Skip to main content

newslineexpres

Joe Rogan Podcasts You Must Listen
Home CBI ????ਨੀਟ (Neet) ਪ੍ਰੀਖਿਆ ਰੱਦ !! ; 23 ਲੱਖ ਵਿਦਿਆਰਥੀਆਂ ਨੂੰ ਦੋਬਾਰਾ ਦੇਣੀ ਪਵੇਗੀ ਪ੍ਰੀਖਿਆ

????ਨੀਟ (Neet) ਪ੍ਰੀਖਿਆ ਰੱਦ !! ; 23 ਲੱਖ ਵਿਦਿਆਰਥੀਆਂ ਨੂੰ ਦੋਬਾਰਾ ਦੇਣੀ ਪਵੇਗੀ ਪ੍ਰੀਖਿਆ

by Newslineexpres@1

????ਨੀਟ (Neet) ਪ੍ਰੀਖਿਆ ਰੱਦ !!

????23 ਲੱਖ ਵਿਦਿਆਰਥੀਆਂ ਨੂੰ ਦੋਬਾਰਾ ਦੇਣੀ ਪਵੇਗੀ ਪ੍ਰੀਖਿਆ

????ਲੱਖਾਂ ਪਰਿਵਾਰਾਂ ਵਿੱਚ ਬੇਚੈਨੀ

????ਪੇਪਰ ਲੀਕ ਦੀ ਸੀਬੀਆਈ ਕਰੇਗੀ ਜਾਂਚ

????3 ਮਈ ਨੂੰ ਹੋਈ ਸੀ ਪ੍ਰੀਖਿਆ

ਨਿਊਜ਼ਲਾਈਨ ਐਕਸਪ੍ਰੈਸ /ਚੰਡੀਗੜ੍ਹ /ਨਵੀਂ ਦਿੱਲੀ  / ਅਸ਼ੋਕ ਵਰਮਾ, ਸੁਸ਼ੀਲ ਕੁਮਾਰ –     ਦੇਸ਼ ਭਰ ਦੇ ਲੱਖਾਂ ਵਿਦਿਆਰਥੀਆਂ ਲਈ ਵੱਡੀ ਖ਼ਬਰ ਸਾਹਮਣੇ ਆਈ ਹੈ। ਨੈਸ਼ਨਲ ਟੈਸਟਿੰਗ ਏਜੰਸੀ (NTA) ਨੇ 3 ਮਈ 2026 ਨੂੰ ਹੋਈ NEET-UG ਪ੍ਰੀਖਿਆ ਰੱਦ ਕਰ ਦਿੱਤੀ ਹੈ। ਕੇਂਦਰ ਸਰਕਾਰ ਦੀ ਮਨਜ਼ੂਰੀ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ।
ਪ੍ਰੀਖਿਆ ਰੱਦ ਕਰਨ ਦਾ ਫੈਸਲਾ ਪੇਪਰ ਲੀਕ ਅਤੇ ਹੋਰ ਗੜਬੜੀਆਂ ਦੇ ਦੋਸ਼ਾਂ ਤੋਂ ਬਾਅਦ ਲਿਆ ਗਿਆ ਹੈ। ਮਾਮਲੇ ਦੀ ਜਾਂਚ ਲਈ ਕੇਂਦਰ ਸਰਕਾਰ ਨੇ ਸੀਬੀਆਈ (CBI) ਨੂੰ ਜਾਂਚ ਸੌਂਪ ਦਿੱਤੀ ਹੈ।
NTA ਨੇ ਕਿਹਾ ਹੈ ਕਿ ਪ੍ਰੀਖਿਆ ਦੁਬਾਰਾ ਕਰਵਾਈ ਜਾਵੇਗੀ ਅਤੇ ਨਵੀਆਂ ਤਾਰੀਖਾਂ ਜਲਦ ਜਾਰੀ ਕੀਤੀਆਂ ਜਾਣਗੀਆਂ। ਇਸ ਲਈ ਲਗਭਗ 23 ਤੋਂ 24 ਲੱਖ ਵਿਦਿਆਰਥੀਆਂ ਨੂੰ ਮੁੜ ਪ੍ਰੀਖਿਆ ਦੇਣੀ ਪਵੇਗੀ।
ਏਜੰਸੀ ਮੁਤਾਬਕ ਵਿਦਿਆਰਥੀਆਂ ਨੂੰ ਮੁੜ ਰਜਿਸਟ੍ਰੇਸ਼ਨ ਕਰਨ ਦੀ ਲੋੜ ਨਹੀਂ ਹੋਵੇਗੀ ਅਤੇ ਕੋਈ ਵਾਧੂ ਫੀਸ ਵੀ ਨਹੀਂ ਲਈ ਜਾਵੇਗੀ। ਪੁਰਾਣੀ ਅਰਜ਼ੀ ਅਤੇ ਕੇਂਦਰ ਜਾਣਕਾਰੀ ਹੀ ਵੈਧ ਰਹੇਗੀ।
ਦੱਸਿਆ ਜਾ ਰਿਹਾ ਹੈ ਕਿ ਰਾਜਸਥਾਨ ਵਿੱਚ ਕਥਿਤ “ਗੈੱਸ ਪੇਪਰ” ਲੀਕ ਮਾਮਲੇ ਤੋਂ ਬਾਅਦ ਜਾਂਚ ਏਜੰਸੀਆਂ ਦੀਆਂ ਰਿਪੋਰਟਾਂ ਵਿੱਚ ਪ੍ਰੀਖਿਆ ਦੀ ਪਾਰਦਰਸ਼ਤਾ ’ਤੇ ਸਵਾਲ ਉੱਠੇ ਸਨ, ਜਿਸ ਤੋਂ ਬਾਅਦ ਇਹ ਵੱਡਾ ਫੈਸਲਾ ਲਿਆ ਗਿਆ।   Newsline Express

Related Articles

Leave a Comment