newslineexpres

Home ਮੁੱਖ ਪੰਨਾ ਭਗਵੰਤ ਮਾਨ ਨੇ ਅਜੀਤਪਾਲ ਕੋਹਲੀ ਦੇ ਹੱਕ ‘ਚ ਕੀਤਾ ਚੋਣ ਮਾਰਚ

ਭਗਵੰਤ ਮਾਨ ਨੇ ਅਜੀਤਪਾਲ ਕੋਹਲੀ ਦੇ ਹੱਕ ‘ਚ ਕੀਤਾ ਚੋਣ ਮਾਰਚ

by Newslineexpres@1

ਪਟਿਆਲਾ, 17 ਫਰਵਰੀ – ਨਿਊਜ਼ਲਾਈਨ ਐਕਸਪ੍ਰੈਸ ਬਿਊਰੋ – ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਅੱਜ ਵਿਧਾਨ ਸਭਾ ਹਲਕਾ ਪਟਿਆਲਾ ਸਹਿਰੀ ਤੋਂ ‘ਆਪ‘ ਦੇ ਉਮੀਦਵਾਰ ਅਜੀਤਪਾਲ ਸਿੰਘ ਕੋਹਲੀ ਦੇ ਹੱਕ ਵਿੱਚ ਪਟਿਆਲਾ ਵਿਖੇ ਚੋਣ ਮਾਰਚ ਕੀਤਾ। ਇਸ ਦੌਰਾਨ ਮਾਨ ਨੇ ਅਜੀਤਪਾਲ ਸਿੰਘ ਲਈ ਪ੍ਰਚਾਰ ਕਰਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਹੁਣ ਬੁੱਢੇ ਹੋ ਗਏ ਹਨ, ਉਨ੍ਹਾਂ ਦੀ ਸਿਆਸੀ ਪਾਰੀ ਸਮਾਪਤ ਹੋ ਗਈ ਹੈ। ਮਾਨ ਨੇ ਕਿਹਾ ਕਿ ਪਿਛਲੇ 5 ਸਾਲ ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਲਈ ਆਪਣੇ ਮਹਿਲ ਅਤੇ ਸਿਸਵਾਂ ਫਾਰਮ ਦੇ ਦਰਵਾਜ਼ੇ ਬੰਦ ਰੱਖੇ , ਪਰ ਹੁਣ ਲੋਕਾਂ ਨੇ ਕੈਪਟਨ ਅਮਰਿੰਦਰ ਲਈ ਆਪਣੇ ਘਰਾਂ ਦੇ ਦਰਵਾਜੇ ਬੰਦ ਕਰ ਲਏ ਹਨ। ਮਾਨ ਨੇ ਕਿਹਾ ਕੇ ਪਟਿਆਲਵੀਆ ਨੇ ਹੁਣ ਫੈਸਲਾ ਕਰ ਲਿਆ ਹੈ ਕੇ ਕੈਪਟਨ ਅਮਰਿੰਦਰ ਸਿੰਘ ਨੂੰ ਹਰਾ ਦੇਣਾ ਹੈ ਅਤੇ ਪੱਕੇ ਤੌਰ ਤੇ ਹੀ ਸਿਸਵਾਂ ਫਾਰਮ ਬਿਠਾ ਦੇਣਾ ਹੈ। ਉਨਾਂ ਕਿਹਾ ਕਿ 20 ਤਰੀਕ ਨੂੰ ਲੋਕਾਂ ਨੂੰ ਦਰਕਿਾਰਨ ਵਾਲੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪਟਿਅਲਾ ਦੇ ਲੋਕਾਂ ਨੇ ਹਰਾਉਣਾ ਹੈ ਅਤੇ ‘ਆਪ‘ ਦੇ ਅਜੀਤਪਾਲ ਸਿੰਘ ਨੂੰ ਜਿਤਾਉਣਾ ਹੈ। ਅੱਜ ਪਟਿਆਲਾ ਵਿਖੇ ਭਗਵੰਤ ਮਾਨ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੇ ਲੋਕਾਂ ਕੋਲ ਇੱਕ ਮੌਕਾ ਹੈ ਆਪਣੇ ਬੱਚਿਆਂ ਅਤੇ ਪੰਜਾਬ ਦੀ ਕਿਸਮਤ ਬਦਲਣ ਦਾ। ਸਿੱਖਿਆ ਅਤੇ ਇਲਾਜ ਵਿਵਸਥਾ ਠੀਕ ਕਰਨ ਦਾ। ਮਾਫੀਆ ਅਤੇ ਭਿ੍ਰਸ਼ਟਾਚਾਰ ਖਤਮ ਕਰਨ ਦਾ। ਬਿਜਲੀ ਪਾਣੀ ਦੀ ਸਮੱਸਿਆ ਦਾ ਹੱਲ ਕਰਨ ਦਾ। ਨੌਜਵਾਨਾਂ ਨੂੰ ਰੋਜ਼ਗਾਰ ਦੇਣ ਅਤੇ ਕਿਸਾਨਾਂ ਨੂੰ ਕਰਜ਼ੇ ਤੋਂ ਮੁੱਕਤੀ ਦਿਵਾਉਣ ਦਾ। ਇਸ ਲਈ 20 ਫਰਵਰੀ ਨੂੰ ਸਭ ਲੋਕ ਆਮ ਆਦਮੀ ਪਾਰਟੀ ਦਾ ਸਾਥ ਦੇਣ ਅਤੇ ‘ਆਪ‘ ਦੀ ਸਰਕਾਰ ਲੋਕਾਂ ਦੇ ਦੁੱਖ ਸੁੱਖ ਵਿੱਚ ਸ਼ਾਮਲ ਹੋਵੇਗੀ।
ਮਾਨ ਨੇ ਕਿਹਾ ਕਿ ਪੰਜਾਬ ਵਿੱਚ ਸੱਤਾ ਪਰਿਵਰਤਨ ਦੀ ਲਹਿਰ ਚੱਲ ਰਹੀ ਹੈ ਅਤੇ ਇਹ ਲਹਿਰ
ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਦਾ ਸੁਨੇਹਾ ਦੇ ਰਹੀ ਹੈ। ਇਸ ਲਈ ਇੱਥੋਂ ਦੇ
ਵੋਟਰਾਂ ਨੇ ਵੀ ਆਪਣਾ ਆਗੂ ਅਤੇ ਸਰਕਾਰ ਬਦਲਣ ਦਾ ਫ਼ੈਸਲਾ ਕਰ ਲਿਆ ਹੈ। ਇਸ ਮੌਕੇ ਭਗਵੰਤ
ਮਾਨ ਨੇ ਕਿਹਾ ਕਿ 20 ਫਰਵਰੀ ਵਿਚ ਕੁਝ ਹੀ ਘੰਟੇ ਬਾਕੀ ਹਨ ਅਤੇ ਹੁਣ ਪਟਿਆਲਾ ਸਹਿਰ ਦੀ
ਸੀਟ ਦੇ ਸਮੂਹ ਵੋਟਰ ਇਸ ਵਾਰ ਝਾੜੂ ਦੇ ਨਿਸਾਨ ਤੇ ਮੋਹਰ ਲਗਾ ਕਿ ਅਜੀਤਪਾਲ ਸਿੰਘ ਕੋਹਲੀ ਨੂੰ ਪਟਿਆਲਾ ਤੋਂ ਜਿਤਾੳ ਅਤੇ  ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਲਿਆਉ। ਉਨਾ ਕਿਹਾ ਕਿ ਪਟਿਆਲਾ ਸਹਿਰ ਦੇ 1 ਵੀ ਵੋਟਰ ਨੇ ਪਿਛਲੇ 5 ਸਾਲ ਕੈਪਟਨ ਅਮਰਿੰਦਰ ਸਿੰਘ ਦੇ ਦਰਸਨ ਨਹੀਂ ਕੀਤੇ ਹੋਣਗੇ, ਇਸ ਲਈ ਅਸੀਂ ਹਮੇਸਾ ਅਜਿਹੇ ਵਿਅਕਤੀ ਦੀ ਚੋਣ ਕਰਦੇ ਹਾਂ, ਜਿਹੜੇ ਕਿ ਸਿਰਫ 5 ਦਿਨ ਲੋਕਾਂ ‘ਚ ਚੋਣ ਮੀਟਿੰਗਾਂ ਕਰਕੇ 5 ਸਾਲ ਗਾਇਬ ਰਹਿੰਦੇ ਹਨ। ਉਨਾ ਕਿਹਾ ਕਿ ਪੂਰੇ 5 ਸਾਲ  ਜੇਕਰ ਕੋਈ ਵੀ ਲੀਡਰ ਸਾਨੂੰ ਨਹੀਂ ਮਿਲੇਗਾ ਤਾਂ ਅਸੀਂ ਹੁਣ ਅਜਿਹੇ ਲੀਡਰ ਦੀ ਚੋਣ ਨਹੀਂ ਕਰਨੀੇ। ਇਸ ਲਈ ਆਉ ਇਕੱਠੇ ਹੋ ਕੇ ਫੈਸਲਾ ਕਰੀਏ ਕਿ  ਝਾੜੂ ਦੀ ਸਰਕਾਰ ਲਿਆਈਏ ਅਤੇ ਲੋਕਾਂ ਤੋਂ ਦੁਰ ਰਹਿਣ ਵਾਲੇ ਲੀਡਰਾਂ ਨੂੰ ਚਲਦਾ
ਕਰੀਏ। ਮਾਨ ਨੇ ਕਿਹਾ ਕਿ ਆਪ ਦੀ ਸਰਕਾਰ ਬਣਨ ਤੇ ਦੁਕਨਾਦਾਰਾਂ ਅਤੇ ਵਪਾਰੀਆਂ ਦੀ ਬੇਹਤਰੀ ਲਈ ਇੰਸਪੈਕਟਰੀ ਰਾਜ ਖਤਮ ਕਰਾਂਗੇ। ਭਗਵਤ ਮਾਨ ਨੇ ਕਿਹਾ ਕਿ ਅਕਾਲੀ-ਕਾਂਗਰਸ ਦੀਆਂ ਸਰਕਾਰਾਂ ਕਈ ਸਾਲਾਂ ਤੋਂ ਪੰਜਾਬ ਅਤੇ ਪੰਜਾਬੀਆਂ ‘ਤੇ ਬਹੁਤ ਅੱਤਿਆਚਾਰ ਕਰਦੀਆਂ ਆ ਰਹੀਆਂ ਹਨ। ਹੁਣ ਪੰਜਾਬ ਨੂੰ ਇਮਾਨਦਾਰ ਰਾਜਨੀਤੀ ਦੀ ਲੋੜ ਹੈ। ਇਸ ਵਾਰ ਲੋਕਾਂ ਨੇ ਕੇਜਰੀਵਾਲ ਤੇ ਭਗਵੰਤ ਮਾਨ ਦੀ ਜੋੜੀ ਨੂੰ ਮੌਕਾ ਦੇਣ ਦਾ ਮਨ ਬਣਾ ਲਿਆ ਹੈ। ‘ਆਪ‘ ਦੀ ਸਰਕਾਰ ਪੰਜਾਬ ਨੂੰ ਮੁੜ ਤੋਂ ਖੁਸਹਾਲ ਬਣਾਵੇਗੀ। ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਨੇ ਦਿੱਲੀ ਵਿੱਚ ਕੰਮ ਕਰਕੇ ਦਿਖਾਇਆ ਹੈ। ਦਿੱਲੀ ਵਿੱਚ ਅਸੀਂ ਇੰਸਪੈਕਟਰੀ ਰਾਜ ਖਤਮ ਕੀਤਾ। ਵੈਟ ਘਟਾ ਕੇ ਵਪਾਰੀਆਂ ‘ਤੇ ਭਾਰੀ ਟੈਕਸ ਦਾ ਬੋਝ ਘਟਾਇਆ ਗਿਆ। ਅੱਜ ਦਿੱਲੀ ਦਾ
ਹਰ ਵਪਾਰੀ ਅਤੇ ਦੁਕਾਨਦਾਰ ਇਹ ਭੁੱਲ ਗਿਆ ਹੈ ਕਿ ਇੰਸਪੈਕਟਰ ਕੀ ਹੁੰਦਾ ਹੈ। 10 ਮਾਰਚ
ਤੋਂ ਬਾਅਦ ਪੰਜਾਬ ‘ਚ ਵੀ ਇੰਸਪੈਕਟਰੀ ਰਾਜ ਖਤਮ ਹੋ ਜਾਵੇਗਾ। ਇਸ ਮੌਕੇ ਸਹਿਰੀ ਪ੍ਰਧਾਨ
ਤੇਜਿੰਦਰ ਮਹਿਤਾ, ਸੀਨੀਅਰ ਆਗੁ ਕੁੰਦਨ ਗੋਗੀਆ, ਸੀਨੀਅਰ ਕੌਂਸਲਰ ਕਿਸਨ ਚੰਦ ਬੁੱਧੂ,
ਵਪਾਰੀ ਆਗੂ ਰਾਕੇਸ ਗਪਤਾ ਅਤੇ ਸੀਨੀਅਰ ਆਗੂ ਕੇਕੇ ਸਹਿਗਲ ਸਮੇਤ ਵੱਡੀ ਗਿਣਤੀ ਵਿਚ
ਵਲੰਟੀਅਰ ਅਤੇ ਆਗੁ ਮੌਜੂਦ ਸਨ।

Related Articles

Leave a Comment