Skip to main content

newslineexpres

Breaking News
Joe Rogan Podcasts You Must Listen
Home AAP ???? ਡਾ. ਬਲਬੀਰ ਸਿੰਘ ਵੱਲੋਂ ਰੋਹਟਾ ਸਾਹਿਬ ਤੇ ਪਿੰਡ ਲੌਟ ਦੇ ਸਕੂਲਾਂ ‘ਚ ਨਵੀਆਂ ਲੇਬੋਟਰੀਆ ਦੇ ਉਦਘਾਟਨ

???? ਡਾ. ਬਲਬੀਰ ਸਿੰਘ ਵੱਲੋਂ ਰੋਹਟਾ ਸਾਹਿਬ ਤੇ ਪਿੰਡ ਲੌਟ ਦੇ ਸਕੂਲਾਂ ‘ਚ ਨਵੀਆਂ ਲੇਬੋਟਰੀਆ ਦੇ ਉਦਘਾਟਨ

by Newslineexpres@1

???? ਡਾ. ਬਲਬੀਰ ਸਿੰਘ ਵੱਲੋਂ ਰੋਹਟਾ ਸਾਹਿਬ ਤੇ ਪਿੰਡ ਲੌਟ ਦੇ ਸਕੂਲਾਂ ‘ਚ ਨਵੀਆਂ ਲੇਬੋਟਰੀਆ ਦੇ ਉਦਘਾਟਨ

???? ਪਿੰਡਾਂ ਦੇ ਸਕੂਲ ਵੀ ਬਣ ਰਹੇ ਸਮਾਰਟ ਸਿੱਖਿਆ ਕੇਂਦਰ  – ਡਾ ਬਲਬੀਰ ਸਿੰਘ

ਭਾਦਸੋਂ/ਲੌਟ, 8 ਮਈ : ਨਿਊਜ਼ਲਾਈਨ ਐਕਸਪ੍ਰੈਸ –       ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਪਟਿਆਲਾ ਦਿਹਾਤੀ ਹਲਕੇ ਦੇ ਪਿੰਡ ਰੋਹਟਾ ਸਾਹਿਬ ਅਤੇ ਲੌਟ ਵਿਖੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲਾਂ ਵਿੱਚ ਨਵੀਂ ਤਕਨਾਲੋਜੀ ਨਾਲ ਲੈਸ ਆਧੁਨਿਕ ਕੰਪਿਊਟਰ ਲੈਬਾਂ ਅਤੇ ਸਾਇੰਸ ਲੈਬਾਂ ਦਾ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦਾ ਮੁੱਖ ਉਦੇਸ਼ ਹੈ ਕਿ ਪਿੰਡਾਂ ਦੇ ਹਰ ਬੱਚੇ ਨੂੰ ਸ਼ਹਿਰੀ ਖੇਤਰਾਂ ਦੇ ਬਰਾਬਰ ਗੁਣਵੱਤਾ ਭਰੀ, ਆਧੁਨਿਕ ਅਤੇ ਤਕਨਾਲੋਜੀ ਆਧਾਰਿਤ ਸਿੱਖਿਆ ਪ੍ਰਦਾਨ ਕੀਤੀ ਜਾਵੇ। ਡਾ. ਬਲਬੀਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਸਿੱਖਿਆ ਪ੍ਰਣਾਲੀ ਨੂੰ ਨਵੀਂ ਦਿਸ਼ਾ ਦੇਣ ਲਈ ਲਗਾਤਾਰ ਯਤਨਸ਼ੀਲ ਹੈ। ਸਰਕਾਰੀ ਸਕੂਲਾਂ ਨੂੰ ਸਮਾਰਟ ਕਲਾਸਰੂਮਾਂ, ਕੰਪਿਊਟਰ ਲੇਬੋਟਰੀਆਂ ਅਤੇ ਵਿਗਿਆਨਕ ਉਪਕਰਣਾਂ ਨਾਲ ਸਜਾਇਆ ਜਾ ਰਿਹਾ ਹੈ, ਤਾਂ ਜੋ ਵਿਦਿਆਰਥੀਆਂ ਨੂੰ ਪ੍ਰੈਕਟੀਕਲ ਗਿਆਨ ਅਤੇ ਡਿਜੀਟਲ ਯੁੱਗ ਦੀਆਂ ਲੋੜਾਂ ਅਨੁਸਾਰ ਤਿਆਰ ਕੀਤਾ ਜਾ ਸਕੇ।



ਸਿਹਤ ਮੰਤਰੀ ਨੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਸਿਰਫ਼ ਕਿਤਾਬੀ ਸਿੱਖਿਆ ਕਾਫ਼ੀ ਨਹੀਂ ਹੈ, ਸਗੋਂ ਵਿਗਿਆਨਕ ਸੋਚ, ਤਕਨਾਲੋਜੀ ਦੀ ਸਮਝ ਅਤੇ ਹੁਨਰਮੰਦ ਸਿੱਖਿਆ ਦੀ ਬਹੁਤ ਜ਼ਰੂਰਤ ਹੈ। ਇਹ ਨਵੀਆਂ ਲੈਬਾਂ ਵਿਦਿਆਰਥੀਆਂ ਨੂੰ ਪ੍ਰਯੋਗਾਤਮਕ ਸਿੱਖਿਆ ਦੇਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣਗੀਆਂ ਅਤੇ ਉਨ੍ਹਾਂ ਦੇ ਭਵਿੱਖ ਨੂੰ ਹੋਰ ਮਜ਼ਬੂਤ ਬਣਾਉਣਗੀਆਂ। ਓਹਨਾ ਕਿਹਾ ਕਿ ਸਰਕਾਰ ਦਾ ਸੁਪਨਾ ਹੈ ਕਿ ਕੋਈ ਵੀ ਬੱਚਾ ਸਿਰਫ਼ ਇਸ ਲਈ ਪਿੱਛੇ ਨਾ ਰਹੇ ਕਿਉਂਕਿ ਉਹ ਪਿੰਡ ਵਿੱਚ ਰਹਿੰਦਾ ਹੈ। ਹਰ ਬੱਚੇ ਨੂੰ ਬਰਾਬਰ ਮੌਕੇ ਮਿਲਣੇ ਚਾਹੀਦੇ ਹਨ। ਇਸ ਲਈ ਸਿੱਖਿਆ ਖੇਤਰ ਵਿੱਚ ਵੱਡੇ ਪੱਧਰ ‘ਤੇ ਸੁਧਾਰ ਕੀਤੇ ਜਾ ਰਹੇ ਹਨ।

ਇਸ ਮੌਕੇ ਸਥਾਨਕ ਪਿੰਡ ਵਾਸੀਆਂ, ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਸਰਕਾਰ ਦੇ ਇਸ ਕਦਮ ਦੀ ਸਰਾਹਨਾ ਕੀਤੀ ਅਤੇ ਕਿਹਾ ਕਿ ਇਹ ਸਹੂਲਤਾਂ ਪਿੰਡਾਂ ਦੇ ਬੱਚਿਆਂ ਲਈ ਨਵੇਂ ਮੌਕੇ ਪੈਦਾ ਕਰਨਗੀਆਂ। ਡਾ. ਬਲਬੀਰ ਸਿੰਘ ਨੇ ਭਰੋਸਾ ਦਿਵਾਇਆ ਕਿ ਪੰਜਾਬ ਦੇ ਹਰ ਸਰਕਾਰੀ ਸਕੂਲ ਨੂੰ ਆਧੁਨਿਕ ਸਿੱਖਿਆ ਕੇਂਦਰ ਬਣਾਉਣ ਦੀ ਦਿਸ਼ਾ ਵਿੱਚ ਕੰਮ ਤੇਜ਼ੀ ਨਾਲ ਜਾਰੀ ਰਹੇਗਾ। ਇਸ ਮੌਕੇ ਡੀ ਈ ਓਜ਼ ਸੰਜੀਵ ਕੁਮਾਰ, ਸ਼ਾਲੂ ਮਹਿਰਾ,  ਸਕੂਲਾਂ  ਦੇ  ਪ੍ਰਿੰਸੀਪਲ ਅਤੇ ਵਿਦਿਆਰਥੀਆਂ ਤੋਂ ਇਲਾਵਾ ਪੰਚ ਸਰਪੰਚ ਅਤੇ ਪਿੰਡ ਵਾਸੀ ਮੌਜੂਦ ਸਨ।

Newsline Express

Related Articles

Leave a Comment