???? ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵੱਲੋਂ ਮੈਡੀਕਲ ਕੈਂਪ ਦਾ ਆਯੋਜਨ
ਪਟਿਆਲਾ, 30 ਸਤੰਬਰ – ਨਿਊਜ਼ਲਾਈਨ ਐਕਸਪ੍ਰੈਸ – ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵੱਲੋਂ ਮਿਤੀ 17 ਸਤੰਬਰ ਤੋਂ 2 ਅਕਤੂਬਰ ਤੱਕ ਸਵੱਛਤਾ ਹੀ ਸੇਵਾ ਪੰਦਰਵਾੜਾ ਮਨਾਇਆ ਗਿਆ। ਇਸ ਤਹਿਤ ਵਿਭਾਗ ਦੇ ਜਲ ਸਪਲਾਈ ਅਤੇ ਸੈਨੀਟੇਸ਼ਨ ਮੰਡਲ ਨੰ: 1 ਪਟਿਆਲਾ ਦੇ ਕਾਰਜਕਾਰੀ ਇੰਜੀਨੀਅਰ ਵਿਪਨ ਸਿੰਗਲਾ ਦੀ ਅਗਵਾਈ ਹੇਠ ਵਿਭਾਗ ਦੇ ਜੂਨੀਅਰ ਇੰਜੀਨੀਅਰ ਕੰਵਲਜੀਤ ਸਿੰਘ ਰੰਧਾਵਾ ਅਤੇ ਸੀ.ਡੀ.ਐਸ. ਸੀਮਾ ਸੋਹਲ ਵੱਲੋਂ ਮਾਡਲ ਟਾਊਨ ਡਿਸਪੈਂਸਰੀ ਪਟਿਆਲਾ ਵਿੱਚ ਮੈਡੀਕਲ ਕੈੱਪ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਵਿਭਾਗ ਅਧੀਨ ਕੰਮ ਕਰਦੇ ਸਫਾਈ ਸੇਵਕਾਂ ਦੇ ਡਾ. ਲਵਕੇਸ਼ ਅਤੇ ਡਾ. ਨਿਧੀ ਸ਼ਰਮਾ ਵੱਲੋਂ ਮੈਡੀਕਲ ਚੈੱਕਅਪ ਅਤੇ ਟੈੱਸਟ ਕੀਤੇ ਗਏ। ਇਸ ਵਿੱਚ ਵਿਭਾਗ ਦੇ ਜੂਨੀਅਰ ਇੰਜੀਨੀਅਰ ਜਸਵਿੰਦਰ ਸਿੰਘ ਅਤੇ ਹੋਰ ਮੈਂਬਰ ਵੀ ਸ਼ਾਮਿਲ ਹੋਏ ਸਨ।
Newsline Express
