newslineexpres

Breaking News
🚩 ਪਰਾਲੀ ਪ੍ਰਬੰਧਨ ਲਈ ਲਗਾਏ ਕਲੱਸਟਰ ਅਧਿਕਾਰੀਆਂ ਨਾਲ ਮੀਟਿੰਗ;  ਕਲੱਸਟਰ ਅਫ਼ਸਰ, ਵਿਲੇਜ਼ ਲੈਵਲ ਅਫ਼ਸਰ ਨੂੰ ਖੁਦ ਫ਼ੋਨ ਕਰਕੇ ਪਰਾਲੀ ਪ੍ਰਬੰਧਨ ਸਬੰਧੀ ਕੀਤੇ ਜਾ ਰਹੇ ਕੰਮਾਂ ਦੀ ਲਈ ਜਾਵੇਗੀ ਜਾਣਕਾਰੀ : ਡਾ. ਪ੍ਰੀਤੀ ਯਾਦਵ 🚩 50,000 ਰੁਪਏ ਰਿਸ਼ਵਤ ! 🚩 ਸਹਾਇਕ ਟਾਊਨ ਪਲਾਨਰ ਵਿਜੀਲੈਂਸ ਵੱਲੋਂ ਕਾਬੂ 🚩 ਅੰਮ੍ਰਿਤਸਰ ‘ਚ ਨਸ਼ਾ ਵੇਚਣ ਤੋਂ ਰੋਕਦੇ ਨੌਜਵਾਨ ਦਾ ਨਿਹੰਗ ਸਿੰਘ ਨੇ ਗੁੱਟ ਵੱਢਿਆ 🚩 ਈਡੀ ਵਲੋਂ ਸਾਬਕਾ ਆਈ ਏ ਐੱਸ ਦੇ ਘਰ ਛਾਪੇਮਾਰੀ ; ਕਰੋੜਾਂ ਰੁਪਏ ਦੇ ਹੀਰੇ, ਸੋਨਾ ਦੇ ਗਹਿਣੇ ਤੇ ਨਕਦੀ ਬਰਾਮਦ 🚩 ਤਿਰੂਪਤੀ ਮੰਦਰ ਦੇ ਪ੍ਰਸ਼ਾਦ ‘ਚ ਜਾਨਵਰਾਂ ਦੀ ਚਰਬੀ !; ਲੈਬ ਦੀ ਰਿਪੋਰਟ ‘ਚ ਹੋਇਆ ਖ਼ੁਲਾਸਾ; ਮੱਛੀ ਦਾ ਤੇਲ ਮਿਲਣ ਦੀ ਪੁਸ਼ਟੀ 🚩 ਪੰਜਾਬ ਪੁਲਿਸ ਵਲੋਂ ਡੀ.ਐਸ.ਪੀ. ਵਵਿੰਦਰ ਮਹਾਜਨ ’ਤੇ ਪਰਚਾ ਦਰਜ ; ਦੋਸ਼ੀ ਡੀਐਸਪੀ ਨੇ ਫਾਰਮਾ ਕੰਪਨੀ ਨੂੰ ਕਾਨੂੰਨੀ ਨਤੀਜਿਆਂ ਤੋਂ ਬਚਾਉਣ ਲਈ ਵਸੂਲੀ 45 ਲੱਖ ਰੁਪਏ ਦੀ ਰਿਸ਼ਵਤ : ਡੀ.ਜੀ.ਪੀ. ਪੰਜਾਬ
Home ਪੰਜਾਬ ????ਪੰਜਾਬ ਦੇ ਨਵੇਂ ਮੁੱਖ ਮੰਤਰੀ ਇੰਜੀਨੀਅਰਾਂ ਨਾਲ ਗੱਲਬਾਤ ਸ਼ੁਰੂ ਕਰਨ ਦੀ ਖੇਚਲ ਕਰਨ — ਲਵਲੀ

