newslineexpres

Home Information ????ਦਸਵੀਂ/ਬਾਰ੍ਹਵੀਂ ਟਰਮ-1 ਦੀਆਂ ਪ੍ਰੀਖਿਆਵਾਂ ਦਸੰਬਰ 13 ਤੋਂ, PSEB ਨੇ ਜਾਰੀ ਕੀਤੀ ਡੇਟਸ਼ੀਟ, ਇੱਥੋਂ ਕਰੋ ਡਾਊਨਲੋਡ…

????ਦਸਵੀਂ/ਬਾਰ੍ਹਵੀਂ ਟਰਮ-1 ਦੀਆਂ ਪ੍ਰੀਖਿਆਵਾਂ ਦਸੰਬਰ 13 ਤੋਂ, PSEB ਨੇ ਜਾਰੀ ਕੀਤੀ ਡੇਟਸ਼ੀਟ, ਇੱਥੋਂ ਕਰੋ ਡਾਊਨਲੋਡ…

by Newslineexpres@1

????ਦਸਵੀਂ/ਬਾਰ੍ਹਵੀਂ ਟਰਮ-1 ਦੀਆਂ ਪ੍ਰੀਖਿਆਵਾਂ ਦਸੰਬਰ 13 ਤੋਂ, PSEB ਨੇ ਜਾਰੀ ਕੀਤੀ ਡੇਟਸ਼ੀਟ, ਇੱਥੋਂ ਕਰੋ ਡਾਊਨਲੋਡ

ਮੋਹਾਲੀ, 23 ਨਵੰਬਰ – ਨਿਊਜ਼ਲਾਈਨ ਐਕਸਪ੍ਰੈਸ ਬਿਊਰੋ – ਪੰਜਾਬ ਸਕੂਲ ਸਿੱਖਿਆ ਬੋਰਡ (PSEB) ਨੇ ਦਸਵੀਂ/ਬਾਰ੍ਹਵੀਂ ਜਮਾਤ ਦੀਆਂ ਦਸੰਬਰ-2021 ‘ਚ ਹੋਣ ਵਾਲੀਆਂ ਟਰਮ-1 ਦੀਆਂ ਪ੍ਰੀਖਿਆਵਾਂ ਦੀ ਡੇਟ-ਸ਼ੀਟ ਜਾਰੀ ਕਰ ਦਿੱਤੀ ਹੈ। ਪ੍ਰੀਖਿਆਵਾਂ ਦਾ ਸਮਾਂ ਸਵੇਰੇ 10 ਤੋਂ ਦੁਪਿਹਰ 2 ਵਜੇ ਤਕ ਰੱਖਿਆ ਗਿਆ ਹੈ। ਦਸਵੀਂ ਜਮਾਤ ਦੀਆਂ ਪ੍ਰੀਖਿਆਵਾਂ 13 ਤੋਂ 18 ਦਸੰਬਰ ਜਦ ਕਿ ਬਾਰ੍ਹਵੀਂ ਜਮਾਤ ਦੇ ਵਿਦਿਆਰਥੀ 13 ਤੋਂ 22 ਦੰਸਬਰ ਤਕ ਪ੍ਰੀਖਿਆਵਾਂ ਦੇਣਗੇ। ਪਹਿਲਾ ਪੇਪਰ ਪੰਜਾਬੀ, ਪੰਜਾਬ ਦਾ ਇਤਿਹਾਸ ਤੇ ਪੰਜਾਬੀ-ਬੀ ਵਿਸ਼ੇ ਦਾ ਹੋਵੇਗਾ, ਪੰਜਾਬੀ ਦੇ ਪੇਪਰਾਂ ਨੂੰ ਛੱਡ ਕੇ ਬਾਕੀ ਸਾਰੇ ਪੇਪਰਾਂ ਦਾ ਸਮਾਂ ਡੇਢ ਘੰਟਾ ਰੱਖਿਆ ਗਿਆ ਹੈ। ਇਨ੍ਹਾਂ ਪ੍ਰੀਖਿਆਵਾਂ ‘ਚ ਵਿਲੱਖਣ ਸਮਰੱਥਾ ਵਾਲੇ ਵਿਦਿਆਰਥੀਆਂ ਦੀ ਪ੍ਰੀਖਿਆ ਉਨ੍ਹਾਂ ਆਪਣੇ ਸਕੂਲ ਪੱਧਰ ‘ਤੇ ਹੀ ਲਈ ਜਾਵੇਗੀ। ਬੋਰਡ ਤੋਂ ਮਿਲੀ ਜਾਣਕਾਰੀ ਅਨੁਸਾਰ ਇਨ੍ਹਾਂ ਪੇਪਰਾਂ ‘ਚ 50 ਫ਼ੀਸਦੀ ਪਾਠਕ੍ਰਮ ਦੇ ਆਧਾਰ ‘ਤੇ ਪ੍ਰਸ਼ਨ-ਪੱਤਰ ਤਿਆਰ ਕੀਤੇ ਗਏ ਹਨ ਤੇ ਓਐੱਮਆਰ ਸ਼ੀਟ ‘ਚ ਵੇਰਵੇ ਭਰਨ ਵਾਸਤੇ ਪ੍ਰੀਖਿਆਰਥੀਆਂ ਨੂੰ 15 ਮਿੰਟਾਂ ਦਾ ਵਧੇਰੇ ਸਮਾਂ ਦਿੱਤਾ ਜਾਵੇਗਾ। ਇਸੇ ਤਰ੍ਹਾਂ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਲਈ ਵੀ ਪਹਿਲਾ ਪੇਪਰ ਜਨਰਲ ਪੰਜਾਬੀ ਵਿਸ਼ੇ ਦਾ ਹੀ ਰੱਖਿਆ ਗਿਆ ਹੈ ਜਿਹੜਾ ਕਿ 13 ਦਸੰਬਰ ਨੂੰ ਸਵੇਰੇ 10 ਵਜੇ ਸ਼ੁਰੂ ਹੋਵੇਗੀ।

