newslineexpres

Home Uncategorized ਨੌਸ਼ਹਿਰਾ ਵਿਖੇ ਸਵ. ਰਾਠੌਰ ਦੀ ਯਾਦ `ਚ 30 ਲੱਖ ਦੀ ਲਾਗਤ ਨਾਲ ਬਣੇਗਾ ਜੰਝ ਘਰ

ਨੌਸ਼ਹਿਰਾ ਵਿਖੇ ਸਵ. ਰਾਠੌਰ ਦੀ ਯਾਦ `ਚ 30 ਲੱਖ ਦੀ ਲਾਗਤ ਨਾਲ ਬਣੇਗਾ ਜੰਝ ਘਰ

by Newslineexpres@1
ਰਾਜਪੁਰਾ,  26 ਅਕਤੂਬਰ – ਰਾਜੇਸ਼ ਡਾਹਰਾ/ਨਿਊਜ਼ਲਾਈਨ ਐਕਸਪ੍ਰੈਸ ਬਿਊਰੋ – ਪਿੰਡ ਨੌਸ਼ਹਿਰਾ ਵਿਖੇ ਨਵੇਂ ਜੰਝ ਘਰ ਦੀ ਉਸਾਰੀ ਦੇ ਸਬੰਧ ਵਿਚ ਸਮਾਗਮ ਕਰਵਾਇਆ ਗਿਆ। ਜਿਸ ਵਿਚ ਕੈਬਨਿਟ ਮੰਤਰੀ ਆਰੁਣਾ ਚੌਧਰੀ ਦੇ ਪਤੀ ਅਸ਼ੌਕ ਚੌਧਰੀ ਨੇ ਮੁੱਖ ਮਹਿਮਾਨ ਵਜੋਂ ਤੇ ਹਲਕਾ ਵਿਧਾਇਕ ਮਦਨ ਲਾਲ ਜਲਾਲਪੁੁਰ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ ਅਤੇ ਜੰਝ ਘਰ ਦਾ ਨੀਂਹ ਪੱਥਰ ਰੱਖਿਆ।
ਕੈਬਨਿਟ ਮੰਤਰੀ ਆਰੁਣਾ ਚੌਧਰੀ ਦੇ ਪਤੀ ਅਸ਼ੌਕ ਚੌਧਰੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਅਤੇ ਹਰਿਆਣਾ ਦੇ ਕਾਫ਼ੀ ਜਿ਼ਲ੍ਹਿਆਂ ਵਿਚ ਲੰਘੇ ਦਿਨ ਪਏ ਮੀਂਹ ਅਤੇ ਗੜਿਆਂ ਕਾਰਨ ਝੋਨੇ ਸਮੇਤ ਹੋਰ ਫਸਲਾਂ 100 ਫੀਸਦੀ ਨੁਕਸਾਨੀਆਂ ਗਈਆਂ ਹਨ ਤੇ ਪਹਿਲਾਂ ਤੋਂ ਹੀ ਆਰਥਿਕ ਮੰਦਹਾਲੀ ਦਾ ਸਾਹਮਣਾ ਕਰ ਰਹੇ ਕਿਸਾਨ ਭਰਾਵਾਂ ਦਾ ਭਾਰੀ ਨੁਕਸਾਨ ਹੋਇਆ ਹੈ।ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਇਸ ਨੁਕਸਾਨ ਨੂੰ ਕੌਮੀ ਨੁਕਸਾਨ ਮੰਨ੍ਹ ਕੇ ਪੰਜਾਬ ਨੂੰ ਤੁਰੰਤ ਰਾਹਤ ਪੈਕੇਜ਼ ਜਾਰੀ ਕਰੇ ਤਾਂ ਜੋ ਕਿਸਾਨਾਂ ਦੇ ਹੋਏ ਨੁਕਸਾਨ ਦੀ ਭਰਪਾਈ ਕੀਤੀ ਜਾ ਸਕੇ।