????ਪੰਜਾਬ ਦੇ ਨਵੇਂ ਮੁੱਖ ਮੰਤਰੀ ਇੰਜੀਨੀਅਰਾਂ ਨਾਲ ਗੱਲਬਾਤ ਸ਼ੁਰੂ ਕਰਨ ਦੀ ਖੇਚਲ ਕਰਨ — ਲਵਲੀ

by Newslineexpres@1


ਪਟਿਆਲਾ 26 ਸਤੰਬਰ : ਨਿਊਜ਼ਲਾਈਨ ਐਕਸਪ੍ਰੈਸ –

ਕੌਂਸਲਰ ਆਫ ਡਿਪਲੋਮਾ ਇੰਜੀਨੀਅਰਜ਼ ਦੇ ਉੱਤਰੀ ਭਾਰਤ ਦੇ ਚੇਅਰਮੈਨ ਇੰਜੀ: ਸੁਖਮਿੰਦਰ ਸਿੰਘ ਲਵਲੀ ਨੇ ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਸ੍ਰ. ਚਰਨਜੀਤ ਸਿੰਘ ਚੰਨੀ ਨੂੰ ਅਪੀਲ ਕੀਤੀ ਹੈ ਕਿ ਉਹ ਪੰਜਾਬ ਦੇ ਇੰਜੀਨੀਅਰਾਂ ਨਾਲ ਦੋ ਧਿਰੀ ਮੀਟਿੰਗ ਰਾਹੀਂ ਮਾਮਲਿਆਂ ਦਾ ਹੱਲ ਕਰਨ। ਇਸ ਸਬੰਧੀ ਪੰਜਾਬ ਦੇ ਸਾਂਝੇ ਮੁਲਾਜਮ ਫਰੰਟ ਦੇ ਆਗੂਆਂ ਨਾਲ ਰਲ ਕੇ ਮੋਰਿੰਡਾ ਵਿਖੇ ਮੁੱਖ ਮੰਤਰੀ ਦੀ ਰਿਹਾਇਸ਼ ਤੇ ਮੈਮੋਰੰਡਮ ਦੇਣ ਤੋਂ ਬਾਅਦ ਹੋਈ ਸੁਬਾਈ ਮੀਟਿੰਗ ਨੂੰ ਸੰਬੋਧਨ ਕਰਦਿਆਂ ਉਹਨਾਂ ਕਿਹਾ ਕਿ 8 ਸਤੰਬਰ ਨੂੰ ਪਟਿਆਲਾ ਵਿਖੇ ਇੰਜੀਨੀਅਰਾਂ ਦੀ ਹੋਈ ਲਾਮਿਸਾਲ ਰੈਲੀ ਤੋਂ ਬਾਅਦ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਪੰਜਾਬ ਸਰਕਾਰ ਵਲੋਂ 14 ਸਤੰਬਰ ਨੂੰ ਮਹਾਲੀ ਵਿਖੇ ਲਿਖਤੀ ਮੀਟਿੰਗ ਕੀਤੀ ਸੀ ਅਤੇ ਮੰਗਾਂ ਦੇ ਹੱਲ ਦੀ ਫਾਇਲ ਮੁੱਖ ਮੰਤਰੀ ਪੰਜਾਬ ਨੂੰ ਭੇਜੀ ਸੀ। ਪਰ ਉਸ ਤੋਂ ਬਾਅਦ ਪੰਜਾਬ ਸਰਕਾਰ ਦੀਆਂ ਬਦਲੀਆਂ ਪਰਸਥਿਤੀਆਂ ਤੋਂ ਬਾਅਦ ਡੈਡਲਾਕ ਪੈਦਾ ਹੋ ਗਿਆ ਹੈ ਕਿ ਜਿਸ ਨੂੰ ਤੋੜਨ ਦੀ ਲੋੜ ਹੈ। ਸੁਬਾਈ ਜਨਰਲ ਸਕੱਤਰ ਦਵਿਦਰ ਸਿੰਘ ਸੇਖੋਂ ਅਤੇ ਵਿੱਤ ਸਕੱਤਰ ਨਰਿੰਦਰ ਕੁਮਾਰ ਨੇ ਆਸ ਪ੍ਰਗਟ ਕੀਤੀ ਕਿ ਨਵੇਂ ਮੁੱਖ ਮੰਤਰੀ ਗੱਲਬਾਤ ਨੂੰ ਅੱਗੇ ਵਧਾਉਣਗੇ ਅਤੇ ਇੰਜੀਨੀਅਰ ਜੋ ਕਿ ਵਿਕਾਸ ਦੀ ਰੀੜ ਦੀ ਹੱਡੀ ਹਨ, ਉਹਨਾਂ ਨੂੰ ਸੰਘਰਸ਼ ਲਈ ਸੜਕਾਂ ਤੇ ਨਹੀਂ ਆਉਣਾ ਪਵੇਗਾ। ਸੁਬਾਈ ਬੁਲਾਰਿਆਂ ਕਰਮਜੀਤ ਸਿੰਘ ਬੀਹਲਾ ਅਤੇ ਕਮਰਜੀਤ ਸਿੰਘ ਮਾਨ ਨੇ ਸੁਬਾਈ ਆਗੂਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਦੋਂ ਹੋਰ ਭੱਤੇ ਦੁੱਗਣੇ ਕਰਨ ਦੇ ਪੱਤਰ ਜਾਰੀ ਕਰ ਦਿੱਤੇ ਹਨ ਤਾਂ ਜੂਨੀਅਰ ਤੇ ਸਹਾਇਕ ਇੰਜੀਨੀਅਰ ਦਾ ਪੈਟਰੌਲ ਭੱਤਾ ਦੁੱਗਣਾ ਕਰਨ ਅਤੇ ਉਪ ਮੰਡਲ ਇੰਜੀਨੀਅਰ ਨੂੰ ਵੀ ਪੈਟਰੋਲ ਭੱਤਾ ਜਾਰੀ ਕਰਨ ਵਿੱਚ ਕੀ ਇਤਰਾਜ ਹੈ। ਉਨ੍ਹਾਂ ਮੰਗ ਕੀਤੀ ਕਿ ਪਦ ਉਨਤੀ ਕੋਟਾ ਚੰਡੀਗੜ੍ਹ ਪੈਟਰਨ ਤੇ ਵਧਾਇਆ ਜਾਵੇ ਅਤੇ 2004 ਤੋਂ ਬਾਅਦ ਪੁਰਾਣੀ ਪੈਨਸ਼ਨ ਸਕੀਮ ਲਾਗੂ ਕੀਤੀ ਜਾਵੇ। ਇਸ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਕਰਮਜੀਤ ਸਿੰਘ ਖੋਖਰ, ਦੀਪਾਂਸ ਚੰਡੀਗੜ੍ਹ, ਜਲੌਰ ਸਿੰਘ ਮੁਕਤਸਰ, ਕੁਲਜੀਤ ਸਿੰਘ ਪਟਿਆਲਾ, ਕੰਸਰਾਜ ਗੁਰਦਾਸਪੁਰ, ਰਾਜੀਵ ਖੜਵਾਲ ਜਲੰਧਰ, ਅਸ਼ੋਕ ਕੁਮਾਰ ਬਠਿੰਡਾ, ਸੁਖਰਾਜ ਸਿੰਘ ਲੁਧਿਆਣਾ, ਗੁਰਦੀਪ ਸਿੰਘ ਬਰਨਾਲਾ, ਤੀਰਥ ਸਿੰਘ ਅੰਮ੍ਰਿਤਸਰ, ਅੰਮ੍ਰਿਤਪਾਲ ਮਹਾਲੀ, ਜਗਜੀਤ ਸਿੰਘ ਜਵੰਧਾ ਆਦਿ ਨੇ ਹਿੱਸਾ ਲਿਆ।

*Newsline Express*

Related Articles

Leave a Comment