਗ ਨਾਲ ਭਾਰਤ, ਵਿਸ਼ੇਸ਼ ਰੂਪ ਨਾਲ ਹਰਿਆਣਾ ਦੇ ਲਈ ਵੱਖ-ਵੱਖ ਵਿਕਾਸ ਖੇਤਰਾਂ ਦੀ ਪਹਿਚਾਣ ਕਰਨ ਅਤੇ ਨਿਵੇਸ਼ ਨੂੰ ਲੈ ਕੇ ਵਿਆਪਕ ਚਰਚਾ ਹੋਈ। ਇਸ ਮੌਕੇ ‘ਤੇ ਮੁੱਖ ਮੰਤਰੀ ਨੇ ਪੋ੍ਰਫੈਸਰ ਏਡਮ ਬਰਕੋਵਸਕੀ ਨੂੰ ਫਰੀਦਾਬਾਦ ਵਿਚ ਹੋਣ ਵਾਲੇ ਸੂਰਜਕੁੰਡ ਕੌਮਾਂਤਰੀ ਸ਼ਿਲਪ ਮੇਲਾ-2023 ਦੇ ਪਾਰਟਨਰ ਦੇਸ਼ ਬਨਣ ਦੇ ਲਈ ਵੀ ਸੱਦਾ ਦਿੱਤਾ।
ਹਰਿਆਣਾ ਵਿਚ ਨਿਵੇਸ਼ ਕਰਨ ਦੀ ਦਿਸ਼ਾ ਵਿਚ ਦਿਲਚਸਪੀ ਵਿਅਕਤ ਕਰਦੇ ਹੋਏ ਪੋ੍ਰਫੈਸਰ ਏਡਮ ਬਰਕੋਵਸਕੀ ਨੇ ਸੋਨੀਪਤ ਅਤੇ ਰੋਹਤਕ ਵਿਚ ਸਥਾਪਿਤ ਕੀਤੇ ਜਾ ਰਹੇ ਮੇਗਾ ਫੂਡ ਪਾਰਕਾਂ ਵਿਚ ਨਿਵੇਸ਼ ਦੀ ਸੰਭਾਵਨਾਵਾਂ ਤਲਾਸ਼ਣ ਦੇ ਲਈ ਹਰਿਆਣਾ ਸਰਕਾਰ ਨਾਲ ਸਹਿਯੋਗ ਦੀ ਮੰਗ ਕੀਤੀ। ਉਨ੍ਹਾਂ ਨੇ ਕਿਹਾ ਕਿ ਪੋਲਂੈਡ ਪਹਿਲਾਂ ਤੋਂ ਹੀ ਖੁਰਾਕ ਵਪਾਰ ਅਤੇ ਉਦਯੋਗ ਦੇ ਖੇਤਰ ਵਿਚ ਹਰਿਆਣਾ ਸਰਕਾਰ ਨਾਲ ਸਹਿਯੋਗ ਕਰਨ ਦੇ ਲਈ ਵਿਚਾਰ ਕਰ ਰਿਹਾ ਹੈ। ਇਸ ਲਈ ਇਹ ਮੇਗਾ ਫੂਡ ਪਾਰਕ ਪੋਲੈਂਡ ਦੇ ਨਿਵੇਸ਼ਕਾਂ ਦੇ ਲਈ ਵਪਾਰ ਦਾ ਇਕ ਵੱਡਾ ਮੌਕਾ ਬਣ ਸਕਦਾ ਹੈ।
ਪੋ੍ਰਫੈਸਰ ਏਡਮ ਬਰਕੋਵਸਕੀ ਨੇ ਹਰਿਆਣਾ ਨਾਲ ਬਾਗਬਾਨੀ ਅਤੇ ਖੇਤੀਬਾੜੀ ਉਤਪਾਦਾਂ ਦੇ ਨਿਰਯਾਤ ਵਿਚ ਸ਼ਹਿਰੀ ਦਿਲਚਸਪੀ ਦਿਖਾਈ। ਇਸ ਤੋਂ ਇਲਾਵਾ, ਸ੍ਰੀ ਮਨੋਹਰ ਲਾਲ ਦੀ ਅਗਵਾਈ ਵਿਚ ਰਾਜ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਵੱਖ-ਵੱਖ ਫਲੈਗਸ਼ਿਪ ਪੋ੍ਰਗ੍ਰਾਮਾਂ ਅਤੇ ਪਹਿਲਾਂ ਵਿਚ ਵੀ ਆਪਣੀ ਦਿਲਚਸਪੀ ਦਿਖਾਈ।