ਉਨ੍ਹਾਂ ਪਿੰਡ ਨੌਸ਼ਹਿਰਾ ਨੂੰ 5 ਲੱਖ ਰੁਪਏ ਦੀ ਹੋਰ ਗ੍ਰਾਂਟ ਦੇਣ ਦਾ ਐਲਾਨ ਵੀ ਕੀਤਾ। ਇਸ ਮੌਕੇ ਵਿਧਾਇਕ ਮਦਨ ਲਾਲ ਜਲਾਲਪੁਰ ਨੇ ਕਿਹਾ ਕਿ ਪਿੰਡ ਨੌਸ਼ਹਿਰਾ ਵਿਚ ਸਵ. ਦਲੀਪ ਸਿੰਘ ਰਾਠੌਰ ਦੀ ਯਾਦ ਵਿਚ 30 ਲੱਖ ਰੁਪਏ ਦੀ ਲਾਗਤ ਨਾਲ ਜੰਝ ਘਰ ਦੀ ਉਸਾਰੀ ਕੀਤੀ ਜਾਵੇਗੀ। ਇਸ ਲਈ ਪੰਜਾਬ ਸਰਕਾਰ ਵਲੋਂ 15 ਲੱਖ ਰੁਪਏ ਜਾਰੀ ਕਰ ਦਿੱਤੇ ਗਏ ਹਨ, ਜਦੋਂ ਕਿ 15 ਲੱਖ ਰੁਪਏ ਜਲਦ ਦਿੱਤੇ ਜਾਣਗੇ। ਜਲਾਲਪੁਰ ਵਲੋਂ ਇਸ ਮੌਕੇ ਗ੍ਰਾਂਮ ਪੰਚਾਇਤ ਨੂੰ 2 ਲੱਖ ਰੁਪਏ ਦਾ ਚੈੱਕ ਗਲੀਆਂ ਨਾਲੀਆਂ ਬਣਾਉਣ ਲਈ ਅਤੇ  ਸੰਤ ਬਾਬਾ ਬਾਂਕਾ ਸਿੰਘ ਯੁਵਕ ਸੇਵਾਵਾਂ ਕਲੱਬ ਦੇ ਪ੍ਰਧਾਨ ਗੁਰਜੰਟ ਸਿੰਘ ਢਿਲੋਂ ਨੂੰ 1.25 ਲੱਖ ਰੁਪਏ ਦਾ ਚੈੱਕ ਖੇਡਾਂ ਦੇ ਸਮਾਨ ਲਈ ਦਿੱਤਾ।
ਇਸ ਮੌਕੇ ਕਰਮਜੀਤ ਸਿੰਘ ਯੂ.ਐਸ.ਏ., ਕਲੱਬ ਪ੍ਰਧਾਨ ਗੁਰਜੰਟ ਸਿੰਘ, ਸਾਬਕਾ ਚੇਅਰਮੈਨ ਬਲਰਾਜ ਸਿੰਘ ਸਰਪੰਚ ਨੌਸ਼ਹਿਰਾ, ਬਲਕਾਰ ਸਿੰਘ ਪੰਚ, ਪਰਮਜੀਤ ਕੌਰ ਪੰਚ, ਜ਼ਸਪਿੰਦਰ ਸਿੰਘ, ਪਰਮਜੀਤ ਸਿੰਘ ਸਾਬਕਾ ਸਰਪੰਚ, ਗੁਰਨਾਮ ਸਿੰਘ ਕਾਲਾ ਪ੍ਰਧਾਨ, ਸੋਹਣ ਸਿੰਘ, ਕਰਨੈਲ ਸਿੰਘ, ਗੁਰਸੇਵਕ ਸਿੰਘ,  ਸਤਨਾਮ ਸਿੰਘ, ਜ਼ਸਕਰਨ ਸਿੰਘ, ਮਾਨ ਸਿੰਘ, ਗੁਰਤੇਜ਼ ਸਿੰਘ, ਰਾਜਵੀਰ ਸਿੰਘ, ਸੁਖਚੈਨ ਸਿੰਘ ਬੰਟੀ ਸਮੇਤ ਵੱਡੀ ਗਿਣਤੀ ਪਿੰਡ ਵਾਸੀ ਹਾਜ਼ਰ ਸਨ।

Related Articles

Leave a Comment