newslineexpres

Home Corona ਦਿੱਲੀ ‘ਚ ਨਾਈਟ ਕਰਫਿਊ ਤੋਂ ਬਾਅਦ ਹੁਣ ਵੀਕਐਂਡ ਕਰਫ਼ਿਊ ਦੇ ਹੁਕਮ

ਦਿੱਲੀ ‘ਚ ਨਾਈਟ ਕਰਫਿਊ ਤੋਂ ਬਾਅਦ ਹੁਣ ਵੀਕਐਂਡ ਕਰਫ਼ਿਊ ਦੇ ਹੁਕਮ

by Newslineexpres@1

– ਦਿੱਲੀ ‘ਚ ਨਾਈਟ ਕਰਫਿਊ ਤੋਂ ਬਾਅਦ ਹੁਣ ਵੀਕਐਂਡ ਕਰਫ਼ਿਊ ਦੇ ਹੁਕਮ

ਨਵੀਂ ਦਿੱਲੀ, 4 ਜਨਵਰੀ – ਨਿਊਜ਼ਲਾਈਨ ਐਕਸਪ੍ਰੈਸ ਬਿਊਰੋ – ਦਿੱਲੀ ‘ਚ ਕੋਰੋਨਾ ਵਾਇਰਸ ਅਤੇ ਓਮੀਕਰੋਨ ਦੇ ਵਧਦੇ ਮਾਮਲਿਆਂ ਦੇ ਚੱਲਦੇ ਦਿੱਲੀ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ (DDMA) ਦੀ ਬੈਠਕ ‘ਚ ਵੱਡਾ ਫੈਸਲਾ ਲਿਆ ਗਿਆ ਹੈ। ਕੋਰੋਨਾ ਦੀ ਤੀਜੀ ਲਹਿਰ ਦੇ ਮੱਦੇਨਜ਼ਰ ਦਿੱਲੀ ਵਿੱਚ ਵੀਕੈਂਡ ਕਰਫਿਊ ਵੀ ਲਾਗੂ ਕਰ ਦਿੱਤਾ ਗਿਆ ਹੈ। ਇਹ ਫੈਸਲਾ ਅੱਜ ਦਿੱਲੀ ਆਫ਼ਤ ਪ੍ਰਬੰਧਨ ਅਥਾਰਟੀ ਦੀ ਮੀਟਿੰਗ ਵਿੱਚ ਲਿਆ ਗਿਆ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਦਿੱਲੀ ਵਿੱਚ ਰਾਤ 10 ਵਜੇ ਤੋਂ ਸਵੇਰੇ 5 ਵਜੇ ਤੱਕ ਨਾਈਟ ਕਰਫਿਊ ਲਗਾਇਆ ਗਿਆ ਸੀ। ਇਸ ਦੇ ਨਾਲ ਹੀ ਦਿੱਲੀ ‘ਚ ਯੈਲੋ ਅਲਰਟ ਵੀ ਜਾਰੀ ਹੈ, ਜਿਸ ਕਾਰਨ ਕਈ ਪਾਬੰਦੀਆਂ ਲਗਾਈਆਂ ਗਈਆਂ ਹਨ।
1. ਸਰਕਾਰੀ ਦਫ਼ਤਰਾਂ ਵਿੱਚ ਜ਼ਰੂਰੀ ਸੇਵਾਵਾਂ ਨਾਲ ਸਬੰਧਤ ਦਫ਼ਤਰਾਂ ਨੂੰ ਛੱਡ ਕੇ ਬਾਕੀ ਸਾਰੇ ਲੋਕ ਘਰ ਤੋਂ ਹੀ ਕੰਮ ਕਰਨਗੇ।
2. ਪ੍ਰਾਈਵੇਟ ਅਦਾਰਿਆਂ ਵਿੱਚ 50 ਫੀਸਦੀ ਕੰਮ ਘਰੋਂ ਕਰਨ ਲਈ ਵੀ ਕਿਹਾ ਗਿਆ ਹੈ।
3. ਦਿੱਲੀ ਵਿੱਚ ਗੈਰ-ਜ਼ਰੂਰੀ ਆਵਾਜਾਈ ਦੀ ਵੀ ਇਜਾਜ਼ਤ ਨਹੀਂ ਹੈ।
4. ਬੱਸਾਂ ਅਤੇ ਮੈਟਰੋ ਪੂਰੀ ਸਮਰੱਥਾ ਨਾਲ ਚੱਲਣਗੀਆਂ ਪਰ ਬਿਨਾਂ ਮਾਸਕ ਵਾਲੇ ਲੋਕਾਂ ਨੂੰ ਬੱਸਾਂ ਅਤੇ ਮੈਟਰੋ ਵਿਚ ਜਾਣ ਦੀ ਆਗਿਆ ਨਹੀਂ ਹੋਵੇਗੀ।

Related Articles

Leave a Comment