newslineexpres

Breaking News
Home Information ਪੁਲਿਸ ਵੱਲੋਂ ਪੈਟਰੋਲ ਪੰਪਾਂ ‘ਤੇ ਲੁੱਟਾਂ ਖੋਹਾਂ ਕਰਨ ਵਾਲਾ ਗਿਰੋਹ ਅਸਲੇ ਸਮੇਤ ਕਾਬੂ

ਪੁਲਿਸ ਵੱਲੋਂ ਪੈਟਰੋਲ ਪੰਪਾਂ ‘ਤੇ ਲੁੱਟਾਂ ਖੋਹਾਂ ਕਰਨ ਵਾਲਾ ਗਿਰੋਹ ਅਸਲੇ ਸਮੇਤ ਕਾਬੂ

by Newslineexpres@1

ਪਟਿਆਲਾ, 25 ਨਵੰਬਰ : ਵਰਮਾ/ਨਿਊਜ਼ਲਾਈਨ ਐਕਸਪ੍ਰੈਸ ਬਿਊਰੋ –  ਐਸ.ਐਸ.ਪੀ. ਪਟਿਆਲਾ ਹਰਚਰਨ ਸਿੰਘ ਭੁੱਲਰ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਪੁਲਿਸ ਨੇ ਪੈਟਰੋਲ ਪੰਪਾਂ ‘ਤੇ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਕਰਨ ਵਾਲੇ ਗਿਰੋਹ ਦੇ ਤਿੰਨ ਮੈਂਬਰਾਂ ਨੂੰ ਅਸਲੇ ਸਮੇਤ ਗ੍ਰਿਫ਼ਤਾਰ ਕਰਨ ‘ਚ ਕਾਮਯਾਬੀ ਹਾਸਲ ਕੀਤੀ ਹੈ। ਉਨ੍ਹਾਂ ਦੱਸਿਆ ਕਿ 18/19 ਨਵੰਬਰ 2021 ਦੀ ਦਰਮਿਆਨੀ ਰਾਤ ਕਾਰ ਸਵਾਰ ਚਾਰ ਨਾਮਾਲੂਮ ਵਿਅਕਤੀਆਂ ਵੱਲੋਂ ਤੇਜ਼ਧਾਰ ਹਥਿਆਰਾਂ ਦੀ ਨੋਕ ‘ਤੇ ਦੋ ਪੈਟਰੋਲ ਪੰਪਾਂ ਤੇਪਲਾ ਥਾਣਾ ਸ਼ੰਭੂ ਅਤੇ ਸਿਟੀ ਰਾਜਪੁਰਾ ਤੋ ਨਗਦੀ ਦੀ ਖੋਹ ਕੀਤੀ ਸੀ। ਇੰਨਾ ਵਾਰਦਾਤਾਂ ਨੂੰ ਪਟਿਆਲਾ ਪੁਲਿਸ ਨੇ 3-4 ਦਿਨਾਂ ਵਿੱਚ ਹੀ ਟਰੇਸ ਕਰਕੇ ਵਾਰਦਾਤ ਵਿੱਚ ਸ਼ਾਮਿਲ ਤਿੰਨ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਪਾਸੋਂ ਦੋ ਕਾਰਾਂ, ਨਗਦੀ ਅਤੇ ਹਥਿਆਰ ਬਰਾਮਦ ਕੀਤੇ ਹਨ।

