newslineexpres

Home Latest News ???? ਪਟਿਆਲਾ ਵਿਖੇ ਧੂਮਧਾਮ ਨਾਲ ਮਨਾਈ ਅੱਗਰਵਾਲ ਜਯੰਤੀ

???? ਪਟਿਆਲਾ ਵਿਖੇ ਧੂਮਧਾਮ ਨਾਲ ਮਨਾਈ ਅੱਗਰਵਾਲ ਜਯੰਤੀ

by Newslineexpres@1

???? ਸਬਸਿਡੀਆਂ ਤੇ ਰਾਖਵਾਂਕਰਨ ਬੰਦ ਕੀਤੇ ਜਾਣ ਦੀ ਕੀਤੀ ਮੰਗ

ਪਟਿਆਲਾ, 12 ਅਕਤੂਬਰ – ਨਿਊਜ਼ਲਾਈਨ ਐਕਸਪ੍ਰੈਸ ਬਿਊਰੋ – ਅੱਜ ਅਗਰਵਾਲ ਸਮਾਜ ਸਭਾ (ਰਜਿ:) ਪਟਿਆਲਾ ਨੇ ਮਹਾਰਾਜਾ ਅਗਰਸੈਨ ਜੀ ਦੀ ਜੈਯੰਤੀ ਅਰਬਨ ਅਸਟੇਟ ਪਟਿਆਲਾ ਦੇ ਰਾਧੇ ਸ਼ਾਮ ਮੰਦਿਰ ਵਿਚ ਸੁਰੇਸ਼ ਕੁਮਾਰ ਗਰਗ ਦੀ ਪ੍ਰਧਾਨਗੀ ਵਿੱਚਬੜੀ ਸ਼ਰਧਾ ਨਾਲ ਮਨਾਈ।     

 ਇਸ ਮੌਕੇ ‘ਤੇ ਮੁਖ ਮਹਿਮਾਨ ਸੌਰਭ ਜੈਨ ਤੇ ਵਿਸ਼ੇਸ਼ ਮਹਿਮਾਨ ਡਾ: ਨਿਧੀ ਬਾਂਸਲ, ਪ੍ਰਵੀਨ ਗੋਇਲ ਕੁਮਾਰ ਪ੍ਰਾਪਰਟੀਜ ਅਤੇ ਮੋਹਿਤ ਅਗਰਵਾਲ ਡੀਐਸਪੀ ਪਟਿਆਲਾ ਨੇ ਸ਼ਿਰਕਤ ਕੀਤੀ। 

   ਅਗਰਵਾਲ ਸਮਾਜ ਸਭਾ ਪਟਿਆਲਾ ਦੇ ਜਰਨਲ ਸਕੱਤਰ ਸੋਹਿੰਦਰ ਕਾਂਸਲ ਨੇ ਸਭਾ ਦੀਆਂ ਗਤੀਵਿਧੀਆਂ ਉੱਤੇ ਵਿਸਤਾਰਪੂਰਵਕ ਚਾਨਣਾ ਪਾਇਆ ਜਦਕਿ ਪਵਨ ਗੋਇਲ ਨੇ ਮਹਾਰਾਜਾ ਅਗਰਸੈਨ ਜੀ ਦੀ ਜੀਵਨੀ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ।      ਇਸ ਮੌਕੇ ‘ਤੇ ਮੁੱਖ ਮਹਿਮਾਨ ਸੌਰਭ ਜੈਨ ਨੇ ਅਗਰਵਾਲਾਂ ਨੂੰ ਇੱਕਜੁੱਟ ਹੋ ਕੇ ਆਪਣੇ ਅਧਿਕਾਰ ਮੰਗਣ ਦੀ ਗੱਲ ਕਹੀ। ਡਾ: ਨਿਧੀ ਬਾਂਸਲ ਨੇ ਸਮਾਜਿਕ ਕੁਰੀਤੀਆਂ ਦੂਰ ਕਰਨ ਲਈ ਅਗਰਵਾਲਾਂ ਨੂੰ ਪ੍ਰੇਰਿਆ।        ਆਰ ਕੇ ਸਿੰਗਲਾ ਜੀ ਨੇ ਬੋਲਦੇ ਹੋਏ ਕਿਹਾ ਕਿ ਰਾਜਨੀਤਕ ਰੋਟੀਆਂ ਸੇਕਣ ਲਈ ਰਾਜਨੀਤਕ ਪਾਰਟੀਆਂ ਲੋਕਾਂ ਨੂੰ ਹਰ ਚੀਜ਼ ਮੁਫ਼ਤ ਵਿੱਚ ਦੇਣ ਦੇ ਝੂਠੇ ਵਾਅਦੇ ਕਰ ਰਹੀਆਂ ਹਨ ਅਤੇ ਤਰ੍ਹਾਂ ਤਰ੍ਹਾਂ ਦੀ ਸਬਸਿਡੀ ਦਿੱਤੀ ਜਾ ਰਹੀ ਹੈ। ਇਹ ਸਬਸਿਡੀਆਂ ਬੰਦ ਹੋਣੀਆਂ ਚਾਹੀਦੀਆਂ ਹਨ ਤਾਂਕਿ ਲੋਕ ਆਪਣੇ ਪੈਰਾਂ ‘ਤੇ ਆਪ ਖੜ੍ਹੇ ਹੋ ਸਕਣ ਅਤੇ ਸਾਡਾ ਦੇਸ਼ ਤਰੱਕੀ ਦੀ ਰਾਹ ‘ਤੇ ਚੱਲੇ। ਉਨ੍ਹਾਂ ਨੇ ਜਾਤੀ ਤੇ ਧਰਮ ਉਤੇ ਹੋ ਰਹੀ ਰਾਜਨੀਤੀ ਤੇ ਰਾਖਵਾਂਕਰਨ ਬੰਦ ਕਰਨ ਦੀ ਮੰਗ ਕੀਤੀ।      ਡੀ ਐਸ ਪੀ ਪਟਿਆਲਾ ਸ੍ਰੀ ਮੋਹਿਤ ਅਗਰਵਾਲ ਨੇ ਅਪੀਲ ਕੀਤੀ ਕਿ ਸਾਨੂੰ ਕਾਨੂੰਨ ਦੀ ਸਹਾਇਤਾ ਕਰਨੀ ਚਾਹੀਦੀ ਹੈ ਅਤੇ ਸਾਡੇ ਸ਼ਹਿਰ ਤੇ ਪੰਜਾਬ ਨੂੰ ਨਸ਼ਾਮੁਕਤ ਕਰਨ ਲਈ ਯਤਨ ਕਰਨੇ ਚਾਹੀਦੇ ਹਨ।   ਇਸ ਮੌਕੇ ਬੱਚਿਆਂ ਨੇ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ। ਗ੍ਰੀਨ ਅਕੈਡਮੀ ਹਾਈ ਸਕੂਲ, ਰਾਘੋਮਾਜਰਾ ਦੇ ਬੱਚਿਆਂ ਨੇ ਬਹੁਤ ਵਧੀਆ ਢੰਗ ਨਾਲ ਗਣੇਸ਼ ਬੰਧਨਾ, ਕ੍ਰਿਸ਼ਨ ਰਾਸਲੀਲਾ, ਹਰਿਆਣਵੀ ਡਾਂਸ ਅਤੇ ਡਾਂਡੀਆ ਪੇਸ਼ ਕੀਤਾ ਜੋ ਖਿੱਚ ਦਾ ਮੁੱਖ ਕਾਰਨ ਬਣਿਆ ਰਿਹਾ।   