ਪੋ੍ਰਫੈਸਰ ਏਡਮ ਬਰਕੋਵਸਕੀ ਨੇ ਹਰਿਆਣਾ ਵਿਚ ਵਿਦੇਸ਼ੀ ਨਿਵੇਸ਼ਕਾਂ ਨੂੰ ਖਿੱਚਣ ਲਈ ਅਨੁਕੂਲ ਮਾਹੌਲ ਅਤੇ ਉਦਯੋਗਿਕ ਅਨੁਕੂਲ ਨੀਤੀ ਪ੍ਰਦਾਨ ਕਰਨ ਦੇ ਲਈ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਦੀ ਸ਼ਲਾਘਾ ਕੀਤੀ ਅਤੇ ਹਰਿਆਣਾ ਵਿਚ ਨਿਵੇਸ਼ ਕਰਨ ਵਿਚ ਵੀ ਡੁੰਘੀ ਦਿਲਚਸਪੀ ਦਿਖਾਈ।
ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਪ੍ਰੋਫੈਸਰ ਏਡਮ ਬਰਕੋਵਸਕੀ ਨੂੰ ਭਰੋਸਾ ਦਿੱਤਾ ਕਿ ਪੋਲੈਂਡ ਅਤੇ ਹਰਿਆਣਾ ਦੇ ਵਿਚ ਦੋਪੱਖੀ ਸਬੰਧਾਂ ਨੂੰ ਹੋਰ ਮਜਬੂਤ ਕਰਨ ਦੀ ਦਿਸ਼ਾ ਵਿਚ ਹਰਿਆਦਾ ਸਰਕਾਰ ਵੱਲੋਂ ਹਰੇਕ ਖੇਤਰ ਵਿਚ ਪੂਰਾ ਸਹਿਯੋਗ ਦਿੱਤਾ ਜਾਵੇਗਾ।
ਇਸ ਤੋਂ ਇਲਾਵਾ, ਪੋਲੈਂਡ ਅਤੇ ਭਾਰਤ ਵਿਸ਼ੇਸ਼ ਰੂਪ ਨਾਲ ਹਰਿਆਣਾ ਦੇ ਨਾਲ ਦੋਪੱਖੀ ਸਬੰਧਾਂ ਨੂੰ ਮਜਬੂਤ ਕਰਨ ਦੀ ਦਿਸ਼ਾ ਵਿਚ ਮੁੱਖ ਮੰਤਰੀ ਅਤੇ ਪ੍ਰੋਫੈਸਰ ਏਡਮ ਬਰਕੋਵਸਕੀ ਦੋਨੋਂ ਨੇ ਸਿਖਿਆ, ਖੇਤੀਬਾੜੀ, ਕੌਸ਼ਲ ਸਿਖਲਾਈ ਅਤੇ ਸੈਰ-ਸਪਾਟਾ ਦੇ ਖੇਤਰ ਵਿਚ ਮਾਹਰਤਾ ਸਾਂਝੀ ਕਰਨ ਦੇ ਨਾਲ-ਨਾਲ ਅਧਿਆਪਕ-ਵਿਦਿਆਰਥੀ ਅਤੇ ਸਭਿਆਚਾਰਕ ਆਦਾਨ-ਪ੍ਰਦਾਨ ਪੋ੍ਰਗ੍ਰਾਮਾਂ ਦੇ ਲਈ ਸਮਝੌਤਾ ਮੈਮੋ ‘ਤੇ ਹਸਤਾਖਰ ਕਰਨ ਦੀ ਸੰਭਾਵਨਾਵਾਂ ਤਾਲਸ਼ਨ ‘ਤੇ ਵੀ ਸਹਿਮਤੀ ਵਿਅਕਤ ਕੀਤੀ।
