newslineexpres

Joe Rogan Podcasts You Must Listen
Home ਮੁੱਖ ਪੰਨਾ UGC-NET ਪ੍ਰੀਖਿਆ ਹੋਈ ਮੁਲਤਵੀ, ਨਵੀਂ ਤਰੀਕ ਦਾ ਐਲਾਨ ਨਹੀਂ

UGC-NET ਪ੍ਰੀਖਿਆ ਹੋਈ ਮੁਲਤਵੀ, ਨਵੀਂ ਤਰੀਕ ਦਾ ਐਲਾਨ ਨਹੀਂ

by Newslineexpres@1

ਨਵੀਂ ਦਿੱਲੀ, 10 ਅਕਤੂਬਰ – ਨਿਊਜ਼ਲਾਈਨ ਐਕਸਪ੍ਰੈਸ ਬਿਊਰੋ – ਨੈਸ਼ਨਲ ਟੈਸਟਿੰਗ ਏਜੰਸੀ ਨੇ 17 ਤੋਂ 25 ਅਕਤੂਬਰ ਤੱਕ ਹੋਣ ਵਾਲੀ ਯੂਜੀਸੀ ਨੈੱਟ ਦੀ ਪ੍ਰੀਖਿਆ ਮੁਲਤਵੀ ਕਰ ਦਿੱਤੀ ਹੈ ਅਤੇ ਨਵੀਂ ਤਰੀਕ ਅਜੇ ਜਾਰੀ ਨਹੀਂ ਕੀਤੀ ਹੈ। ਪਹਿਲਾਂ ਇਹ ਪ੍ਰੀਖਿਆ ਦੋ ਪੜਾਵਾਂ ਵਿਚ 6 ਤੋਂ 8 ਅਤੇ 17 ਤੋਂ 19 ਅਕਤੂਬਰ ਤੱਕ ਹੋਣੀ ਸੀ। ਇਸ ਤੋਂ ਬਾਅਦ, ਤਰੀਕ ਵਧਾ ਕੇ, NTA ਨੇ ਇਸ ਨੂੰ 17 ਤੋਂ 25 ਅਕਤੂਬਰ ਤੱਕ ਇੱਕ ਪੜਾਅ ਵਿਚ ਕਰਨ ਦਾ ਫੈਸਲਾ ਕੀਤਾ ਸੀ। ਹੁਣ ਇੱਕ ਵਾਰ ਫਿਰ NTA ਨੇ ਪ੍ਰੀਖਿਆ ਮੁਲਤਵੀ ਕਰ ਦਿੱਤੀ ਹੈ। ਪਰ ਪ੍ਰੀਖਿਆ ਦੀ ਨਵੀਂ ਤਰੀਕ ਦਾ ਐਲਾਨ ਨਹੀਂ ਕੀਤਾ ਗਿਆ। UGC ਨੇ ਕਿਹਾ ਕਿ 17 ਤੋਂ 25 ਅਕਤੂਬਰ ਤੱਕ ਕਈ ਹੋਰ ਪ੍ਰੀਖਿਆਵਾਂ ਵੀ ਹੋਣ ਜਾ ਰਹੀਆਂ ਸਨ। ਅਜਿਹੀ ਸਥਿਤੀ ਵਿਚ, ਉਮੀਦਵਾਰਾਂ ਨੇ ਪ੍ਰੀਖਿਆ ਨੂੰ ਅੱਗੇ ਵਧਾਉਣ ਦੀ ਮੰਗ ਕੀਤੀ ਸੀ। ਜਿਸ ਦੇ ਬਾਅਦ ਇਹ ਫੈਸਲਾ ਵਿਦਿਆਰਥੀਆਂ ਦੇ ਹਿੱਤ ਨੂੰ ਧਿਆਨ ਵਿਚ ਰੱਖਦੇ ਹੋਏ ਲਿਆ ਗਿਆ ਹੈ।

Related Articles

Leave a Comment