???? ਪਟਿਆਲਾ ਵਿਖੇ ਸ਼ਿਵਰਾਤਰੀ ਮੌਕੇ ਨਿਕਲੀ ਵਿਸ਼ਾਲ ਸ਼ੋਭਾ ਯਾਤਰਾ ; ਥਾਂ ਥਾਂ ਲੱਗੇ ਲੰਗਰ ; ਹਰ ਪਾਸੇ ਸੁਣਾਈ ਦਿੱਤੀ ਜੈਕਾਰਿਆਂ ਦੀ ਗੂੰਜ
???? ਪਟਿਆਲਾ, 28 ਮਾਰਚ – ਨਿਊਜ਼ਲਾਈਨ ਐਕਸਪ੍ਰੈਸ ਬਿਊਰੋ – ਭਗਵਾਨ ਸ਼ਿਵ ਜੀ ਅਤੇ ਦੇਵੀ ਮਾਤਾ ਪਾਰਵਤੀ ਜੀ ਦੇ ਵਿਆਹ ਦੇ ਬਹੁਤ ਹੀ ਪ੍ਰਸਿੱਧ ਅਤੇ ਧੂਮਧਾਮ ਨਾਲ ਮਨਾਏ ਜਾਣ ਵਾਲੇ ਤਿਓਹਾਰ ” ਸ਼ਿਵਰਾਤਰੀ ” ਮੌਕੇ ਸ਼ਾਹੀ ਸ਼ਹਿਰ ਪਟਿਆਲਾ ਦੇ ਸਰਧਾਲੂਆਂ ਵਿੱਚ ਹਮੇਸ਼ਾ ਹੀ ਬੜਾ ਚਾਅ ਦੇਖਣ ਨੂੰ ਮਿਲਿਆ ਹੈ। ਅੱਜ ਵੀ ਇੱਥੇ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ, ਜਿਸ ਵਿਚ ਮਨਮੋਹਕ ਝਾਂਕੀਆਂ ਦੇ ਦ੍ਰਿਸ਼ ਦੇਖਣ ਨੂੰ ਮਿਲੇ। ਸੰਕੀਰਤਨ ਮੰਡਲੀਆਂ ਦੇ ਗਰੁੱਪ ਭਗਵਾਨ ਦਾ ਗੁਣਗਾਨ ਕਰ ਰਹੇ ਸਨ ਅਤੇ ਨੌਜਵਾਨਾਂ ਵਲੋਂ ਖੁਸ਼ੀ ਵਿੱਚ ਝੂਮਦੇ ਹੋਏ ਧਾਰਮਿਕ ਸੰਗੀਤਾਂ ਦੀ ਧੁਨ ਉਤੇ ਨੱਚਦੇ ਰਹੇ। ਉਸ ਦੌਰਾਨ ਥਾਂ ਥਾਂ ਉਤੇ ਲੰਗਰ ਵੀ ਵਰਤਾਏ ਗਏ ਅਤੇ ਸ਼ੋਭਾ ਯਾਤਰਾ ਵਿਚ ਸ਼ਾਮਲ ਸ਼ਰਧਾਲੂਆਂ ਦਾ ਸਵਾਗਤ ਕੀਤਾ ਗਿਆ।
ਸ਼ਿਵ ਸ਼ਕਤੀ ਸੇਵਾ ਸਮਿਤੀ ਅਤੇ ਸ਼੍ਰੀ ਮਹਾਦੇਵ ਮੰਦਿਰ ਚੈਰੀਟੇਬਲ ਟਰੱਸਟ, ਗਲੀ ਨੰਬਰ 4, ਗੁਰਬਖਸ ਕਾਲੋਨੀ ਪਟਿਆਲਾ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਧੂਮਧਾਮ ਅਤੇ ਸ਼ਰਧਾ ਨਾਲ ਆਯੋਜਿਤ ਭਗਵਾਨ ਸ਼ਿਵ ਜੀ ਦੀ ਇਸ ਸ਼ੋਭਾ ਯਾਤਰਾ ਦੌਰਾਨ ਲੱਗੇ ਜੈਕਾਰਿਆਂ ਨਾਲ ਸਾਰਾ ਵਾਤਾਵਰਨ ਸ਼ਿਵਮਈ ਹੋ ਗਿਆ ਅਤੇ ਹਰ ਕੋਈ ਸ਼ਿਵ ਭਗਤੀ ਵਿੱਚ ਮਸਤ ਸੀ।
*Newsline Express*