ਮੁੱਖ ਮੰਤਰੀ ਨੇ ਪ੍ਰੋਫੈਸਰ ਏਡਮ ਬਰਕੋਵਸਕੀ ਨੂੰ ਜਾਣੁੰ ਕਰਵਾਇਆ ਕਿ ਹਰਿਆਣਾ ਨੂੰ ਖੇਡ ਹੱਬ ਵਜੋ ਵਿਕਸਿਤ ਕਰਨ, ਉਦਯੋਗਾਂ ਦੇ ਲਈ ਅਨੁਕੂਲ ਮਾਹੌਲ ਬਨਾਉਣ ਅਤੇ ਕੌਸ਼ਲ ਵਿਕਾਸ ਨੂੰ ਪੋ੍ਰਤਸਾਹਨ ਦੇਣ ਲਈ ਰਾਜ ਸਰਕਾਰ ਵੱਲੋਂ ਅਭਿਨਵ ਅਤੇ ਸੁਧਾਰਾਤਮਕ ਕਦਮ ਚੁੱਕੇ ਗਏ ਹਨ।
ਹਰੇਕ ਯੁਵਾ ਦਾ ਕੌਸ਼ਲ ਵਿਕਾਸ ਯਕੀਨੀ ਕਰਨ ਦੇ ਲਈ ਦੇਸ਼ ਦਾ ਪਹਿਲੀ ਕੌਸ਼ਲ ਯੂਨੀਵਰਸਿਟੀ ਸ੍ਰੀ ਵਿਸ਼ਵਕਰਮਾ ਕੌਸ਼ਲ ਯੂਨੀਵਰਸਿਟੀ ਪਲਵਲ ਵਿਚ ਖੋਲੀ ਗਈ ਹੈ। ਇਸ ਤੋਂ ਇਲਾਵਾ, ਹਰਿਆਣਾ ਨੂੰ ਸਪੋਰਟਸ ਹੱਬ ਵਜੋ ਵਿਕਸਿਤ ਕਰਨ ਦੇ ਲਈ ਹਰਿਆਣਾ ਵਿਚ ਸਪੋਰਟਸ ਯੂਨੀਵਰਸਿਟੀ ਵੀ ਸਥਾਪਿਤ ਕੀਤੀ ਜਾ ਰਹੀ ਹੈ। ਉਦਯੋਗਿਕ ਇਕਾਈਆਂ ਸਥਾਪਿਤ ਕਰਨ ਦੇ ਲਈ ਨਿਵੇਸ਼ਕਾਂ ਨੂੰ ਸੁਗਮਤਾ ਨਾਲ ਸਾਰੀ ਤਰ੍ਹਾ ਦੇ ਕਲੀਅਰੇਂਸ ਪ੍ਰਦਾਨ ਕਰਨ ਤਹਿਤ ਸਿੰਗਲ ਵਿੰਡੋਂ ਕਲੀਅਰੇਂਸ ਸਿਸਟਮ ਸਥਾਪਿਤ ਕੀਤੀ ਗਈ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਗੋ ਗਲੋਬਲ ਅਪ੍ਰੋਚ ਰਾਹੀਂ ਵਿਸ਼ਵ ਮਾਨਚਿੱਤਰ ‘ਤੇ ਨਿਵੇਸ਼ ਦੇ ਲਈ ਉਪਯੁਕਤ ਡੇਸਟੀਨੇਸ਼ਨ ਰੂਪ ਵਿਚ ਹਰਿਆਣਾ ਦੀ ਪਹਿਚਾਨ ਬਨਾਉਣ ਦੇ ਲਈ ਰਾਜ ਸਰਕਾਰ ਨੇ ਕਈ ਕ੍ਰਾਂਤੀਕਾਰੀ ਕਦਮ ਚੁੱਕੇ ਹਨ।