ਪੰਜਾਬ ਬੋਰਡ ਟਰਮ-1 ਡੇਟਸ਼ੀਟ 2021 ਅਨੁਸਾਰ ਜਮਾਤ 10ਵੀਂ ਦੀਆਂ ਪ੍ਰੀਖਿਆਵਾਂ ਸਵੇਰੇ 10 ਵਜੇ ਹੋਣਗੀਆਂ। ਉੱਥੇ ਹੀ ਜਮਾਤ 12ਵੀਂ ਦੀਆਂ ਪ੍ਰੀਖਿਆਵਾਂ ਦੁਪਹਿਰੇ 2 ਵਜੇ ਤੋਂ ਲਈਆਂ ਜਾਣਗੀਆਂ। ਨਾਲ ਹੀ, ਦੋਵਾਂ ਹੀ ਜਮਾਤਾਂ ਲਈ ਟਰਮ-1 ਪ੍ਰੀਖਿਆਵਾਂ ਲਈ ਵੱਧ ਤੋਂ ਵੱਧ ਸਮਾਂ-ਹੱਦ 1 ਘੰਟਾ 30 ਮਿੰਟ ਨਿਰਧਾਰਤ ਕੀਤਾ ਗਿਆ ਹੈ। ਹਾਲਾਂਕਿ ਬੋਰਡ ਵੱਲੋਂ ਜਾਰੀ ਨੋਟਿਸ ਅਨੁਸਾਰ ਫਿਜ਼ੀਕਲ ਐਜੂਕੇਸ਼ਨ ਤੇ ਗੇਮ ਦੇ ਐਗਜ਼ਾਮ 30 ਮਿੰਟ ਦੇ ਹੋਣਗੇ, ਜਦਕਿ ਐਗਰੀਕਲਚਰ, ਕੰਪਿਊਟਰ ਐਪਲੀਕੇਸ਼ਨ ਤੇ ਐੱਨਐੱਸਐੱਫਕਿਊ ਪ੍ਰੀਖਿਆਵਾਂ 1 ਘੰਟੇ ‘ਚ ਹੋਵੇਗੀ। ਇਸ ਤੋਂ ਇਲਾਵਾ ਪੰਜਾਬ-ਏ, ਪੰਜਾਬ ਹਿਸਟਰੀ ਐਂਡ ਕਲਚਰ-ਏ, ਪੰਜਾਬ-ਬੀ, ਪੰਜਾਬ ਹਿਸਟਰੀ ਐਂਡ ਕਲਚਰ ਵਿਸ਼ਿਆਂ ਲਈ ਪ੍ਰੀਖਿਆ ਦੀ ਮਿਆਦ 2 ਘੰਟੇ ਹੋਵੇਗੀ। ਨਾਲ ਹੀ ਵਿਦਿਆਰਥੀਆਂ ਨੂੰ ਧਿਆਨ ਦੇਣਾ ਚਾਹੀਦਾ ਹੈ ਕਿ ਪੰਜਾਬ ਬੋਰਡ ਟਰਮ-1 ਪ੍ਰੀਖਿਆਵਾਂ ਸਿਰਫ਼ ਮੇਜਰ ਸਬਜੈਕਟ ਲਈ ਕਰਵਾਈਆਂ ਜਾਣਗੀਆਂ। ਸਵਾਲ ਆਬਜੇਕਟਿਵ ਹੋਣਗੇ ਤੇ ਵਿਦਿਆਰਥੀਆਂ ਨੇ ਆਪਣੀ ਓਐੱਮਆਰ ਸ਼ੀਟ “ਚ ਭਰਨੇ ਹੋਣਗੇ।

Related Articles

Leave a Comment