ਇਸ ਪ੍ਰੋਗਰਾਮ ਦਾ ਅਰੰਭ ਜਯੋਤੀ ਪ੍ਰਚੰਡ ਕਰਨ ਤੋਂ ਬਾਦ ਨੀਲਮ ਗੁਪਤਾ ਤੇ ਸ੍ਰੀਮਤੀ ਕ੍ਰਿਸ਼ਨਾ ਗਰਗ ਨੇ ਮਹਾਰਾਜਾ ਅਗਰਸੈਨ ਜੀ ਦੀ ਆਰਤੀ ਕੀਤੀ। ਇਨ੍ਹਾਂ ਤੋਂ ਅਲਾਵਾ ਗਾਯਤ੍ਰੀ ਪਰਿਵਾਰ ਤੋਂ ਸ੍ਰੀਮਤੀ ਮੀਨਾ ਗੁਪਤਾ ਨੇ ਸਮਾਜਿਕ ਕੁਰੀਤੀਆਂ ਜਿਵੇਂ ਕਿ ਮ੍ਰਿਤੂ ਭੋਜ ਆਦਿ ਬੰਦ ਕਰਨ ਦੀ ਅਪੀਲ ਕੀਤੀ।ਜ਼ਿਕਰਯੋਗ ਹੈ ਕਿ ਇਸ ਸਾਲ ਵੀ ਹਰ ਸਾਲ ਦੀ ਤਰ੍ਹਾਂ ਅਗਰਵਾਲਾਂ ਦੇ ਪੰਜਵੇਂ ਧਾਮ ਅਗਰੋਹਾ ਲਈ 2 ਬੱਸਾਂ 20 ਅਕਤੂਬਰ ਨੂੰ ਸਵੇਰੇ 6 ਵਜ਼ੇ ਚੱਲਣਗੀਆਂ।ਇਸ ਦੌਰਾਨ ਅਗਰਵਾਲ ਸਮਾਜ ਦੇ ਹੋਣਹਾਰ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਪ੍ਰਮੋਦ ਅਗਰਵਾਲਚੇਅਰਮੈਨ ਮਹਾਰਾਜਾ ਅਗਰਸੈਨ ਚੇਅਰ, ਪੰਜਾਬੀ ਯੂਨੀਵਰਸਿਟੀ ਪਟਿਆਲਾ, ਰਕੇਸ਼ ਗੁਪਤਾ ਪ੍ਰਧਾਨ ਵਪਾਰ ਮੰਡਲ ਪਟਿਆਲਾ, ਤ੍ਰਿਭਵਨ ਗੁਪਤਾ ਸੰਯੋਜਕ ਰਾਮ ਨੌਮੀ ਸ਼ੋਭਾ ਯਾਤਰਾ ਕਮੇਟੀ ਪਟਿਆਲਾ, ਪ੍ਰਿੰਸੀਪਲ ਮੰਜੂ ਸ਼ਰਮਾ, ਸੀਨੀਅਰ ਵਾਈਸ ਪ੍ਰਧਾਨ ਵਿਨੋਦ ਗਰਗ, ਵਾਈਸ ਪ੍ਰਧਾਨ ਪ੍ਰਦੀਪ ਕੁਮਾਰ ਗੁਪਤਾ, ਪਾਲ ਚੰਦ ਗੁਪਤਾ, ਰਵਿੰਦਰ ਸਿੰਗਲਾ, ਕੈਸ਼ੀਅਰ ਰਾਜ ਕੁਮਾਰ ਕਾਂਸਲ, ਰਵਿੰਦਰ ਬਾਂਸਲ, ਪ੍ਰਵੀਨ ਗੋਇਲ, ਹਰੀ ਚੰਦ ਬਾਂਸਲ, ਪ੍ਰੈੱਸ ਸੈਕਟਰੀ ਮੁਕੇਸ ਸਿੰਗਲਾ, ਜੀਵਨ ਗੁਪਤਾ, ਨੀਲਮ ਗੁਪਤਾ, ਕ੍ਰਿਸ਼ਨਾ ਗਰਗ ਤੇ ਸਰੋਜ ਕਾਂਸਲ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ। ਅੰਤ ਵਿੱਚ ਸ੍ਰੀ ਪ੍ਰਮੋਦ ਅਗਰਵਾਲ ਨੇ ਪ੍ਰੋਗਰਾਮ ਵਿੱਚ ਸ਼ਾਮਲ ਹੋਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ।
*Newsline Express*

Related Articles

Leave a Comment