ਮੁੱਖ ਮੰਤਰੀ ਨੇ ਭਾਰਤ ਵਿਚ ਪੋਲਂੈਡ ਦੇ ਰਾਜਦੂਤ ਨੂੰ ਰਾਜ ਸਰਕਾਰ ਦੀ ਮਹਤੱਵਕਾਂਸ਼ੀ ਪਰਿਵਾਰ ਪਹਿਚਾਣ ਪੱਤਰ (ਪੀਪੀਪੀ) ਯੋਜਨਾ ਨਾਲ ਜਾਣੂੰ ਕਰਵਾਇਆ ਅਤੇ ਕਿਹਾ ਕਿ ਪੀਪੀਪੀ ਦਾ ਉਦੇਸ਼ ਸਰਕਾਰ-ਨਾਗਰਿਕ ਸਬੰਧਾਂ ਵਿਚ ਬਦਲਾਅ ਲਿਆਉਣਾ ਹੈ। ਉਨ੍ਹਾਂ ਨੇ ਕਿਹਾ ਕਿ ਪੀਪੀਪ ਦੇ ਤਹਿਤ ਇਕ ਪ੍ਰਣਾਲੀ ਬਣਾਈ ਗਈ ਹੈ ਜਿਸ ਵਿਚ ਹਰੇਕ ਪਰਿਵਾਰ ਨੂੰ ਇਕ ਇਕਾਈ ਦੇ ਰੂਪ ਵਿਚ ਪਹਿਚਾਣਿਆ ਜਾਵੇਗਾ। ਰਾਜ ਸਰਕਾਰ ਯੋਜਨਾ ਦੇ ਤਹਿਤ ਸਾਰੀ ਭਲਾਈਕਾਰੀ ਯੋਜਨਾਵਾਂ ਦਾ ਲਾਭ ਯੋਗ ਨਾਗਰਿਕਾਂ ਨੂੰ ਉਨ੍ਹਾਂ ਦੇ ਘਰਾਂ ‘ਤੇ ਉਪਲਬਧ ਕਰਵਾਏਗੀ।
ਮੁੱਖ ਮੰਤਰੀ ਨੇ ਕਿਹਾ ਕਿ ਰਾਜ ਸਰਕਾਰ ਨੇ ਵਿਦੇਸ਼ ਸਹਿਯੋਗ ਵਿਭਾਗ ਸਥਾਪਿਤ ਕੀਤਾ ਹੈ, ਜੋ ਗੋ-ਗਲੋਬਲ ਏਪੋ੍ਰਚ ਰਾਹੀਂ ਹਰਿਆਣਾ ਨੂੰ ਗਲੋਬਲ ਇਕੋਨਾਮੀ ਬਨਾਉਣ ਅਤੇ ਹਰਿਆਣਾ ਨੂੰ ਵਿਸ਼ਵ ਬ੍ਰਾਂਡ ਵਜੋ ਸਥਾਪਿਤ ਕਰਨ ਲਈ ਪੁਰੀ ਦੁਨੀਆ ਵਿਚ ਨਿਵੇਸ਼ਕਾਂ ਦੀ ਪਹਿਚਾਣ ਕਰਨ ਦੇ ਲਈ ਲਗਾਤਾਰ ਕੰਮ ਕਰ ਰਹੀ ਹੈ।
ਇਸ ਮੌਕੇ ‘ਤੇ ਮੁੱਖ ਮੰਤਰੀ ਦੇ ਮੁੱਖ ਪ੍ਰਧਾਨ ਸਕੱਤਰ ਡੀਐਸ ਢੇਸੀ, ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਵੀ. ਉਮਾਸ਼ੰਕਰ, ਵਿਦੇਸ਼ ਸਹਿਯੋਗ ਵਿਭਾਗ ਦੇ ਪ੍ਰਧਾਨ ਸਕੱਤਰ ਯੋਗੇਂਦਰ ਚੌਧਰੀ, ਵਿਦੇਸ਼ ਸਹਿਯੋਗ ਵਿਭਾਗ ਦੇ ਮਹਾਨਿਦੇਸ਼ਕ ਅਨੰਤ ਪ੍ਰਕਾਸ਼ ਪਾਂਡੇ ਅਤੇ ਸਲਾਹਕਾਰ ਵਿਦੇਸ਼ ਸਹਿਯੋਗ ਵਿਭਾਗ ਪਵਨ ਚੌਧਰੀ ਮੌਜੂਦ ਸਨ।

Related Articles

Leave a Comment