newslineexpres

Home Latest News ???? ਭਾਰਤੀ ਰੇਲਵੇ ਦਾ ਵੱਡਾ ਫ਼ੈਸਲਾ ; ਲੋਕਾਂ ਨੂੰ ਹੋਵੇਗਾ ਫਾਇਦਾ…

???? ਭਾਰਤੀ ਰੇਲਵੇ ਦਾ ਵੱਡਾ ਫ਼ੈਸਲਾ ; ਲੋਕਾਂ ਨੂੰ ਹੋਵੇਗਾ ਫਾਇਦਾ…

by Newslineexpres@1

???? ਭਾਰਤੀ ਰੇਲਵੇ ਦਾ ਵੱਡਾ ਫ਼ੈਸਲਾ ; ਲੋਕਾਂ ਨੂੰ ਹੋਵੇਗਾ ਫਾਇਦਾ…

???? ਕਰੋਨਾ ਮਹਾਂਮਾਰੀ ਦੌਰਾਨ ਬੰਦ ਹੋਈਆਂ ਸਾਰੀਆਂ ਰੇਲ ਗੱਡੀਆਂ ਚਲਾਉਣ ਦੇ ਆਦੇਸ਼….

ਨਵੀਂ ਦਿੱਲੀ/ 1 ਮਾਰਚ/ ਨਿਊਜ਼ਲਾਈਨ ਐਕਸਪ੍ਰੈਸ ਬਿਊਰੋ – ਭਾਰਤੀ ਰੇਲਵੇ ਨੇ ਇੱਕ ਵੱਡਾ ਫੈਸਲਾ ਲਿਆ ਹੈ ਜਿਸ ਨਾਲ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ। ਰੇਲਵੇ ਨੇ ਫੈਸਲਾ ਕਰਦਿਆਂ ਕੋਰੋਨਾ ਮਹਾਮਾਰੀ ਦੌਰਾਨ ਰੱਦ ਕੀਤੀਆਂ ਸਾਰੀਆਂ ਪੁਰਾਣੀਆਂ ਟਰੇਨਾਂ ਨੂੰ ਬਹਾਲ ਕਰ ਦਿੱਤਾ ਹੈ। ਹੁਣ ਯਾਤਰੀ ਪਹਿਲਾਂ ਦੀ ਤਰ੍ਹਾਂ ਟਿਕਟ ਲੈ ਕੇ ਟਰੇਨਾਂ ‘ਚ ਸਫਰ ਕਰ ਸਕਦੇ ਹਨ। ਆਮ ਟਿਕਟਾਂ ਲੈਣ ਵਿੱਚ ਵੀ ਯਾਤਰੀਆਂ ਨੂੰ ਕੋਈ ਦਿੱਕਤ ਨਹੀਂ ਆਵੇਗੀ। ਰੇਲਵੇ ਬੋਰਡ ਦੇ ਇਕ ਅਧਿਕਾਰੀ ਮੁਤਾਬਕ ਸਾਰੀਆਂ 16,000 ਟਰੇਨਾਂ ਪਹਿਲਾਂ ਦੀ ਤਰ੍ਹਾਂ ਦੇਸ਼ ਭਰ ‘ਚ ਚੱਲਣਗੀਆਂ। ਇਨ੍ਹਾਂ ਵਿੱਚ ਯਾਤਰੀ, ਮੇਲ ਰੇਲ ਗੱਡੀਆਂ ਸ਼ਾਮਲ ਹਨ।ਅਧਿਕਾਰੀ ਅਨੁਸਾਰ ਕੋਵਿਡ ਦੌਰਾਨ ਲਗਭਗ 1200 ਸ਼੍ਰਮਿਕ ਅਤੇ 1166 ਵਿਸ਼ੇਸ਼ ਰੇਲ ਗੱਡੀਆਂ ਚਲਾਈਆਂ ਗਈਆਂ। ਹਾਲਾਂਕਿ, ਰੇਲ ਮੰਤਰਾਲੇ ਨੇ ਸੀਜ਼ਨ ਅਤੇ ਸੀਨੀਅਰ ਸਿਟੀਜ਼ਨ ਸਮੇਤ 60 ਸ਼੍ਰੇਣੀਆਂ ਦੀਆਂ ਰਿਆਇਤੀ ਟਿਕਟਾਂ ਉਤੇ ਦਿੱਤੀ ਜਾਂਦੀ ਛੋਟ ਬਾਰੇ ਅਜੇ ਕੋਈ ਫੈਸਲਾ ਨਹੀਂ ਲਿਆ ਹੈ।
Newsline Express

Related Articles

Leave a Comment