ਐਸ.ਐਸ.ਪੀ ਨੇ ਵਿਸਥਾਰ ‘ਚ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਿਤੀ 18/19 ਨਵੰਬਰ 2021 ਦੀ ਦਰਮਿਆਨੀ ਰਾਤ ਕਾਰ ਸਵਾਰ ਚਾਰ ਨਾਮਾਲੂਮ ਵਿਅਕਤੀਆਂ ਵੱਲੋਂ ਤੇਜ਼ਧਾਰ ਹਥਿਆਰਾਂ ਦੀ ਨੋਕ ‘ਤੇ ਰਾਣਾ ਫੀਲਿੰਗ ਸਟੇਸ਼ਨ ਤੋ ਅੱਠ ਹਜ਼ਾਰ ਰੁਪਏ ਅਤੇ ਮਦਨ ਲਾਲ ਐਂਡ ਸੰਨਜ਼ ਪੈਟਰੋਲ ਪੰਪ ਸਿਟੀ ਰਾਜਪੁਰਾ ਤੋ 8350/ਰੁਪਏ ਦੀ ਖੋਹ ਕੀਤੀ ਸੀ। ਜਿਸ ‘ਤੇ ਮੁਕੱਦਮਾ ਨੰਬਰ 263 ਮਿਤੀ 19.11.2021 ਅ/ਧ 392, 34 ਹਿੰ:ਦੰ: 25 ਅਸਲਾ ਐਕਟ ਥਾਣਾ ਸਿਟੀ ਰਾਜਪੁਰਾ ਅਤੇ ਮੁਕੱਦਮਾ ਨੰਬਰ 150 ਮਿਤੀ 19.11.2021 ਅ/ਧ 382,506,34 ਹਿੰ:ਦੰ: ਥਾਣਾ ਸ਼ੰਭੂ ਦਰਜ ਕੀਤੇ ਗਏ ਸਨ।
ਸ. ਭੁੱਲਰ ਨੇ ਦੱਸਿਆ ਕਿ ਉਕਤ ਵਾਰਦਾਤਾਂ ਨੂੰ ਟਰੇਸ ਕਰਨ ਲਈ ਡੀ.ਐਸ.ਪੀ ਘਨੌਰ ਜਸਵਿੰਦਰ ਸਿੰਘ ਦੀ ਨਿਗਰਾਨੀ ਹੇਠ ਐਸ.ਐਚ.ਓ ਥਾਣਾ ਸ਼ੰਭੂ ਇੰਸਪੈਕਟਰ ਕ੍ਰਿਪਾਲ ਸਿੰਘ ਦੀ ਅਗਵਾਈ ਹੇਠ ਪੁਲਿਸ ਟੀਮਾਂ ਤਿਆਰ ਕਰਕੇ ਮੁਸਤੈਦੀ ਨਾਲ ਦੋਸ਼ੀਆਂ ਦੀ ਭਾਲ ਸ਼ੁਰੂ ਕੀਤੀ ਗਈ ਸੀ। ਜੋ ਇਸੇ ਤਹਿਤ ਮਿਤੀ 20 ਨਵੰਬਰ 2021 ਨੂੰ ਪੁਲਿਸ ਪਿੱਕਟ ਬਾਹੱਦ ਪਿੰਡ ਮਹਿਮਦਪੁਰ ‘ਤੇ ਨਾਕਾਬੰਦੀ ਦੌਰਾਨ ਕਾਰ ਨੰਬਰ ਪੀ.ਬੀ 23 ਐਮ 8332 ਮਾਰਕਾ ਡਿਜਾਇਰ ਨੂੰ ਚੈਕਿੰਗ ਲਈ ਰੁਕਣ ਦਾ ਇਸ਼ਾਰਾ ਕੀਤਾ ਤਾਂ ਕਾਰ ਵਿੱਚੋਂ ਚਾਰ ਨਾਮਾਲੂਮ ਵਿਅਕਤੀ ਉਤਰਕੇ ਭੱਜਣ ਵਿੱਚ ਕਾਮਯਾਬ ਹੋ ਗਏ। ਇੰਨਾ ਟੀਮਾਂ ਵੱਲੋਂ ਦਿਨ ਰਾਤ ਮਿਹਨਤ ਕਰਕੇ ਸਾਇੰਟਿਫਿਕ ਅਤੇ ਟੈਕਨੀਕਲ ਢੰਗ ਤਰੀਕੇ ਅਪਣਾਏ ਗਏ। ਜਿਸ ਤਹਿਤ ਮਿਤੀ 24.11.2021 ਨੂੰ ਬੈਰੀਅਰ ਮਹਿਮਦਪੁਰ ਦੌਰਾਨੇ ਨਾਕਾਬੰਦੀ ਕਾਰ ਨੰਬਰੀ ਸੀ.ਐਚ 01 ਐਸ 4460 ਮਾਰਕਾ ਮਾਰੂਤੀ ਰੰਗ ਚਿੱਟਾ ਨੂੰ ਸ਼ੱਕ ਦੇ ਅਧਾਰ ‘ਤੇ ਰੋਕਕੇ ਕਾਰ ਸਵਾਰ ਬਹਾਦਰ ਸਿੰਘ ਉਰਫ਼ ਡੋਨ ਪੁੱਤਰ ਧਰਮਪਾਲ, ਗੁਰਵਿੰਦਰ ਸਿੰਘ ਉਰਫ਼ ਗੁਰਮਿੰਦਰ ਸਿੰਘ ਪੁੱਤਰ ਜੈ ਸਿੰਘ ਵਾਸੀ ਪਿੰਡ ਘੜਾਮਾ ਖੁਰਦ ਥਾਣਾ ਸ਼ੰਭੂ ਜ਼ਿਲ੍ਹਾ ਪਟਿਆਲਾ, ਅਮਨਦੀਪ ਸਿੰਘ ਉਰਫ਼ ਲਾਡੀ ਪੁੱਤਰ ਜਰਨੈਲ ਸਿੰਘ ਵਾਸੀ ਪਿੰਡ ਖਲੋਰ ਥਾਣਾ ਬਨੂੜ ਜ਼ਿਲ੍ਹਾ ਮੋਹਾਲੀ ਨੂੰ ਕਾਬੂ ਕਰਕੇ ਗ੍ਰਿਫ਼ਤਾਰ ਕੀਤਾ ਗਿਆ। ਜਿੰਨਾ ਨੇ ਦੌਰਾਨੇ ਪੁੱਛਗਿੱਛ ਮੰਨਿਆ ਕਿ ਉਕਤ ਵਾਰਦਾਤਾਂ ਇੰਨਾ ਵੱਲੋਂ ਆਪਣੇ ਸਾਥੀ ਰਣਜੀਤ ਸਿੰਘ ਉਰਫ਼ ਸ਼ੰਟੀ ਪੁੱਤਰ ਰਘਵੀਰ ਸਿੰਘ ਵਾਸੀ ਪਿੰਡ ਸਿੱਧੂਵਾਲ ਜ਼ਿਲ੍ਹਾ ਪਟਿਆਲਾ ਨਾਲ ਮਿਲਕੇ ਕੀਤੀਆਂ ਸਨ। ਜਿਸ ‘ਤੇ ਮੁਕੱਦਮਾ ਉਕਤ ਵਿੱਚ ਰਣਜੀਤ ਸਿੰਘ ਉਰਫ਼ ਸ਼ੰਟੀ ਨੂੰ ਨਾਮਜ਼ਦ ਕੀਤਾ ਗਿਆ। ਜਿਸ ਦੀ ਗ੍ਰਿਫ਼ਤਾਰੀ ਅਜੇ ਬਾਕੀ ਹੈ।
ਉਨ੍ਹਾਂ ਦੱਸਿਆ ਕਿ ਦੋਸ਼ੀਆਂ ਪਾਸੋਂ ਇਕ ਪਿਸਤੌਲ ਦੇਸੀ ਕੱਟਾ 315 ਬੋਰ ਸਮੇਤ ਦੋੋ ਜਿੰਦਾ ਕਾਰਤੂਸ 315 ਬੋੋਰ, ਇਕ ਨਕਲੀ ਪਿਸਟਲ ਰੰਗ ਕਾਲਾ ਜੋ ਦੇਖਣ ਵਿੱਚ ਅਸਲੀ ਲਗਦੀ ਹੈ, ਇੱਕ ਦਾਤ ਲੋਹਾ ਜਿਸ ਨੂੰ ਲੱਕੜ ਦਾ ਮੁੱਠਾ ਲੱਗਾ ਹੋਇਆ, 5000 ਰੁਪਏ ਦੇ ਕਰੰਸੀ ਨੋਟ, ਇਕ ਐਲ.ਈ.ਡੀ, ਕਾਰ ਨੰਬਰ ਪੀ.ਬੀ 23 ਐਮ 8332 ਮਾਰਕਾ ਡਿਜਾਇਰ, ਕਾਰ ਨੰਬਰੀ ਸੀ.ਐਚ 01 ਐਸ 4460 ਮਾਰਕਾ ਮਾਰੂਤੀ ਰੰਗ ਚਿੱਟਾ ਬਰਾਮਦ ਹੋਏ ਹਨ।
ਸ. ਭੁੱਲਰ ਨੇ ਅੱਗੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਦੋਸ਼ੀਆਂ ਪਾਸੋਂ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਇੰਨਾ ਦੋਸ਼ੀਆਂ ਵੱਲੋਂ ਪੰਜਾਬ ਅਤੇ ਹਰਿਆਣਾ ਦੇ ਆਸਪਾਸ ਦੇ ਏਰੀਆ ਵਿੱਚ ਵੀ ਵਾਰਦਾਤਾਂ ਕਰਦੇ ਹੋਏ ਕਈ ਕਾਰਾਂ ਦੀ ਖੋਹ ਕੀਤੀ ਹੈ। ਜਿਸ ਸਬੰਧੀ ਇੰਨਾ ਖਿਲਾਫ ਵੱਖ ਵੱਖ ਥਾਣਿਆਂ ਵਿੱਚ ਚੋਰੀ, ਡਕੈਤੀ ਅਤੇ ਅਸਲਾ ਐਕਟ ਤਹਿਤ ਕਈ ਮੁਕੱਦਮੇ ਦਰਜ ਹਨ। ਗ੍ਰਿਫ਼ਤਾਰ ਕੀਤੇ ਗਏ ਦੋਸ਼ੀਆਂ ਦਾ ਮਾਨਯੋਗ ਅਦਾਲਤ ਪਾਸੋਂ ਪੁਲਿਸ ਰਿਮਾਂਡ ਹਾਸਲ ਕਰਕੇ ਡੁੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਜਿੰਨਾ ਪਾਸੋਂ ਹੋਰ ਵੀ ਇੰਕਸ਼ਾਫ਼ ਹੋਣ ਦੀ ਸੰਭਾਵਨਾ ਹੈ।

Related Articles

Leave a Comment